ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਹਨਾਂ ਦਿਨੀ ਇੱਕ ਟਵੀਟ ਕਾਫੀ ਵਾਇਰਲ ਹੋਇਆ ਜਿਸ ਮੁਤਾਬਕ ਦੇਸ਼ ਵਿੱਚ ਮੁੜ ਤੋਂ ਲਾਕਡਾਊਨ ਲੱਗਣ ਜਾ ਰਿਹਾ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਆਮ ਆਦਮੀ ਪਾਰਟੀ ਦੇ ਐਮਪੀ ਭਗਵੰਤ ਮਾਨ ਦੇ ਨਾਮ ਤੇ ਫਰਜ਼ੀ ਅਖ਼ਬਾਰ ਦੀ ਕਲਿੱਪ ਵਾਇਰਲ
ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਹੈਡਲਾਈਨ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬੀ ਐੱਨਆਰਆਈਜ ਦੇ 110 ਕਰੋੜ ਰੁਪਏ ਖੁਰਦ ਬੁਰਦ ਕੀਤੇ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਫੋਟੋਸ਼ਾਪ ਹੈ ਜਿਸ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਭਾਰਤੀ ਮੂਲ ਦੇ ਅਹਿਮਦ ਖ਼ਾਨ ਹੋਣਗੇ ਜੋ ਬਾਈਡਨ ਦੇ ਰਾਜਨੀਤਿਕ ਸਲਾਹਕਾਰ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਅਹਿਮਦ ਖਾਨ ਨੂੰ ਆਪਣਾ ਰਾਜਨੀਤਕ ਸਲਾਹਕਾਰ ਨਿਯੁਕਤ ਕੀਤਾ ਹੈ। ਗੌਰਤਲਬ ਹੈ ਕਿ ਅਹਿਮਦ ਖ਼ਾਨ ਭਾਰਤੀ ਹਨ ਅਤੇ ਇਨ੍ਹਾਂ ਦਾ ਸਬੰਧ ਹੈਦਰਾਬਾਦ ਦੇ ਨਾਲ ਹੈ।ਪੰਜ ਸਾਲ ਪੁਰਾਣੀ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਜੋਅ ਬਾਇਡਨ ਨੇ ਅਹਿਮਦ ਖ਼ਾਨ ਨੂੰ ਆਪਣੇ ਰਾਜਨੀਤਕ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਨਹੀਂ ਕੀਤਾ ਹੈ।

ਕੀ ਆਈਪੀਐਲ ਜਿੱਤਣ ਦੀ ਖੁਸ਼ੀ ਵਿਚ JIO ਦੇ ਰਿਹਾ ਹੈ ਫ੍ਰੀ ਰਿਚਾਰਜ਼? ਫਰਜ਼ੀ ਦਾਅਵਾ ਵਾਇਰਲ
ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਦੇ ਆਈਪੀਐਲ ਜਿੱਤਣ ਦੀ ਖੁਸ਼ੀ ਵਿੱਚ ਨੀਤਾ ਅੰਬਾਨੀ ਦੇ ਵਲੋਂ 99 ਹਜ਼ਾਰ JIO ਯੂਜ਼ਰਸ ਨੂੰ 499 ਰੁਪਏ ਦਾ ਦੋ ਮਹੀਨੇ ਵਾਲਾ ਰਿਚਾਰਜ ਮੁਫ਼ਤ ਦਿੱਤਾ ਜਾ ਰਿਹਾ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਰਿਲਾਇੰਸ ਜੀਓ ਨੇ ਇਸ ਤਰ੍ਹਾਂ ਦਾ ਕੋਈ ਆਫਰ ਨਹੀਂ ਦਿੱਤਾ ਹੈ।

ਕੀ ਦੇਸ਼ ਵਿੱਚ 1 ਦਸੰਬਰ ਤੋਂ ਮੁੜ ਲੱਗਣ ਜਾ ਰਿਹਾ ਹੈ ਲਾਕਡਾਊਨ?
ਸੋਸ਼ਲ ਮੀਡੀਆ ਤੇ ਏਬੀਪੀ ਨਿਊਜ਼ ਚੈਨਲ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਦੇ ਮੁਤਾਬਕ ਪੂਰੇ ਦੇਸ਼ ਦੇ ਵਿੱਚ 1 ਦਸੰਬਰ ਤੋਂ ਮੁੜ ਲਾਕਡਾਊਨ ਲੱਗਣ ਜਾ ਰਿਹਾ ਹੈ।ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਜਿਸ ਨੂੰ ਫੋਟੋਸ਼ਾਪ ਟੂਲ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

ਭਾਰਤੀ ਸੈਨਾ ਨੇ ਪੀਓਕੇ ਵਿੱਚ ਨਹੀਂ ਕੀਤੀ ਏਅਰ ਸਟ੍ਰਾਈਕ, ਮੀਡੀਆ ਨੇ ਫੈਲਾਈ ਫੇਕ ਨਿਊਜ਼
ਮੀਡਿਆ ਏਜੇਂਸੀਆਂ ਵਲੋਂ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਭਾਰਤੀ ਸੈਨਾ ਨੇ ਪੀਓਕੇ ਤੇ ਜ਼ਬਰਦਸਤ ਏਅਰ ਸਟ੍ਰਾਈਕ ਕਰਦੇ ਹੋਏ ਕਈ ਅੱਤਵਾਦੀਆਂ ਨੂੰ ਮਾਰ ਗਿਰਾਇਆ। ਇਸ ਦੇ ਨਾਲ ਹੀ ਕਈ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਵੀ ਸਾਹਮਣੇ ਆਈ। ਸਮਾਚਾਰ ਏਜੰਸੀ ਪੀਟੀਆਈ ਦੇ ਹਵਾਲੇ ਤੋਂ ਦੇਸ਼ ਦੇ ਕਈ ਮੀਡੀਆ ਏਜੰਸੀਆਂ ਨੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪੀਟੀਆਈ ਦੇ ਹਵਾਲੇ ਤੋਂ ਕਈ ਪ੍ਰਮੁੱਖ ਮੀਡੀਆ ਏਜੰਸੀਆਂ ਨੇ ਫੇਕ ਨਿਊਜ਼ ਨੂੰ ਪ੍ਰਕਾਸ਼ਿਤ ਕੀਤਾ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044