ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਪੀਜ਼ਾ ਸ਼ੋਪ ਅੰਦਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਸ ‘ਚ ਬਹਿਸ ਕਰਦੇ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਸ਼ੋਪ ਅੰਦਰ ਜਾ ਕੇ ਓਥੇ ਕੰਮ ਕਰ ਰਹੇ ਵਰਕਰਾਂ ‘ਤੇ ਉਸਨੂੰ ਫੋਨ ‘ਤੇ ਗਾਲ੍ਹਾਂ ਕੱਢਣ ਦੇ ਦੋਸ਼ ਲਾਉਂਦਾ ਹੈ। ਵੀਡੀਓ ਨੂੰ ਹਾਲੀਆ ਅਤੇ ਕੈਨੇਡਾ ਦਾ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਕੈਨੇਡਾ ਲਾਵੇਗਾ ਪੰਜਾਬੀਆਂ ਤੇ ਪੱਕਾ ਬੈਨ? ਜਾਣੋ ਵੀਡੀਓ ਦੀ ਸੱਚਾਈ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਨੌਜਵਾਨ ਦੀਆਂ ਹਰਕਤਾਂ ਵੇਖ ਕੈਨੇਡਾ ਪੰਜਾਬੀਆ ਤੇ ਪੱਕਾ ਬੈਨ ਲਾਵੇਗਾ। ਲੜਾਈ ਝਗੜੇ ਦੀ ਇਹ ਵਾਇਰਲ ਵੀਡੀਓ ਕੈਨੇਡਾ ਦੀ ਨਹੀਂ ਸਗੋਂ ਆਸਟ੍ਰੇਲੀਆ ਦੇ ਇੱਕ ਪੁਰਾਣੇ ਮਾਮਲਾ ਦੀ ਹੈ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਦੁਆਰਾ ਖੋਲ੍ਹੇ ਗਏ ਫਲੱਡ ਗੇਟਾਂ ਦੀ ਹੈ ਇਹ ਵਾਇਰਲ ਵੀਡੀਓ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੁਆਰਾ ਖੋਲ੍ਹੇ ਗਏ ਫਲੱਡ ਗੇਟਾਂ ਦੀ ਹੈ। ਵਾਇਰਲ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ। ਸੁਖਣਾ ਲੇਕ ਦੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਉੱਤਰਾਖੰਡ ਵਿੱਚ ਝਰਨੇ ਹੇਠਾਂ ਨਹਾਉਂਦੇ ਸਮੇਂ ਲੋਕਾਂ ਉੱਤੇ ਡਿੱਗੇ ਪੱਥਰ?
ਵਾਇਰਲ ਵੀਡੀਓ ਵਿਚ ਝਰਨੇ ਹੇਠਾਂ ਨਹਾ ਰਹੇ ਲੋਕਾਂ ਉੱਤੇ ਇੱਕ ਵੱਡਾ ਪੱਥਰ ਡਿਗਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਇਸ ਨੂੰ ਉੱਤਰਾਖੰਡ ਦੇ ਚਮੋਲੀ ਦਾ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ ਉੱਤਰਾਖੰਡ ਦੇ ਚਮੋਲੀ ਦਾ ਨਹੀਂ ਸਗੋਂ ਇੰਡੋਨੇਸ਼ੀਆ ਦਾ ਅਤੇ ਫਰਵਰੀ 2023 ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਬਾਗੇਸ਼ਵਰ ਧਾਮ ਦੁਆਰਾ ਖਾਤਿਆਂ ਵਿੱਚ ਪੈਸੇ ਭੇਜੇ ਜਾ ਰਹੇ ਹਨ?
ਸੋਸ਼ਲ ਮੀਡੀਆ ‘ਤੇ ਇਕ ਲਿੰਕ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਗੇਸ਼ਵਰ ਧਾਮ ਦੁਆਰਾ ਹਰ ਕਿਸੇ ਨੂੰ 999 ਰੁਪਏ ਮੁਫਤ ਦਿੱਤੇ ਜਾ ਰਹੇ ਹਨ। ਬਾਗੇਸ਼ਵਰ ਧਾਮ ਦੁਆਰਾ 999 ਰੁਪਏ ਮੁਫਤ ਦੇਣ ਦੇ ਨਾਂ ‘ਤੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਦਾਅਵਾ ਬਾਗੇਸ਼ਵਰ ਧਾਮ ਦੇ ਨਾਮ ਤੇ ਚੱਲ ਰਹੇ ਫਰਜ਼ੀ ਪੇਜ ਦੁਆਰਾ ਸਾਂਝਾ ਕੀਤਾ ਗਿਆ ਹੈ। ਪੋਸਟ ‘ਚ ਸ਼ੇਅਰ ਕੀਤਾ ਗਿਆ ਲਿੰਕ ਵੀ ਫਰਜ਼ੀ ਵੈਬਸਾਈਟ ਦਾ ਹੈ।

ਕੀ ਗਟਰ ਦੇ ਪਾਣੀ ਨਾਲ ਬਣਾਈ ਜਾ ਰਹੀ ਸੀ ਬਿਰਯਾਨੀ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਪਿੰਜੌਰ ‘ਚ ਹੋਟਲ ਵਾਲੇ ਗਟਰ ਦੇ ਪਾਣੀ ਨਾਲ ਬਿਰਯਾਨੀ ਬਣਾਉਂਦੇ ਫੜੇ ਗਏ। ਪਿੰਜੋਰ ਵਿੱਚ ਬਿਰਯਾਨੀ ਦੀ ਦੁਕਾਨ ਤੇ ਝਗੜੇ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ