Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਸ਼ੀਆ ਕੱਪ (Asia Cup) ਵਿੱਚ ਭਾਰਤ ਦੁਆਰਾ ਪਾਕਿਸਤਾਨ ਨੂੰ ਹਰਾਉਣ ਤੇ ਸਟੇਡੀਅਮ ਵਿੱਚ ਮੌਜੂਦ ਸ਼ੇਖ ਖੁਸ਼ੀਆਂ ਮਨਾਉਣ ਲੱਗੇ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
Newschecker ਦੁਆਰਾ 30 ਅਗਸਤ 2022 ਨੂੰ ਦਾਅਵੇ ਦੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਏਸ਼ੀਆ ਕੱਪ ਵਿੱਚ ਭਾਰਤ ਦੁਆਰਾ ਪਾਕਿਸਤਾਨ ਨੂੰ ਹਰਾਉਣ ਤੇ ਸਟੇਡੀਅਮ ਵਿੱਚ ਮੌਜੂਦ ਸ਼ੇਖਾਂ ਨੇ ਖੁਸ਼ੀਆਂ ਨਹੀਂ ਮਨਾਈ। 28 ਅਗਸਤ 2022 ਨੂੰ ਭਾਰਤ ਤੇ ਪਾਕਿਸਤਾਨ ਦੇ ਵਿੱਚ ਦੁਬਈ ਵਿੱਚ ਹੋਏ ਟੀ 20 ਮੈਚ ਵਿਚ ਪੂਰਾ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਜਦਕਿ ਵਾਇਰਲ ਵੀਡੀਓ ਦੇ ਉਸ ਹਿੱਸੇ ਵਿੱਚ ਜਿੱਥੇ ਸ਼ੇਖ ਖੁਸ਼ੀਆਂ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ ਉਸ ਵਿਚ ਜ਼ਿਆਦਾਤਰ ਕੁਰਸੀਆਂ ਖਾਲੀ ਨਜ਼ਰ ਆ ਰਹੀਆਂ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਦੌਰਾਨ ਸਾਨੂੰ ਟਿਕਟੌਕ ਯੂਜ਼ਰ @meraj_abudhabi ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਦੇ ਕੁਮੈਂਟ ਸੈਕਸ਼ਨ ਵਿਚ ਇਹ ਜਾਣਕਾਰੀ ਮਿਲੀ ਕੀ ਇਹ ਵੀਡੀਓ ਕੁਵੈਤ ਦਾ ਹੈ। ਕੁਝ ਕੀ ਵਰਡ ਦੀ ਮੱਦਦ ਨਾਲ ਸਰਚ ਕਰਨ ਤੇ ਸਾਨੂੰ ਕੁਵੈਤ ਦੇ ਪੱਤਰਕਾਰ Khalaf Al Anzi ਦੁਆਰਾ 22 ਸਤੰਬਰ 2020 ਨੂੰ ਸ਼ੇਅਰ ਕੀਤੇ ਗਏ ਟਵੀਟ ਵਿਚ ਵਾਇਰਲ ਵੀਡੀਓ ਸਾਨੂੰ ਮਿਲਿਆ।
ਇਸ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਟੀ 20 ਮੈਚ ਦੇ ਇਕ ਕਲਿੱਪ ਅਤੇ ਸਾਲ 2020 ਵਿੱਚ ਹੋਏ ਆਮਿਰ ਕਪ ਦੇ ਫੁਟਬਾਲ ਮੈਚ ਦੀ ਕਲਿੱਪ ਨੂੰ ਜੋੜਕੇ ਵਾਇਰਲ ਵੀਡੀਓ ਬਣਾਇਆ ਗਿਆ ਹੈ।
ਕੁਵੈਤ ਟਾਈਮਜ਼ ਦੁਆਰਾ 22 ਸਤੰਬਰ 2020 ਨੂੰ ਪ੍ਰਕਾਸ਼ਤ ਇੱਕ ਲੇਖ ਦੇ ਮੁਤਾਬਕ ਅਲ ਅਰਬੀ ਫੁਟਬਾਲ ਕਲੱਬ ਅਤੇ ਕੁਵੈਤ ਦੇ ਵਿੱਚ ਖੇਡੇ ਗਏ ਮੈਚ ਵਿੱਚ ਅਲ ਅਰਬੀ ਕਲੱਬ ਨੂੰ ਜਿੱਤ ਹਾਸਲ ਹੋਈ। ਸ਼ੇਖਾਂ ਦੁਆਰਾ ਖੁਸ਼ੀ ਮਨਾਏ ਜਾਣ ਦਾ ਇਹ ਕਲਿਪ ਉਸ ਦੌਰਾਨ ਦਾ ਹੈ।
ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਏਸ਼ੀਆ ਕੱਪ ਵਿੱਚ ਭਾਰਤ ਦੁਆਰਾ ਪਾਕਿਸਤਾਨ ਨੂੰ ਹਰਾਉਣ ਤੇ ਸਟੇਡੀਅਮ ਵਿੱਚ ਮੌਜੂਦ ਸ਼ੇਖਾਂ ਨੇ ਖ਼ੁਸ਼ੀਆਂ ਨਹੀਂ ਮਨਾਈ। ਸ਼ੇਖਾਂ ਦੁਆਰਾ ਸਟੇਡੀਅਮ ਵਿਚ ਖੁਸ਼ੀ ਮਨਾਉਣ ਦਾ ਇਹ ਵੀਡੀਓ ਅਸਲ ਵਿਚ ਸਾਲ 2020 ਤੋਂ ਹੀ ਇੰਟਰਨੈੱਟ ਤੇ ਮੌਜੂਦ ਹੈ।
Our Sources
Tweet shared by Khalaf Al-Anzi on 22 September, 2020
Kuwait Times report published on 22 September, 2020
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
June 8, 2024
Shaminder Singh
November 25, 2023
Runjay Kumar
October 13, 2023