ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਸੰਸਥਾਨ ਪੀਟੀਸੀ ਨਿਊਜ਼ ਦਾ ਇੱਕ ਗ੍ਰਾਫਿਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਹਾਈ ਕੋਰਟ (High Court) ਨੇ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਰੇਟ ਤੈਅ ਕੀਤਾ ਹੈ। ਵਾਇਰਲ ਹੋ ਰਹੀ ਪੋਸਟ ਦੇ ਮੁਤਾਬਕ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਲਵਾਈ ਰੁਪਏ ਤੈਅ ਕੀਤੀ ਗਈ ਹੈ ਅਤੇ ਜੇਕਰ ਕੋਈ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਨਹੀਂ ਕਰੇਗਾ ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ।

ਵਾਇਰਲ ਹੋ ਰਹੀ ਪੋਸਟ ਤੇ ਪੀਟੀਸੀ ਨਿਊਜ਼ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਲਿਖਿਆ ਹੈ:
- ਹਾਈਕੋਰਟ ਨੇ ਦਿੱਤੇ ਨਿਰਦੇਸ਼ ਪੰਜਾਬ ਵਿਚ ਝੋਨੇ ਲਵਾਈ ਦੀ ਕੀਮਤ ਹੋਵੇਗੀ 5500
- ਤਾਪਮਾਨ ਵਿਚ ਹੋਏ ਵਾਧੇ ਤੇ Covid ਹੋਣ ਕਾਰਨ ਝੋਨੇ ਦੀ ਲਵਾਈ ਦੇ ਵਿਚ ਹੋਇਆ ਵਾਧਾ
- ਜੇ ਕਿਸੇ ਕਿਸਾਨ ਜਾਂ ਜ਼ਿਮੀਦਾਰ ਨੇ ਘੱਟ ਰੇਟ ਤੇ ਝੋਨਾ ਲਾਇਆ ਜਾਂ ਲਗਵਾਇਆ ਤਾਂ ਹੋਵੇਗੀ ਸਜ਼ਾ
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਨੂੰ ਧਿਆਨ ਨਾਲ ਦੇਖਿਆ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੀ ਅਲਾਈਨਮੈਂਟ ਅਤੇ ਫੌਂਟ ਵਿੱਚ ਕਾਫ਼ੀ ਗ਼ਲਤੀਆਂ ਸਨ ਜੋ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੀਆਂ।

ਅਸੀਂ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੀ ਸੱਚਾਈ ਜਾਣਨ ਦੇ ਲਈ ਪੀਟੀਸੀ ਨਿਊਜ਼ ਦੇ ਅਧਿਕਾਰਿਕ ਫੇਸਬੁੱਕ ਪੇਜ਼ ਨੂੰ ਖੰਗਾਲਿਆ ਪਰ ਸੱਸ ਦੇ ਦੌਰਾਨ ਸਾਨੂੰ ਪੀਟੀਸੀ ਦੇ ਅਧਿਕਾਰਿਕ ਫੇਸਬੁੱਕ ਪੇਜ ਤੇ ਵਾਇਰਲ ਪੋਸਟ ਨਹੀਂ ਮਿਲੀ ਅਤੇ ਨਾ ਹੀ ਪੀਟੀਸੀ ਦੀ ਵੈੱਬਸਾਈਟ ਤੇ ਵਾਇਰਲ ਪੋਸਟ ਨਾਲ ਸਬੰਧਤ ਕੋਈ ਜਾਣਕਾਰੀ ਸਾਨੂੰ ਮਿਲੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਹੁਣ ਅਸੀਂ ਇਹ ਜਾਂਚ ਕੀਤੀ ਕਿ ਹਾਈਕੋਰਟ ਦੇ ਵੱਲੋਂ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜਾਂ ਨਹੀਂ। ਹਾਲਾਂਕਿ, ਆਪਣੀ ਸਰਚ ਦੇ ਅਸੀਂ ਪਾਇਆ ਕਿ ਸਰਕਾਰ ਵੱਲੋਂ ਝੋਨੇ ਦੀ ਐਮਐਸਪੀ ਤੇ ਵਾਧਾ ਤਾਂ ਕੀਤਾ ਗਿਆ ਹੈ ਪਰ ਹਾਈ ਕੋਰਟ ਦੁਆਰਾ ਝੋਨੇ ਦੀ ਲਵਾਈ ਨੂੰ ਲੈ ਕੇ ਇਸ ਤਰ੍ਹਾਂ ਦੇ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਹਨ।
ਹੁਣ ਅਸੀਂ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਨੂੰ ਲੈ ਕੇ ਪੀਟੀਸੀ ਨਿਊਜ਼ ਦੇ ਸੀਨੀਅਰ ਪੱਤਰਕਾਰ ਰਮਨਦੀਪ ਸ਼ਰਮਾ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰਮਨਦੀਪ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਨੂੰ ਫ਼ਰਜ਼ੀ ਦੱਸਿਆ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਫਰਜ਼ੀ ਹੈ। ਪੀਟੀਸੀ ਨਿਊਜ਼ ਦੇ ਨਾਮ ਤੇ ਫਰਜ਼ੀ ਗ੍ਰਾਫਿਕ ਪਲੇਟ ਨੂੰ ਸ਼ੇਅਰ ਕਰ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ।
Result: False
Sources
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044