Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਫੀਫਾ ਵਰਲਡ ਕੱਪ ਕਤਰ ਵਿੱਚ ਆਯੋਜਿਤ ਹੋ ਰਿਹਾ ਹੈ। ਇਹ ਟੂਰਨਾਮੈਂਟ 18 ਦਸੰਬਰ ਤੱਕ ਚੱਲੇਗਾ। ਇਸ ਟੂਰਨਾਮੈਂਟ ਦੇ ਆਗਾਜ਼ ਦੌਰਾਨ ਮਹਾਨ ਐਕਟਰ ਮੋਰਗਨ ਫ੍ਰੀਮੈਨ ਅਤੇ ਕੋਰੀਅਨ ਸੁਪਰਗਰੁੱਪ BTS ਨੇ ਪਰਫਾਰਮ ਕੀਤਾ।
ਇਸ ਸਭ ਦੇ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਤਿਸ਼ਬਾਜ਼ੀ ਦੇਖੀ ਜਾ ਸਕਦੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਫੀਫਾ ਵਰਲਡ ਕੱਪ ਦੇ ਆਗਾਜ਼ ਦੀ ਹੈ। ਇਸ ਦਾਅਵੇ ਨੂੰ ਪਹਿਲਾ Newschecker English ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਫੇਸਬੁੱਕ ਯੂਜ਼ਰ ‘ਮੇਜਰ ਸਿੰਘ ਸੰਧੂ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਫੀਫਾ ਵਰਲਡ ਕੱਪ ਦਾ ਖ਼ੂਬਸੂਰਤ ਆਗਾਜ਼ ਕਤਰ ਵਿੱਚ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਕਈ ਮੀਡਿਆ ਅਦਾਰਿਆਂ ਨੇ ਵੀ ਇਸ ਵਾਇਰਲ ਵੀਡੀਓ ਨੂੰ ਆਪਣੇ ਆਰਟੀਕਲਾਂ ਵਿੱਚ ਪ੍ਰਕਾਸ਼ਿਤ ਕੀਤਾ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਟਵਿੱਟਰ ‘ਤੇ ‘ਫੀਫਾ, ‘ਕਤਰ’ ਅਤੇ “ਫਾਇਰਵਰਕਸ” ਕੀ ਵਰਡ ਨੂੰ ਸਰਚ ਕਰ ਆਪਣੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਟਵਿੱਟਰ ਯੂਜ਼ਰ ਚੰਦਰ ਅਵਧੇਸ਼ ਦੁਆਰਾ 18 ਨਵੰਬਰ, 2022 ਨੂੰ ਕੀਤਾ ਟਵੀਟ ਲੱਭਿਆ ਜਿਸ ਦਾ ਸਿਰਲੇਖ ਸੀ, ‘ਫੀਫਾ ਵਿਸ਼ਵ ਕੱਪ ਕਤਰ। 2022 ਆਤਿਸ਼ਬਾਜ਼ੀ ਦੀ ਸ਼ੁਰੂਆਤ।’

ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ 18 ਨਵੰਬਰ ਅਤੇ 19 ਨਵੰਬਰ ਨੂੰ ਕਈ ਕੀਤੇ ਗਏ ਕਈ ਹੋਰ ਟਵੀਟ ਵਿੱਚ ਵੀ ਮਿਲੀ। ਅਸੀਂ ਪਾਇਆ ਕਿ ਫੀਫਾ ਵਿਸ਼ਵ ਕੱਪ 2022 ਦੇ ਉਦਘਾਟਨੀ ਸਮਾਰੋਹ ਵਿੱਚ ਆਤਿਸ਼ਬਾਜ਼ੀ ਦਿਖਾਉਣ ਦੇ ਨਾਮ ਤੇ ਵਾਇਰਲ ਹੋ ਰਿਹਾ ਵੀਡੀਓ, ਅਸਲ ਵਿੱਚ ਟੂਰਨਾਮੈਂਟ ਦੇ ਉਦਘਾਟਨ ਤੋਂ ਕੁਝ ਦਿਨ ਪਹਿਲਾਂ ਡਿਜੀਟਲ ਪਲੇਟਫਾਰਮਾਂ ‘ਤੇ ਸ਼ੇਅਰ ਕੀਤਾ ਜਾ ਰਿਹਾ ਸੀ।
ਆਪਣੀ ਜਾਂਚ ਨੂੰ ਜਾਰੀ ਰੱਖਦੇ ਹੋਏ, ਅਸੀਂ ਕਤਰ ਵਿੱਚ ਫੀਫਾ ਵਿਸ਼ਵ ਕੱਪ 2022 ਦੇ ਉਦਘਾਟਨੀ ਸਮਾਰੋਹ ਵਿੱਚ ਆਤਿਸ਼ਬਾਜ਼ੀ ਦੇ ਦ੍ਰਿਸ਼ ਦਿਖਾਉਣ ਦੇ ਨਾਮ ਤੇ ਵਾਇਰਲ ਹੋ ਰਹੇ ਵੀਡੀਓ ਦਾ ਵਿਸ਼ਲੇਸ਼ਣ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਫੁਟੇਜ ਦੀ ਫਰੇਮ-ਦਰ-ਫ੍ਰੇਮ ਜਾਂਚ ਕੀਤੀ। ਅਸੀਂ ਪਾਇਆ ਕਿ ਫੁਟੇਜ ਵਿੱਚ ਦਿਖਾਈ ਦੇਣ ਵਾਲੇ ਪਟਾਕੇ ਧੂੰਏਂ ਦਾ ਕੋਈ ਨਿਸ਼ਾਨ ਛੱਡੇ ਬਿਨਾਂ, ਸਕਰੀਨ ਤੋਂ ਤੁਰੰਤ ਗਾਇਬ ਹੋ ਜਾਂਦੇ ਹਨ। ਅਸੀਂ ਇਹ ਵੀ ਪਾਇਆ ਕਿ ਪਟਾਕਿਆਂ ਦੁਆਰਾ ਬਣਾਏ ਪੈਟਰਨ ਵੀ ਕੁਦਰਤੀ ਨਹੀਂ ਜਾਪਦੀ।
ਕਲਿੱਪ ਵਿੱਚ ਲਗਭਗ 43 ਸਕਿੰਟ ਤੇ ਅਸੀਂ ਸਕ੍ਰੀਨ ਤੇ ਉੱਭਰਦੇ ਹੋਏ ਨੀਲੇ ਰੰਗ ਦੀ ਆਤਿਸ਼ਬਾਜ਼ੀ ਦੇਖੀ। ਅਸੀਂ ਪਾਇਆ ਕਿ ਅਲ ਬੈਤ ਸਟੇਡੀਅਮ, ਜਿੱਥੇ ਉਦਘਾਟਨੀ ਸਮਾਰੋਹ ਹੋਇਆ ਸੀ ਉਥੇ ਟੈਂਟ ਵਰਗਾ ਢਾਂਚਾ ਸੀ ਪਰ ਵਾਇਰਲ ਵੀਡੀਓ ਵਿੱਚ ਸਾਨੂੰ ਇਸ ਤਰ੍ਹਾਂ ਦਾ ਢਾਂਚਾ ਨਹੀਂ ਦਿਖਿਆ।
ਇਸ ਤੋਂ ਇਲਾਵਾ, ਕੁਝ ਫ੍ਰੇਮ ਅਸਲ ਉਦਘਾਟਨੀ ਸਮਾਰੋਹ ਦੇ ਪ੍ਰਤੀਤ ਹੁੰਦੇ ਹਨ ਪਰ ਜਿਵੇਂ ਹੀ ਵੀਡੀਓ ਅੱਗੇ ਵਧਦਾ ਹੈ, ਇਹ ਆਸਾਨੀ ਨਾਲ ਪਤਾ ਲਗਾ ਸਕਦਾ ਹੈ ਕਿ ਇਹ ਐਨੀਮੇਸ਼ਨ ਦਾ ਕੰਮ ਹੈ।

ਇਸ ਤੋਂ ਇਲਾਵਾ, ਅਸੀਂ ਵਾਇਰਲ ਵੀਡੀਓ ‘ਤੇ ਵਾਟਰਮਾਰਕ ‘ ਫਰਾਮ ਫਾਇਰਸ਼ੋ ਮਾਈਕਲ ਲੀ’ ਦਿਖਿਆ। ਅਸੀਂ “ਮਾਈਕਲ ਲੀ, “ਫਾਇਰਸ਼ੋ,” ਅਤੇ “ਫੀਫਾ” ਕੀਵਰਡ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ 15 ਨਵੰਬਰ, 2022 ਨੂੰ YouTube ਤੇ ਅਪਲੋਡ ਵੀਡੀਓ ਮਿਲੀ ਜਿਸ ਦਾ ਸਿਰਲੇਖ ਸੀ,”ਫੀਫਾ ਵਰਲਡ ਕੱਪ ਕਤਰ 2022 ਫਾਇਰਵਰਕਸ ਓਪਨਿੰਗ।’ ਅਸੀਂ ਪਾਇਆ ਕਿ ਇਹ ਵੀਡੀਓ ਅਤੇ ਵਾਇਰਲ ਵੀਡੀਓ ਇੱਕ ਸਮਾਨ ਹਨ।

ਮਾਈਕਲ ਲੀ ਦੁਆਰਾ ਪੋਸਟ ਕੀਤ ਗਏ ਵੀਡੀਓ ਦੇ ਕੈਪਸ਼ਨ ਮੁਤਾਬਕ, ‘ਇਹ ਸਿਰਫ ਫੀਫਾ ਵਿਸ਼ਵ ਕੱਪ ਕਤਰ 2022 ਆਤਿਸ਼ਬਾਜ਼ੀ ਦੇ ਉਦਘਾਟਨ ਸਮਾਰੋਹ ਲਈ ਹੈ।
YouTube ਚੈਨਲ ਦੀ ਡਿਸਕਰਿਕਪਸ਼ਨ ਮੁਤਾਬਕ,’ਅਸੀਂ ਚੀਨ ਦੀ ਟੀਮ ਹਾਂ। ਚੈਨਲ ਦੀਆਂ ਵੀਡੀਓ ਵਿੱਚ ਸਾਨੂੰ ਕਈ ਫਾਇਰਵਰਕ ਵੀਡੀਓਜ਼ ਅਤੇ ਇਸ ਨਾਲ ਸੰਬੰਧਿਤ ਵੀਡੀਓ ਮਿਲੀਆਂ। ਲੀ ਦੇ ਟਵਿੱਟਰ ਅਕਾਉਂਟ ਤੇ 1700 ਤੋਂ ਵੱਧ ਫਾਲੋਅਰਜ਼ ਹਨ।

15 ਨਵੰਬਰ, 2022 ਨੂੰ ਕੀਤੀ ਗਈ ਪੋਸਟ ਮੁਤਾਬਕ ਇਹ ਵੀਡੀਓ ਫੀਫਾ ਵਿਸ਼ਵ ਕੱਪ ਕਤਰ 2022 ਫਾਇਰਵਰਕਸ ਓਪਨਿੰਗ ਦੀ ਹੈ।

15 ਨਵੰਬਰ ਨੂੰ ਕੀਤੇ ਗਏ ਟਵੀਟ ਵਿੱਚ ਆਗਾਮੀ ਵੀਡੀਓ ਦੀ ਘੋਸ਼ਣਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਲੀ ਦੁਆਰਾ ਸਾਂਝੇ ਕੀਤੇ ਗਏ ਟਵੀਟ ਵਿੱਚ ਵੀਡੀਓ ਸੌਫਟਵੇਅਰ ਵਿੱਚ ਬਣਾਏ ਜਾ ਰਹੇ ਵੀਡੀਓ ਦੇ ਫਰੇਮ ਅਤੇ ਵਾਇਰਲ ਵੀਡੀਓ ਵਿੱਚ ਕਈ ਸਮਾਨਤਾਵਾਂ ਹਨ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਸੌਫਟਵੇਅਰ ਦੀ ਵਰਤੋਂ ਨਾਲ ਤਿਆਰ ਕੀਤੀ ਗਈ ਹੈ।

ਅਸੀਂ ਸੁਤੰਤਰ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਕੀ ਲਈ ਨੂੰ FIFA 2022 ਦੇ ਉਦਘਾਟਨ ਸਮਾਰੋਹ ਵਿੱਚ ਫਾਇਰਵਰਕ ਡਿਸਪਲੇ ਦਾ ਆਯੋਜਨ ਕਰਨ ਦਾ ਜਿੰਮਾ ਸੌਂਪਿਆ ਗਿਆ ਸੀ ਜਾ ਨਹੀਂ।
ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਮਾਈਕਲ ਲੀ ਤੱਕ ਪਹੁੰਚ ਕੀਤੀ। ਉਹਨਾਂ ਨੇ ਸਾਨੂੰ ਟਵਿੱਟਰ ‘ਤੇ ਦੱਸਿਆ ਕਿ ‘ਇਹ ਵੀਡੀਓ ਐਨੀਮੇਟਡ ਹੈ ਅਸਲੀ ਨਹੀਂ।’
ਇਸ ਤਰ੍ਹਾਂ ਇਹ ਪੁਸ਼ਟੀ ਹੁੰਦੀ ਹੈ ਕਿ ਵਾਇਰਲ ਹੋ ਰਹੀ ਵੀਡੀਓ ਐਨੀਮੇਟਡ ਹੈ ਜੋ ਕਤਰ ਵਿੱਚ ਫੀਫਾ ਵਿਸ਼ਵ ਕੱਪ 2022 ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਦੀ ਹੈ।
ਉਦਘਾਟਨ ਸਮਾਰੋਹ ਦੀ ਵੀਡੀਓ ਇੱਥੇ ਦੇਖੀ ਜਾ ਸਕਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਫੀਫਾ ਵਰਲਡ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਆਤਿਸ਼ਬਾਜ਼ੀ ਦੇ ਨਾਮ ਤੇ ਵਾਇਰਲ ਹੋ ਰਹੇ ਦਾਅਵੇ ਫਰਜ਼ੀ ਹਨ।
Our Sources
YouTube Video By Michael Lee, Dated November 15, 2022
Tweet By @Pyromusicals, Dated November 15, 2022
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ