Claim
ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਮਲਬੇ ਵਿੱਚ ਫਸੀ ਬੱਚੇ ਦੀ ਵੀਡੀਓ
Fact
ਵਾਇਰਲ ਹੋ ਰਿਹਾ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿੱਚ ਆਏ ਭੁਚਾਲ ਦਾ ਹੈ।
ਸੋਸ਼ਲ ਮੀਡੀਆ ‘ਤੇ ਮਲਬੇ ‘ਚ ਫਸੇ ਨਵਜਾਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦਾ ਦੱਸਿਆ ਜਾ ਰਿਹਾ ਹੈ।
ਵੀਡੀਓ ਨੂੰ ਸ਼ੇਅਰ ਕਰਦਿਆਂ ਫੇਸਬੁੱਕ ਪੇਜ ‘ਤਰਨਤਾਰਨ ਦੀ ਆਵਾਜ਼’ ਨੇ ਲਿਖਿਆ,’ਲੜਾਈ ਭਾਵੇ ਗਾਜ਼ਾ ਅਤੇ ਇਜ਼ਰਾਇਲ ਦੀ ਲੱਗੀ ਹੋਈ ਹੈ ਪਰ ਇਸ ਲੜਾਈ ‘ਚ ਕਈ ਜਾਣਾ ਚਲਿਆ ਗਈਆਂ । ਇਸ ਬੱਚੀ ਦੀ ਮਾਂ ਤਾਂ ਮਰ ਗਈ ਪਰ ਆਪਣੀ ਨਿੱਕੀ ਜਹੀ ਬੱਚੀ ਛੱਡ ਗਈ ਬਹੁਤ ਬਹੁਤ ਦੁੱਖ ਹੋਇਆ ਇਹ ਵੀਡਿਉ ਦੇਖ ਕੇ ਇਹ ਹੁੰਦਾ ਹੈ ਦੋ ਮੁਲਕਾਂ ਚ ਲੜਾਈ ਦਾ ਅੰਜਾਮ। ਇਹ ਲੜਾਈ ਖਤਮ ਹੋਣੀ ਚਾਹੀਦੀ ਹੈ ਮਾਸੂਮ ਬੱਚੇ ਮਰ ਰਹੇ ਹਨ। ਵਾਹਿਗੁਰੂ ਖਤਮ ਕਰ ਇਹ ਲੜਾਈ ਅਤੇ ਬਚਾ ਨਿੱਕੇ ਨਿੱਕੇ ਮਾਸੂਮ ਬੱਚਿਆ ਨੂੰ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਫਰਵਰੀ 2023 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਸੀਰੀਆ ਦੇ ਅਧਿਕਾਰਿਕ ਸਿਵਲ ਡਿਫੈਂਸ ਅਕਾਊਂਟ The White Helmets ਨੇ 11 ਫਰਵਰੀ 2023 ਨੂੰ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ।
ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਮਾਮਲਾ 6 ਫਰਵਰੀ 2023 ਦਾ ਹੈ ਜਦੋਂ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿਚ ਭਿਆਨਕ ਭੁਚਾਲ ਆਇਆ ਸੀ। ਵੀਡੀਓ ਨੂੰ ਉੱਤਰੀ ਐਲੇਪੋ ਦੇ ਜਾਂਦੀਰਿਸ ਦਾ ਦੱਸਿਆ ਗਿਆ ਜਿਥੇ ਇੱਕ ਛੋਟੀ ਬੱਚੀ ਨੂੰ ਸਿਵਲ ਡਿਫੈਂਸ ਦੀ ਟੀਮ ਵੱਲੋਂ ਬਚਾਇਆ ਜਾਂਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਮੀਡਿਆ ਅਦਾਰਾ ‘Sky News’ ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਯੂ ਟਿਊਬ ਅਕਾਊਂਟ ਤੇ 6 ਫਰਵਰੀ 2023 ਨੂੰ ਅਪਲੋਡ ਕੀਤਾ ਸੀ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਵੀ ਇਹ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿਚ ਆਏ ਭੁਚਾਲ ਦਾ ਹੈ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿੱਚ ਆਏ ਭੁਚਾਲ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ।
Result- False
Our Sources
Tweet made by The White Helmets on February 11, 2023
Video uploaded by Sky News on February 7, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।