ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਤੇ ਤੰਜ ਕੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਸ਼ਿਮਲਾ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਾਇਰਲ ਹੋ ਰਹੀ ਤਸਵੀਰ ਤਸਵੀਰ ਐਡੀਟਡ ਹੈ
ਵਾਇਰਲ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਬੀ ਸ਼ਰਟ ਪਹਿਨੀ ਹੋਈ ਹੈ। ਅਰਵਿੰਦ ਕੇਜਰੀਵਾਲ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿੱਚ ਅਰਵਿੰਦ ਕੇਜਰੀਵਾਲ ਸਾਦੀ ਸ਼ਰਟ ਵਿੱਚ ਨਜ਼ਰ ਆ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ
ਵਾਇਰਲ ਤਸਵੀਰ ਨੂੰ ਸ਼ੇਅਰ ਕਰ ਤੰਜ ਕਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਸ਼ਿਮਲਾ ਦੀ ਹੈ। ਇਹ ਸੱਚ ਨਹੀਂ ਹੈ। ਸ਼ੋਸਲ ਮੀਡੀਆ ਤੇ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਪਿਤਾ ਨੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਬਚਾਇਆ?
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਤਾ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਬਚਾਇਆ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਜਿਸ ਨੌਜਵਾਨ ਨੇ ਹੜ੍ਹ ਵਿਚ ਡੁੱਬ ਰਹੇ ਬੱਚਿਆਂ ਦੀ ਜਾਨ ਬਚਾਈ ਉਹ ਬੱਚਿਆਂ ਦਾ ਪਿਤਾ ਨਹੀਂ ਸਗੋਂ ਘਟਨਾ ਦੇ ਵੇਲੇ ਮੌਕੇ ਤੇ ਮੌਜੂਦ ਅਜਨਬੀ ਵਿਅਕਤੀ ਸੀ।

ਕੀ ਹੜ੍ਹ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ Amit Shah ਨੇ ਸਾਧ ਲਈ ਚੁੱਪੀ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਪੋਰਟਰ ਦੁਆਰਾ ਹੜ੍ਹ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ ਅਮਿਤ ਸ਼ਾਹ ਨੇ ਚੁੱਪੀ ਸਾਧ ਲਈ। ਰਿਪੋਰਟਰ ਦੁਆਰਾ ਹੜ੍ਹ ਦੇ ਮੱਦੇਨਜ਼ਰ ਕੇਂਦਰ ਦੀ ਮਦਦ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਅਮਿਤ ਸ਼ਾਹ ਦੁਆਰਾ ਜਵਾਬ ਨਾ ਦਿੱਤੇ ਜਾਣ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ।

ਕੀ ਮੁੱਖ ਮੰਤਰੀ Bhagwant Mann ਨੇ ਹੱਥ ਵਿੱਚ ਤਖ਼ਤੀ ਫੜ੍ਹ ਮੱਤੇਵਾੜਾ ਜੰਗਲ ਦੇ ਉਜਾੜੇ ਦਾ ਕੀਤਾ ਸੀ ਵਿਰੋਧ?
ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੱਥ ਵਿੱਚ ਤਖ਼ਤੀ ਫੜ੍ਹ ਮੱਤੇਵਾੜਾ ਜੰਗਲ ਦੇ ਉਜਾੜੇ ਦਾ ਵਿਰੋਧ ਕੀਤਾ ਸੀ। ਵਾਇਰਲ ਤਸਵੀਰ ਐਡੀਟਿਡ ਹੈ। ਅਸਲ ਤਸਵੀਰ ਦੇ ਵਿੱਚ ਭਗਵੰਤ ਮਾਨ ਨੇ ਆਪਨੇ ਹੱਥ ਵਿੱਚ ਮਨਜੀਤ ਸਿੰਘ ਦੇ ਹੱਕ ਵਿਚ ਤਖ਼ਤੀ ਫੜੀ ਹੋਈ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ