Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਜੰਮੂ ਕਸ਼ਮੀਰ ਦੇ ਹੰਦਵਾੜਾ ਵਿੱਚ ਮੰਗਲਵਾਰ ਦੇਰ ਰਾਤ ਅਤਿਵਾਦੀਆਂ ਦੇ ਨਾਲ ਹੋਈ ਮੁੱਠਭੇੜ ਵਿੱਚ ਭਾਰਤੀ ਸੁਰੱਖਿਆਬਲਾਂ ਨੇ ਹਿਜ਼ਬੁਲ ਕਮਾਂਡਰ (Hizbul Commander) ਮੇਹਰਾਜੁਦੀਨ ਹਲਵਾਈ ਉਰਫ਼ ਉਬੇਦ ਨੂੰ ਮਾਰ ਗਿਰਾਇਆ। ਭਾਰਤੀ ਸੁਰੱਖਿਆਬਲਾਂ ਨੂੰ ਲੰਮੇ ਸਮੇਂ ਤੋਂ ਮੇਹਰਾਜੁਦੀਨ ਹਲਵਾਈ ਦੀ ਤਲਾਸ਼ ਸੀ। ਮੇਹਰਾਜੁਦੀਨ ਸਾਲ 2012 ਤੋਂ ਉੱਤਰੀ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਸੁਰੱਖਿਆਬਲਾਂ ਦੀ ਮੋਸਟ ਵਾਂਟਿਡ ਸੂਚੀ ਵਿੱਚ ਉਹ ਚੌਥੇ ਨੰਬਰ ਤੇ ਸੀ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਹੱਥ ਵਿਚ ਬੰਦੂਕ ਲਏ ਇਕ ਵਿਅਕਤੀ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਵਿਅਕਤੀ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਮੇਹਰਾਜੁਦੀਨ ਹਲਵਾਈ ਉਰਫ਼ ਉਬੇਦ ਹੈ। ਜਿਸ ਨੂੰ ਕਸ਼ਮੀਰ ਵਿੱਚ ਭਾਰਤੀ ਸੁਰੱਖਿਆਬਲਾਂ ਨੇ ਐਨਕਾਊਂਟਰ ‘ਚ ਮਾਰ ਗਿਰਾਇਆ।
ਮੇਹਰਾਜੁਦੀਨ ਹਲਵਾਈ ਦੇ ਐਨਕਾਊਂਟਰ ਦੀ ਖ਼ਬਰ ਤੋਂ ਬਾਅਦ ਮੇਨ ਸਟ੍ਰੀਮ ਮੀਡੀਆ ਨੇ ਇਸ ਤਸਵੀਰ ਨੂੰ ਪ੍ਰਕਾਸ਼ਤ ਕਰਦੇ ਹੋਏ ਫੋਟੋ ਵਿਚ ਨਜ਼ਰ ਆ ਰਹੇ ਵਿਅਕਤੀ ਨੂੰ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਦੱਸਿਆ।
ਪ੍ਰਮੁੱਖ ਪੰਜਾਬੀ ਮੀਡੀਆ ਸੰਸਥਾਨ ਜਗ ਬਾਣੀ ਅਤੇ ਅਜੀਤ ਨੇ ਆਪਣੇ ਪ੍ਰਿੰਟ ਐਡੀਸ਼ਨ ਵਿਚ ਇਸ ਤਸਵੀਰ ਨੂੰ ਛਾਪਿਆ।


ਇਸ ਨਾਲ ਹੀ ਟੀ ਵੀ 9 ਭਾਰਤਵਰਸ਼, ਪੱਤ੍ਰਿਕਾ, ਦੈਨਿਕ ਜਾਗਰਣ, ਇੰਡੀਅਨ ਐਕਸਪ੍ਰੈਸ,ਹਿੰਦੁਸਤਾਨ ਟਾਈਮਜ਼ ਅਤੇ ਫੈਕਟ ਚੈਕਿੰਗ ਵੈੱਬਸਾਈਟ ਲਲਨਟੌਪ ਨੇ ਵੀ ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਇਸ ਨੂੰ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਮੇਹਰਾਜੁਦੀਨ ਹਲਵਾਈ ਦੱਸਿਆ ਹੈ।



ਇਸ ਦੇ ਨਾਲ ਹੀ ਬੀਜੇਪੀ ਨੇਤਾ ਤਰੁਣ ਚੁੱਘ ਨੇ ਵੀ ਇਸ ਤਸਵੀਰ ਨੂੰ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ ਤੇ ਸ਼ੇਅਰ ਕੀਤਾ। ਇਸ ਦੇ ਨਾਲ ਹੀ ਸੀਐਨਐਨ ਨਿਊਜ਼ 18 ਦੇ ਐਡੀਟਰ ਅਦਿੱਤਿਆ ਰਾਜ ਕਾਲ ਨੇ ਵੀ ਇਸ ਤਸਵੀਰ ਨੂੰ ਕਸ਼ਮੀਰ ਮੁੱਠਭੇਡ਼ ਵਿੱਚ ਮਾਰੇ ਗਏ ਕਮਾਂਡਰ ਮੇਹਰਾਜੁਦੀਨ ਹਲਵਾਈ ਦੀ ਦੱਸਿਆ ਹੈ।


ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਦੇ ਨਾਲ ਜੁੜੀ ਇੱਕ ਮੀਡੀਆ ਰਿਪੋਰਟ Times of Israel ਦੀ ਵੈੱਬਸਾਈਟ ਤੇ ਮਿਲੀ ਜਿਸ ਨੂੰ ਸਤੰਬਰ 16,2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਫੋਟੋ ਵਿਚ ਨਜ਼ਰ ਆ ਰਿਹਾ ਵਿਅਕਤੀ ਹਿਜ਼ਬੁਲ ਦਾ ਕਮਾਂਡਰ ਮੇਹਰਾਜੁਦੀਨ ਹਲਵਾਈ ਉਰਫ ਉਬੈਦ ਨਹੀਂ ਸਗੋਂ ਇਸਲਾਮਿਕ ਸਟੇਟ ਦੇ ਨਾਲ ਜੁੜਿਆ ਇਕ ਅਤਿਵਾਦੀ ਉਮਰ ਹੁਸੈਨ ਹੈ।
ਅਮਰੀਕੀ ਵੈੱਬਸਾਈਟ ਇੰਡੀਪੈਂਡੈਂਟ ਨੇ ਵੀ ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਵਿਅਕਤੀ ਨੂੰ ਇਸਲਾਮਿਕ ਸਟੇਟ ਦਾ ਇਕ ਅਤਿਵਾਦੀ ਉਮਰ ਹੁਸੈਨ ਦੱਸਿਆ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਦੇ ਨਾਲ ਜੁੜੀ ਇੱਕ ਰਿਪੋਰਟ ਵਾਇਰਲ ਦਾਅਵੇ ਦੇ ਨਾਲ BBC ਦੀ ਵੈੱਬਸਾਈਟ ਤੇ ਮਿਲੀ ਜਿਸ ਨੂੰ ਸਤੰਬਰ 2015 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਉਮਰ ਹੁਸੈਨ ਬ੍ਰਿਟੇਨ ਦਾ ਰਹਿਣ ਵਾਲਾ ਸੀ ਅਤੇ ਉਹ ਇਕ ਸੁਪਰ ਮਾਰਕੀਟ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਉਮਰ ਹੁਸੈਨ ਸੋਸ਼ਲ ਮੀਡੀਆ ਦੇ ਜ਼ਰੀਏ ਜਿਹਾਦ ਨੂੰ ਵਧਾਵਾ ਦਿੰਦਾ ਸੀ ਅਤੇ ਉਹ ਇਸਲਾਮਿਕ ਸਟੇਟ ਦਾ ਬਹੁਤ ਵੱਡਾ ਸਮਰਥਕ ਸੀ ਇਸ ਲਈ ਉਸ ਨੂੰ ਇਸਲਾਮਿਕ ਸਟੇਟ ਦੁਆਰਾ ਉਨ੍ਹਾਂ 700 ਲੋਕਾਂ ਵਿਚੋਂ ਚੁਣਿਆ ਗਿਆ ਸੀ ਜੋ ਸੀਰੀਆ ਅਤੇ ਇਰਾਕ ਦੇ ਅਤਿਵਾਦੀ ਸੰਗਠਨਾਂ ਦੇ ਨਾਲ ਜੁੜਨ ਵਾਲੇ ਸਨ ਅਤੇ ਫਿਰ ਉਸ ਨੂੰ ਸੀਰੀਆ ਲੈ ਜਾ ਕੇ ਅਤਿਵਾਦੀ ਸੰਗਠਨ ਦੇ ਨਾਲ ਜੋੜਿਆ ਗਿਆ।

ਪੜਤਾਲ ਦੇ ਦੌਰਾਨ ਉਮਰ ਹੁਸੈਨ ਦੀ ਮੌਤ ਨਾਲ ਜੁੜੀ ਕਈ ਮੀਡੀਆ ਰਿਪੋਰਟ ਸਾਨੂੰ ਮਿਲੀਆਂ। ਅਮਰੀਕੀ ਵੈੱਬਸਾਈਟ Express ਦੁਆਰਾ ਅਕਤੂਬਰ 22,2017 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਉਮਰ ਹੁਸੈਨ ਨੂੰ ਦਿਨਾਂ ਤੱਕ ਸੀਰੀਆ ਦੀ ਇਕ ਟਾਰਚਰ ਸੈੱਲ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਸੀ; ਸੀਰੀਆ ਦੇ ਸ਼ਹਿਰ ਵਿੱਚ ਇਸਲਾਮਿਕ ਸਟੇਟ ਦੇ ਇੱਕ ਕੈਂਪ ਦੀ ਦੀਵਾਰ ਤੇ ਉਸ ਦਾ ਨਾਮ ਲਿਖਿਆ ਹੋਇਆ ਵੀ ਦੇਖਿਆ ਗਿਆ ਸੀ। ਉੱਥੇ ਹੀ 2018 ਵਿਚ ਪ੍ਰਕਾਸ਼ਤ ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਸੀਰੀਆ ਵਿੱਚ ਹੋਈ ਇੱਕ ਮੁੱਠਭੇੜ ਤੋਂ ਬਾਅਦ ਉਮਰ ਹੁਸੈਨ ਨੂੰ ਮਰਿਆ ਹੋਇਆ ਮੰਨ ਲਿਆ ਗਿਆ ਸੀ।
ਜਦਕਿ ਸਾਲ 2019 ਵਿੱਚ ਪ੍ਰਕਾਸ਼ਿਤ The Sun ਦੀ ਰਿਪੋਰਟ ਮੁਤਾਬਕ ਉਮਰ ਸੈਨ ਨੇ ਸੀਰੀਆ ਵਿਚ ਹੋਏ ਇਕ ਆਤਮਘਾਤੀ ਹਮਲੇ ਦੇ ਦੌਰਾਨ ਖੁਦ ਨੂੰ ਮਾਰ ਲਿਆ ਸੀ। ਉਮਰ ਹੁਸੈਨ ਜ਼ਿੰਦਾ ਹੈ ਜਾਂ ਨਹੀਂ ਇਸ ਦੀ ਅਧਿਕਾਰਿਕ ਪੁਸ਼ਟੀ ਅਸੀਂ ਨਹੀਂ ਕਰਦੇ ਹਾਂ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ ਵਾਇਰਲ ਤਸਵੀਰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਮੇਹਰਾਜੁਦੀਨ ਹਲਵਾਈ ਉਰਫ਼ ਓਬੈਦ ਦੀ ਨਹੀ ਹੈ ਵਾਇਰਲ ਤਸਵੀਰ ਸੀਰੀਆ ਦੇ ਇਕ ਅਤਿਵਾਦੀ ਉਮਰ ਹੁਸੈਨ ਦੀ ਹੈ ਜਿਸ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ, ਕਸ਼ਮੀਰ ਵਿੱਚ ਮਾਰੇ ਗਏ ਅਤਿਵਾਦੀ ਮੇਹਰਾਜੁਦੀਨ ਹਲਵਾਈ ਦੀ ਕੋਈ ਤਸਵੀਰ ਮੀਡੀਆ ਵਿੱਚ ਮੌਜੂਦ ਨਹੀਂ ਹੈ ਜਿਸ ਤਰ੍ਹਾਂ ਹੀ ਸਾਨੂੰ ਕੋਈ ਤਸਵੀਰ ਪ੍ਰਾਪਤ ਹੁੰਦੀ ਹੈ ਅਸੀਂ ਆਰਟੀਕਲ ਅਪਡੇਟ ਕਰਾਂਗੇ।
Times of Israel –https://www.timesofisrael.com/british-islamic-state-recruit-complains-of-rude-comrades/
BBC-https://www.bbc.com/news/uk-england-lancashire-44222753
BBC-https://www.bbc.com/news/blogs-trending-34270771
The SUN –https://www.thesun.co.uk/news/9745255/british-isis-jihadi-morrisons-syria/
Express –https://www.express.co.uk/news/uk/869413/Omar-Hussain-jihadi-death-ISIS-Raqqa-Syria-British
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044