Claim
ਚੀਨ ‘ਚ ਜਨਤਕ ਥਾਂ ‘ਤੇ ਨਮਾਜ਼ ਅਦਾ ਕਰਨ ‘ਤੇ ਇਕ ਉਇਗਰ ਮੁਸਲਮਾਨ ਨੂੰ ਮਾਰਿਆ ਜਾ ਰਿਹਾ ਹੈ।
Fact
ਇਹ ਵੀਡੀਓ ਚੀਨ ਦੀ ਨਹੀਂ ਸਗੋਂ ਥਾਈਲੈਂਡ ਦੀ ਹੈ
ਚੀਨ ‘ਤੇ ਅਕਸਰ ਉਈਗਰ ਮੁਸਲਮਾਨਾਂ ਨੂੰ ਤਸੀਹੇ ਦੇਣ ਦਾ ਦੋਸ਼ ਲਗਾਇਆ ਜਾਂਦਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ‘ਚ ਇਕ ਜਨਤਕ ਸਥਾਨ ‘ਤੇ ਨਮਾਜ਼ ਅਦਾ ਕਰਨ ‘ਤੇ ਇਕ ਉਇਗਰ ਮੁਸਲਮਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਲੱਤ ਮਾਰ ਰਿਹਾ ਹੈ। ਵੀਡੀਓ ਨੂੰ ਇੱਕ ਕਮਰੇ ਵਿੱਚ ਸ਼ੂਟ ਕੀਤਾ ਗਿਆ ਹੈ, ਜਿੱਥੇ ਕਈ ਹੋਰ ਲੋਕ ਬੈਠੇ ਕੁੱਟਮਾਰ ਨੂੰ ਦੇਖ ਰਹੇ ਹਨ।
ਫੇਸਬੁੱਕ ਅਤੇ ਟਵਿੱਟਰ ‘ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਲਿਖ ਰਹੇ ਹਨ, ਹੁਣ 57 ਦੇਸ਼ ਗੂੰਗੇ ਅਤੇ ਅੰਨ੍ਹੇ ਹੋ ਗਏ ਹਨ ਕਿਉਂਕਿ ਇਹ ਚੀਨ ਬਾਰੇ ਹੈ, ਹੈ ਨਾ? ਖੱਬੇਪੱਖੀਆਂ ਦੀ ਜ਼ੁਬਾਨ ‘ਤੇ ਵੀ ਤਾਲਾ ਲੱਗ ਗਿਆ ਹੈ। ਚੀਨ ‘ਚ ਇਕ ਜਨਤਕ ਸਥਾਨ ‘ਤੇ ਨਮਾਜ਼ ਅਦਾ ਕਰਨ ਦੌਰਾਨ ਉਇਗੁਰ ਮੁਸਲਮਾਨ ਨੂੰ ਦੂਜੇ ਭਾਈਚਾਰੇ ਦੇ ਵਿਅਕਤੀ ਨੇ ਬੇਰਹਿਮੀ ਨਾਲ ਕੁੱਟਿਆ।
Fact Check/Verification
ਵਾਇਰਲ ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜਣ ‘ਤੇ, ਸਾਨੂੰ ਸਤੰਬਰ 2022 ਦਾ ਇੱਕ ਟਵੀਟ ਮਿਲਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਥਾਈਲੈਂਡ ਦਾ ਸਾਲ 2020 ਦਾ ਵੀਡੀਓ ਹੈ। ਵੀਡੀਓ ਨਾਲ ਜੁੜੀ ਇੱਕ ਖਬਰ ਵਿੱਚ ਦੱਸਿਆ ਗਿਆ ਹੈ ਕਿ 2022 ਵਿੱਚ ਇਹ ਵੀਡੀਓ ਇੰਡੋਨੇਸ਼ੀਆ ਦਾ ਦੱਸ ਕੇ ਵਾਇਰਲ ਹੋਇਆ ਸੀ ਪਰ ਜਾਂਚ ‘ਚ ਪਤਾ ਲੱਗਾ ਕਿ ਵੀਡੀਓ ਥਾਈਲੈਂਡ ਦੇ ਨੌਂਥਾਬੁਰੀ ਸੂਬੇ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਥਾਈ ਕੀਵਰਡਸ ਦੀ ਵਰਤੋਂ ਕਰਕੇ ਖੋਜ ਕਰਨ ‘ਤੇ, ਸਾਨੂੰ ਦਸੰਬਰ 2020 ਦੀਆਂ ਕੁਝ ਰਿਪੋਰਟਾਂ ਮਿਲੀਆਂ। ਥਾਈ ਨਿਊਜ਼ ਵੈੱਬਸਾਈਟ TNN ਥਾਈਲੈਂਡ ਵਿੱਚ ਦੱਸਿਆ ਗਿਆ ਹੈ ਕਿ ਵੀਡੀਓ ਇੱਕ ਲੋਨ ਕੰਪਨੀ ਦੇ ਦਫ਼ਤਰ ਦਾ ਹੈ।

ਖਬਰਾਂ ਮੁਤਾਬਕ ਕੁੱਟਿਆ ਜਾਣ ਵਾਲਾ ਵਿਅਕਤੀ ਕੰਪਨੀ ਦਾ ਕਰਮਚਾਰੀ ਸੀ, ਜਿਸ ਨੂੰ ਕਰਜ਼ੇ ਦੇ ਪੈਸੇ ਦੀ ਵਸੂਲੀ ਸਬੰਧੀ ਕਿਸੇ ਕਾਰਨ ਕੁੱਟਿਆ ਗਿਆ ਸੀ। ਕੁਝ ਹੋਰ ਥਾਈ ਨਿਊਜ਼ ਵੈਬਸਾਈਟਾਂ ਵਿੱਚ ਵੀ ਇਹੀ ਜਾਣਕਾਰੀ ਦਿੱਤੀ ਗਈ ਹੈ। ਖਬਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਘਟਨਾ ਦਸੰਬਰ 2020 ਤੋਂ ਪਹਿਲਾਂ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ‘ਤੇ ਕਾਰਵਾਈ ਕੀਤੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵੀਡੀਓ ਨੂੰ ਲੈ ਕੇ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ। ਇਹ ਵੀਡੀਓ ਚੀਨ ਦਾ ਨਹੀਂ ਸਗੋਂ ਥਾਈਲੈਂਡ ਦਾ ਹੈ।
Result: False
Our Sources
Report of TNN Online of December 2020
Report of Daily News of December 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ