Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਇਜ਼ਰਾਈਲ ਦੁਆਰਾ ਹਮਾਸ ਤੇ ਕੀਤੇ ਜਾ ਰਹੇ ਹਮਲੇ ਦੀ ਹੈ ਇਹ ਵੀਡੀਓ
Fact
ਵਾਇਰਲ ਹੋ ਰਿਹਾ ਵੀਡੀਓ ਅਲਜੀਰੀਆ ਫੈਨਸ ਵੱਲੋਂ ਮੌਲੋਡੀਆ ਫੁੱਟਬਾਲ ਕਲੱਬ ਦੇ 102ਵੇਂ ਵਰ੍ਹੇਗੰਢ ਦੇ ਮੌਕੇ ਤੇ ਮਨਾਏ ਗਏ ਜਸ਼ਨ ਦੀ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਲਾਲ ਰੰਗ ਦਾ ਧੂਆਂ ਉੱਡਦਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਤਿਸ਼ਬਾਜ਼ੀ ਦਾ ਧੂਆਂ ਨਹੀਂ ਸਗੋਂ ਇਜ਼ਰਾਈਲ ਦੁਆਰਾ ਹਮਾਸ ਨੂੰ ਹਮਲੇ ਰਾਹੀਂ ਜਵਾਬ ਦਿੱਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘ਸ਼ਮਸ਼ੇਰ ਸਿੰਘ ਮੂਲਨਿਵਾਸੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਦੀਵਾਲੀ ਦੀ ਆਤਿਸ਼ਬਾਜ਼ੀ ਨਹੀਂ ਹੈ। ਇਹ ਹਮਾਸ ਨੂੰ ਇਜ਼ਰਾਈਲ ਦਾ ਜਵਾਬ ਹੈ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਇੱਕ ਇਕ ਕਰਕੇ ਇਹਨਾਂ ਵੀਡੀਓ ਦੀ ਜਾਂਚ ਸ਼ੁਰੂ ਕੀਤੀ।
ਪਿਛਲੇ ਸ਼ਨੀਵਾਰ ਨੂ ਇਜ਼ਰਾਈਲ ਤੋਂ ਗਾਜ਼ਾ ਪੱਟੀ ਤੋਂ ਵੱਡਾ ਹਮਲਾ ਹੋਇਆ। ਫਲਸਤੀਨੀ ਸਮੂਹ ਹਮਾਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਾਸ ਦੇ ਮੁਤਾਬਕ ਉਹਨਾਂ ਨੇ ਸ਼ਨੀਵਾਰ ਨੂੰ ਇਜ਼ਰਾਈਲ ‘ਤੇ ਲਗਭਗ 5000 ਰਾਕੇਟ ਦਾਗੇ। ਇਸ ਹਮਲੇ ਵਿੱਚ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਜੰਗ ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਹਮਾਸ ਦੇ ਕਈ ਫੌਜੀ ਟਿਕਾਣਿਆਂ ਅਤੇ ਹੈੱਡਕੁਆਰਟਰ ‘ਤੇ ਹਮਲੇ ਕੀਤੇ।
ਇਸ ਵਿਚਕਾਰ ਸੋਸ਼ਲ ਮੀਡਿਆ ਤੇ ਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਦੌਰਾਨ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵੀਡੀਓ ਦੇ ਕੀਫ਼੍ਰੇਮ ਕੱਢ ਉਨ੍ਹਾਂ ਨੂੰ Yandex Reverse Image ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਕਈ ਸਾਰੇ ਵੀਡੀਓ ਮਿਲੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
Instagram ਅਕਾਊਂਟ “mondoultras_ufficiale” ਨੇ 8 ਅਗਸਤ 2023 ਨੂੰ ਇਸ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਨੂੰ ਸ਼ੇਅਰ ਕੀਤਾ। ਕੈਪਸ਼ਨ ਮੁਤਾਬਕ ਇਹ ਵੀਡੀਓ ਅਲਜੀਰੀਆ ਫੈਨਸ ਵੱਲੋਂ ਮੌਲੋਡੀਆ ਫੁੱਟਬਾਲ ਕਲੱਬ ਦੇ 102ਵੇਂ ਵਰ੍ਹੇਗੰਢ ਦੇ ਜਸ਼ਨ ਦਾ ਹੈ।
ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕਰਨ ਤੇ ਸਾਨੂੰ ਇਸ ਵੀਡੀਓ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। newsflare.com ਨੇ 7 ਅਗਸਤ 2023 ਨੂੰ ਆਪਣੀ ਖਬਰ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿੱਚ ਵਾਇਰਲ ਵੀਡੀਓ ਨਾਲ ਮਿਲਦੇ ਜੁਲਦੇ ਦ੍ਰਿਸ਼ ਵੀ ਦੇਖੇ ਜਾ ਸਕਦੇ ਹਨ। ਰਿਪੋਰਟ ਦੇ ਮੁਤਾਬਕ “ਅਲਜੀਰੀਆ ਵਿਚ ਫੁੱਟਬਾਲ ਪ੍ਰਸ਼ੰਸਕਾਂ ਨੇ ਮੌਲੋਡੀਆ ਕਲੱਬ ਡੀ’ਅਲਗਰ ਦੀ 102ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਸ਼ਾਨਦਾਰ ਆਤਿਸ਼ਬਾਜੀ ਡਿਸਪਲੇ ਨਾਲ ਸ਼ਹਿਰ ਨੂੰ ਲਾਲ ਕਰ ਦਿੱਤਾ।
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਵੀਡੀਓ ਅਲਜੀਰੀਆ ਫੈਨਸ ਵੱਲੋਂ ਮੌਲੋਡੀਆ ਫੁੱਟਬਾਲ ਕਲੱਬ ਦੇ 102ਵੇਂ ਵਰ੍ਹੇਗੰਢ ਦੇ ਮੌਕੇ ਤੇ ਮਨਾਏ ਗਏ ਜਸ਼ਨ ਦੀ ਹੈ। ਵੀਡੀਓ ਨੂੰ ਇਜ਼ਰਾਈਲ ਦੁਆਰਾ ਹਮਾਸ ਤੇ ਕੀਤੇ ਜਾ ਰਹੇ ਜਵਾਬੀ ਹਮਲੇ ਦਾ ਦੱਸ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।
Our Sources
Instagram post by mondoultras_ufficiale on August 8, 2023
Media report published by Newsflare on August 8, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
March 4, 2025
Shaminder Singh
January 13, 2024
Shaminder Singh
December 9, 2023