ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਹਨਾਂ ਦਿਨੀ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਕਾਫੀ ਫਰਜ਼ੀ ਦਾਅਵੇ ਅਤੇ ਤਸਵੀਰਾਂ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਸਾਲਾਂ ਪੁਰਾਣੀ ਤਸਵੀਰ ਨੂੰ ਕਿਸਾਨਾਂ ਤੇ ਅੱਤਿਆਚਾਰ ਨਾਲ ਜੋੜਕੇ ਸੋਸ਼ਲ ਮੀਡੀਆ ਤੇ ਕੀਤਾ ਸ਼ੇਅਰ
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇੱਕ ਬਜ਼ੁਰਗ ਵਿਅਕਤੀ ਉੱਤੇ ਪਿਸਟਲ ਤਾਨੀ ਇੱਕ ਪੁਲਿਸ ਕਰਮੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।ਕਾਂਗਰਸ ਨੇਤਾ ਅਰਚਨਾ ਡਾਲਮੀਆ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਤਸਵੀਰ ਨੂੰ ਕਿਸਾਨ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨਾਲ ਜੋੜ ਕੇ ਤੇ ਸ਼ੇਅਰ ਕੀਤਾ।ਵਾਇਰਲ ਹੋ ਰਹੀ ਤਸਵੀਰ ਸਾਲ 2013 ਦੀ ਹੈ ਅਤੇ ਇਸ ਦਾ ਸਬੰਧ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨਾਲ ਨਹੀਂ ਹੈ।

ਕੀ ਕਿਸਾਨਾਂ ਨੇ ਭਾਜਪਾ ਆਗੂ ਨਾਲ ਕੀਤੀ ਕੁੱਟਮਾਰ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਗਰੁੱਪਾਂ ਨੂੰ ਆਪਸ ਵਿਚ ਲੜਦਿਆਂ ਦੇਖਿਆ ਜਾ ਸਕਦਾ ਹੈ।ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਦੇ ਕਾਰਕੁੰਨਾਂ ਨੇ ਭਾਜਪਾ ਆਗੂ ਦੇ ਨਾਲ ਮਾਰ ਕੁੱਟ ਕੀਤੀ।ਵਾਇਰਲ ਹੋ ਰਹੀ ਵੀਡੀਓ ਰਾਜਸਥਾਨ ਦੀ ਹੈ ਜਿੱਥੇ 2019 ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੇ ਹੀ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਹੋ ਗਈ ਸੀ।

ਕੀ ਅਮਰੀਕਾ ਵਿੱਚ ਬੱਸ ਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਈ ਗਈ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਸ ਦੇ ਉੱਤੇ ਡਾ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਕੋਲੰਬੀਆ ਵਿਖੇ ਬੱਸ ਤੇ ਸਨਮਾਨ ਵਜੋਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਲਗਾਈ ਗਈ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਡਾ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਫੋਟੋਸ਼ਾਪ ਹੈ।

ਕਿਸਾਨ ਅੰਦੋਲਨ: ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਵੀਡੀਓ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਜਾਟਾਂ ਨੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਾਜਕੁਮਾਰ ਸੈਣੀ ਦੀ ਕੁੱਟਮਾਰ ਕੀਤੀ।ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੁਝ ਵਿਅਕਤੀਆਂ ਨੂੰ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੇ ਮੂੰਹ ਉੱਤੇ ਕਾਲਖ ਪੋਤਦਿਆਂ ਦੇਖਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤਕਰੀਬਨ ਚਾਰ ਸਾਲ ਪੁਰਾਣੀ ਹੈ ਜਦੋਂ ਰਾਜ ਕੁਮਾਰ ਸੈਣੀ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਸਨ।

ਕਿਸਾਨ ਅੰਦੋਲਨ : ਰਾਜਸਥਾਨ ਦੀ ਤਸਵੀਰ ਨੂੰ ਹਰਿਆਣਾ ਦਾ ਦੱਸਕੇ ਕੀਤਾ ਜਾ ਰਿਹਾ ਸ਼ੇਅਰ
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਰਿਆਣਾ ਦੇ ਜੀਂਦ ਦੀ ਹੈ ਜਿੱਥੇ ਹਾਲ ਹੀ ਦੇ ਵਿੱਚ ਵੱਡੀ ਗਿਣਤੀ ‘ਚ ਕਿਸਾਨਾਂ ਨੇ ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਪ੍ਰਦਰਸ਼ਨ ਕੀਤਾ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ।ਵਾਇਰਲ ਹੋ ਰਹੀ ਤਸਵੀਰ 2017 ਵਿੱਚ ਰਾਜਸਥਾਨ ਦੇ ਸੀਕਰ ਵਿਖੇ ਕਿਸਾਨਾਂ ਵੱਲੋਂ ਕੱਢੀ ਗਈ ਰੈਲੀ ਦੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044