Viral
Weekly Wrap: ਰੁਝੇਵਿਆਂ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਹਾਈਕਮਾਂਡ ਤੋਂ ਮੰਗੀ 3 ਮਹੀਨਿਆਂ ਦੀ ਛੁੱਟੀ?

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਅਦਾਰਾ ਡੇਲੀ ਪੋਸਟ ਪੰਜਾਬੀ ਦਾ ਇੱਕ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਦੇ ਰੁਝੇਵਿਆਂ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਹਾਈ ਕਮਾਂਡ ਤੋਂ ਤਿੰਨ ਮਹੀਨਿਆਂ ਦੀ ਛੁੱਟੀ ਦੀ ਮੰਗ ਕੀਤੀ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ World Health Organization ਦੇ ਮੁਖੀ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਦਿੱਤਾ ਇਹ ਬਿਆਨ?
ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇੜੇ-ਤੇੜੇ ਨਹੀਂ ਹੈ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਮਹਾਂਮਾਰੀ ਖ਼ਤਮ ਹੋਣ ਦੇ ਕਾਗਾਰ ਤੇ ਕਿਤੇ ਨੇੜੇ ਨਹੀਂ ਹੈ।

ਕੀ ਪੰਜਾਬ ਦੇ ਨਾਭਾ ਵਿਖੇ ਮੀਂਹ ਦੇ ਕਾਰਨ ਬਣੇ ਇਹ ਹਾਲਾਤ?
ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਨਾਭਾ ਵਿਖੇ ਹੜ੍ਹ ਵਰਗੇ ਹਾਲਾਤ ਬਣ ਗਏ। ਵਾਇਰਲ ਵੀਡੀਓ ਪੰਜਾਬ ਦੇ ਨਾਭਾ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਅਤੇ ਰਾਜਸਥਾਨ ਦੇ ਟੋਡਾਰਾਏ ਸਿੰਘ ਇਲਾਕੇ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰੁਝੇਵਿਆਂ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਹਾਈਕਮਾਂਡ ਤੋਂ ਮੰਗੀ 3 ਮਹੀਨਿਆਂ ਦੀ ਛੁੱਟੀ?
ਡੇਲੀ ਪੋਸਟ ਪੰਜਾਬੀ ਦੇ ਹਵਾਲੇ ਤੋਂ ਸਕਰੀਨ ਸ਼ਾਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੁਝੇਵਿਆਂ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਹਾਈਕਮਾਂਡ ਤੋਂ 3 ਮਹੀਨਿਆਂ ਦੀ ਛੁੱਟੀ ਮੰਗੀ ਹੈ। ਵਾਇਰਲ ਹੋ ਰਹੀ ਪੋਸਟ ਐਡੀਟਡ ਹੈ। ਡੇਲੀ ਪੋਸਟ ਪੰਜਾਬੀ ਨੇ ਇਸ ਤਰ੍ਹਾਂ ਦੀ ਕੋਈ ਖ਼ਬਰ ਸ਼ੇਅਰ ਨਹੀਂ ਕੀਤੀ ਹੈ।

ਨੀਦਰਲੈਂਡ ‘ਚ ਕਿਸਾਨਾਂ ਦੇ ਪ੍ਰਦਰਸ਼ਨ ਦੀ ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2019 ਦੀ ਹੈ
ਵਾਇਰਲ ਤਸਵੀਰ ਨੂੰ ਹਾਲੀਆ ਦੱਸਕੇ ਨੀਦਰਲੈਂਡ ‘ਚ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਹਾਲੀਆ ਨਹੀਂ ਸਗੋਂ ਸਾਲ 2019 ਵਿੱਚ ਕਿਸਾਨਾਂ ਦੁਆਰਾ ਕੀਤੇ ਗਏ ਪ੍ਰਦਰਸ਼ਨ ਦੀ ਹੈ। ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ