Viral
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਮਲੇਸ਼ੀਆ ਦੇ ਸਿੱਖ ਰੱਖਿਆ ਮੰਤਰੀ ਨੂੰ ਮਿਲ ਰਹੇ ਹਨ?
Claim
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਮਲੇਸ਼ੀਆ ਦੇਸ਼ ਦੇ ਸਿੱਖ ਰੱਖਿਆ ਮੰਤਰੀ ਨੂੰ ਮਿਲ ਰਹੇ ਹਨ।
Fact
ਵਾਇਰਲ ਤਸਵੀਰ ਵਿਚ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਤਸਵੀਰ ਵਿੱਚ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ।
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਮਲੇਸ਼ੀਆ ਦੇਸ਼ ਦੇ ਸਿੱਖ ਰੱਖਿਆ ਮੰਤਰੀ ਨੂੰ ਮਿਲ ਰਹੇ ਹਨ।
ਫੇਸਬੁੱਕ ਯੂਜ਼ਰ ‘ਜਥੇਦਾਰ ਹਰਨਾਥ ਸਿੰਘ ਜਲਾਲਪੁਰ’ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ,’ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ। ਕਨੇਡਾ ਅਤੇ ਮਲੇਸ਼ੀਆ ਦੇਸ਼ਾਂ ਦੋ ਸਿੱਖ ਰੱਖਿਆ ਮੰਤਰੀ ਇੱਕ ਦੂਜੇ ਨੂੰ ਮਿਲ ਰਹੇ ਹਨ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵਾਇਰਲ ਤਸਵੀਰ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਰਿਵਰਸ ਇਮੇਜ ਦੇ ਜਰੀਏ ਸਰਚ ਕੀਤਾ। ਸਰਚ ਦੇ ਦੌਰਾਨ ਵਾਇਰਲ ਤਸਵੀਰ ‘Punjabi Radio USA ਪੰਜਾਬੀ ਰੇਡੀਓ ਯੂ ਐਸ ਏ’ ਦੁਆਰਾ ਸਾਲ 2017 ਦੇ ਵਿੱਚ ਅਪਲੋਡ ਮਿਲੀ।
ਤਸਵੀਰ ਦੇ ਕੈਪਸ਼ਨ ਮੁਤਾਬਕ ਤਸਵੀਰ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਦੇ ਨਾਲ ਮਲੇਸ਼ੀਆ ਦੇ ਸਿੱਖ ਇਮੀਗ੍ਰੇਸ਼ਨ ਅਫਸਰ ਅਜੀਤ ਸਿੰਘ ਹਨ। ਸਰਚ ਦੌਰਾਨ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਰਜੀਤ ਸਿੰਘ ਸੱਜਣ ਨਾਲ ਤਸਵੀਰ ਵਿੱਚ ਨਜ਼ਰ ਆ ਰਹੇ ਸਿੱਖ ਵਿਅਕਤੀ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਪੈਨੀਸੁਲਾਰ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਇਹ ਸਰਚ ਕੀਤਾ ਕਿ ਮਲੇਸ਼ੀਆ ਦੇ ਰੱਖਿਆ ਮੰਤਰੀ ਕੌਣ ਹਨ। ਮੌਜੂਦ ਜਾਣਕਾਰੀ ਦੇ ਮੁਤਾਬਕ ਮਲੇਸ਼ੀਆ ਦੇ ਮੌਜੂਦਾ ਰੱਖਿਆ ਮੰਤਰੀ ਮੁਹੰਮਦ ਹਸਨ ਹਨ ਜਦਕਿ ਇਸ ਤੋਂ ਪਹਿਲਾਂ ਨਿਸ਼ਾਮੂਦੀਨ ਹੁਸੈਨ ਮਲੇਸ਼ੀਆ ਦੇ ਰੱਖਿਆ ਮੰਤਰੀ ਸਨ। ਇਸ ਦੇ ਨਾਲ ਹੀ ਕੈਨੇਡਾ ਦੇ ਮੌਜੂਦਾ ਰੱਖਿਆ ਮੰਤਰੀ ਬਿੱਲ ਬਲੇਅਰ ਹਨ। ਹਰਜੀਤ ਸਿੰਘ ਸੱਜਣ ਨਵੰਬਰ 4, 2015 ਤੋਂ ਲੈ ਕੇ ਅਕਤੂਬਰ 6, 2021 ਤਕ ਕੈਨੇਡਾ ਦੇ ਰੱਖਿਆ ਮੰਤਰੀ ਸਨ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਵਿਚ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਤਸਵੀਰ ਵਿੱਚ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ।
Result- False
Our Sources
Media report published by Times of India on July 10, 2023
Facebook post uploaded by Punjabi Radio USA on April 26, 2017
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।