Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਸੋਸ਼ਲ ਮੀਡੀਆ ਤੇ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮਨਾਲੀ (Manali) ਦੇ ਹਾਲੀਆ ਦਿਨਾਂ ਦੀ ਹੈ। ਵਾਇਰਲ ਤਸਵੀਰ ਵਿੱਚ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਭੀੜ ਨੂੰ ਸੜਕਾਂ ਤੇ ਘੁੰਮਦੇ ਹੋਏ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ ਯੂਜ਼ਰ ਦਾ ਕਹਿਣਾ ਹੈ ਕਿ ਦੂਜੀ ਲਹਿਰ ਅਜੇ ਠੀਕ ਨਹੀਂ ਹੋਈ ਸੀ ਕਿ ਲੋਕਾਂ ਨੇ ਤੀਜੀ ਲਹਿਰ ਦਾ ਇੰਤਜ਼ਾਮ ਕਰ ਦਿੱਤਾ। ਉੱਥੇ ਹੀ ਕਈ ਸੋਸ਼ਲ ਮੀਡੀਏ ਨੂੰ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਪਹਿਲਾਂ ਹਸਪਤਾਲਾਂ ਵਿੱਚ ਪੈੱਗ ਨਹੀਂ ਮਿਲ ਰਹੇ ਸਨ ਉਸੇ ਤਰ੍ਹਾਂ ਅੱਜ ਹੋਟਲ ਵਿਚ ਨੂੰ ਨਹੀਂ ਮਿਲ ਰਹੇ।
ਪੰਜਾਬੀ ਮੀਡੀਆ ਸੰਸਥਾਨ ‘ਦੈਨਿਕ ਸਵੇਰਾ’ ਨੇ ਵੀ ਇਸ ਤਸਵੀਰ ਨੂੰ ਆਪਣੇ ਅਧਿਕਾਰਿਕ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ।
ਫੇਸਬੁੱਕ ਪੇਜ ‘ਦ ਗਰੇਟ ਅੰਮ੍ਰਿਤਸਰ’ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਸ਼ੇਅਰ ਕੀਤਾ। ਅਸੀਂ ਪਾਇਆ ਕਿ ਇਸ ਤਸਵੀਰ ਨੂੰ ਹੁਣ ਤਕ ਤੋਂ 2300 ਵੱਧ ਲੋਕ ਅੱਗੇ ਸ਼ੇਅਰ ਕਰ ਚੁੱਕੇ ਹਨ।
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਕੋਰੂਨਾ ਦੇ ਮਾਮਲੇ ਦੇਸ਼ ਵਿਚ ਹੌਲੀ ਹੌਲੀ ਘਟ ਰਹੇ ਹਨ ਪਰ ਖਤਰਾ ਹਾਲੇ ਵੀ ਬਰਕਰਾਰ ਹੈ। ਤੀਜੀ ਲਹਿਰ ਨੂੰ ਲੈ ਕੇ ਅਸ਼ੰਕਾ ਜਤਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੇ ਲਾਪਰਵਾਹੀ ਕੀਤੀ ਤਾਂ ਕੇਸ ਇਕ ਵਾਰ ਫਿਰ ਤੋਂ ਵਧ ਸਕਦੇ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮਨਾਲੀ ਦੇ ਹਾਲੀਆ ਦਿਨਾਂ ਦੀ ਹੈ। ਵਾਇਰਲ ਤਸਵੀਰ ਵਿੱਚ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਭੀੜ ਨੂੰ ਸੜਕਾਂ ਤੇ ਘੁੰਮਦੇ ਹੋਏ ਦੇਖਿਆ ਜਾ ਸਕਦਾ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਤਸਵੀਰ ਨੂੰ ਗੌਰ ਨਾਲ ਦੇਖਿਆ ਤੇ ਪਾਇਆ ਕਿ ਤਸਵੀਰ ਵਿਚ ਲੋਕਾਂ ਨੇ ਸਰਦੀਆਂ ਦੇ ਕੱਪੜੇ ਪਾਏ ਹੋਏ ਹਨ ਜਦ ਕਿ ਅਜੇ ਗਰਮੀ ਦਾ ਮੌਸਮ ਚੱਲ ਰਿਹਾ ਹੈ ਜਿਸ ਤੋਂ ਬਾਅਦ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਸ਼ਾਇਦ ਇਹ ਤਸਵੀਰ ਪੁਰਾਣੀ ਹੈ।
ਇਸ ਤੋਂ ਬਾਅਦ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸੁਰ ਤੇ ਦੌਰਾਨ ਸਾਨੂੰ ਵਾਇਰਲ ਤਸਵੀਰ Amigosblink ਨਾਮਕ ਫੇਸਬੁੱਕ ਪੇਜ ਤੇ ਮਿਲੀ ਜਿਸ ਨੂੰ 23 ਜਨਵਰੀ 2021 ਨੂੰ ਪੋਸਟ ਕੀਤਾ ਗਿਆ ਸੀ। ਤਸਵੀਰ ਨੂੰ ਮਨਾਲੀ ਦਾ ਦੱਸਦਿਆਂ ਕੈਪਸ਼ਨ ਵਿਚ ਇੱਕ ਸ਼ਾਇਰੀ ਲਿਖੀ ਹੋਈ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸੀ ਵਾਇਰਲ ਤਸਵੀਰ ਨੂੰ ਕੈਮਰੇ ਵਿੱਚ ਕੈਦ ਕਰਨ ਵਾਲੇ ਵਿਅਕਤੀ ਅਜੇ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਹ ਤਸਵੀਰ ਹਾਲ ਦੀ ਨਹੀਂ ਸਗੋਂ 31 ਦਸੰਬਰ ਸਾਲ 2020 ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਵੇਂ ਸਾਲ ਦੌਰਾਨ ਉਨ੍ਹਾਂ ਨੇ ਇਸ ਤਸਵੀਰ ਨੂੰ ਖਿੱਚਿਆ ਸੀ ਅਤੇ ਤਸਵੀਰ ਨੂੰ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤਾ।
ਅਜੈ ਨੇ ਸਾਡੇ ਨਾਲ ਇਸ ਤਸਵੀਰ ਦੇ ਨਾਲ ਜੁੜੀ ਕਈ ਜਾਣਕਾਰੀਆਂ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਡੇ ਨਾਲ ਵਾਇਰਲ ਤਸਵੀਰ ਦੇ ਨਾਲ ਜੁੜੀ ਇੱਕ ਵੀਡੀਓ ਨੂੰ ਵੀ ਸ਼ੇਅਰ ਕੀਤਾ ਜਿਸ ਵਿਚ ਸਾਫ ਤੌਰ ਤੇ ਲੋਕਾਂ ਦੀ ਭੀੜ ਨੂੰ ਦੇਖਿਆ ਜਾ ਸਕਦਾ ਹੈ।
ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਅਜੇ ਨੇ ਆਪਣੇ ਫੇਸਬੁੱਕ ਪੇਜ਼ ਤੇ ਸਪਸ਼ਟੀਕਰਨ ਵੀ ਦਿੱਤਾ।
ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਵਿਭਾਗ ਦੇ ਡਾਇਰੈਕਟਰ ਅਮਿਤ ਕਸ਼ਿਅਪ ਦੇ ਮੁਤਾਬਕ, ਜੂਨ ਵਿੱਚ ਕੋਰੋਨਾ ਨਿਯਮਾਂ ਵਿਚ ਢਿੱਲ ਤੋਂ ਬਾਅਦ ਹੀ ਪ੍ਰਦੇਸ਼ ਵਿੱਚ ਸੈਲਾਨੀਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। 6 ਤੋਂ 7 ਲੱਖ ਸੈਲਾਨੀ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਦੇ ਲਈ ਆ ਚੁੱਕੇ ਹਨ। ਮਨਾਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਹਜ਼ਾਰ ਤੋਂ 1200 ਵਾਹਨ ਆ ਰਹੇ ਹਨ ਜਦ ਕਿ ਵੀਕੈਂਡ ਤੇ ਆਂਕੜਾ ਵਧ ਕੇ ਦੇ 1800 ਦੇ ਕਰੀਬ ਪਹੁੰਚ ਜਾਂਦਾ ਹੈ। ਵੀਕੈਂਡ ਤੇ ਹੋਟਲ 60 ਤੋਂ 90 ਫ਼ੀਸਦੀ ਤੱਕ ਭਰੇ ਹੋਏ ਹੁੰਦੇ ਹਨ ਜਦ ਕਿ ਬਾਕੀ ਦਿਨਾਂ ਤੇ 40 ਤੋਂ 50 ਫ਼ੀਸਦੀ ਤੱਕ ਬੁਕਿੰਗ ਹੁੰਦੀ ਹੈ।
ਪੜਤਾਲ ਦੇ ਦੌਰਾਨ ਸਾਨੂੰ ਮਨਾਲੀ ਦੀ ਹਾਲੀਆ ਤਸਵੀਰਾਂ ANI ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੇ ਮਿਲੀਆਂ ਜਿਸ ਤੋਂ ਸਾਫ ਤੌਰ ਤੇ ਛੁੱਟੀਆਂ ਮਨਾਉਣ ਆਈ ਭੀੜ ਨੂੰ ਦੇਖਿਆ ਜਾ ਸਕਦਾ ਹੈ।
ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਨਹੀਂ ਕਰ ਪਾਏ।
ਸਾਡੀ ਜਾਂਚ ਵਿੱਚ ਮਿਲੇ ਤੱਥਾਂ ਦੇ ਮੁਤਾਬਕ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ ਵਾਇਰਲ ਤਸਵੀਰ ਹਾਲ ਦੀ ਨਹੀਂ ਸਗੋਂ ਦਸੰਬਰ 2020 ਦੀ ਹੈ।
Ajay Kumar, Photographer & Owner of Amigosblink
Twiiter:https://twitter.com/ANI/status/1412077320567869449
Facebook:https://www.facebook.com/116907292304234/posts/751287338866223/
Facebook:https://www.facebook.com/amigosblink/photos/a.167883647206598/850195052308784/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044