Claim
ਨੇਪਾਲ ਦੇ ਪੋਖ਼ਰਾ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਯਤੀ ਏਅਰਲਾਇਨਜ਼ ਦਾ ਇੱਕ ਜਹਾਜ਼ ਐਤਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੇ ਵਿੱਚ 68 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਸਭ ਦੇ ਵਿੱਚ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਜਹਾਜ਼ ਦਰੱਖਤਾਂ ਦੇ ਵਿਚਕਾਰ ਜਾ ਡਿੱਗਦਾ ਹੈ ਅਤੇ ਉਥੇ ਅੱਗ ਦੀਆਂ ਲਪਟਾਂ ਨਿਕਲਣ ਲੱਗਦੀਆਂ ਹਨ। ਵੀਡੀਓ ਨੂੰ ਨੇਪਾਲ ਵਿੱਚ ਹੋਏ ਜਹਾਜ਼ ਹਾਦਸੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦਾਅਵੇ ਨੂੰ ਸ਼ੇਅਰਚੈਟ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact
ਅਸੀਂ ਵਾਇਰਲ ਵੀਡੀਓ ਨੂੰ ਫਰੇਮਾਂ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ 17 ਅਗਸਤ, 2021 ਨੂੰ ਮੀਡਿਆ ਸੰਸਥਾਨ autoevolution ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਦੇ ਮੁਤਾਬਕ,’ਰਸ਼ੀਅਨ ਲਾਈਟ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ, Il-112V, ਜੰਗਲੀ ਖੇਤਰ ‘ਚ ਕਰੈਸ਼ ਹੋ ਗਿਆ। ਇਸ ਹਾਦਸੇ ‘ਚ ਪਾਇਲਟਾਂ ਦੀ ਮੌਤ ਹੋਣ ਦਾ ਖਦਸ਼ਾ ਹੈ।

ਇਸ ਤੋਂ ਬਾਅਦ, ਅਸੀਂ YoTube ‘ਤੇ “ilyushin il-112v,” “crash” ਅਤੇ “Rusia” ਕੀਵਰਡ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ 17 ਅਗਸਤ, 2021 ਨੂੰ CNN-News 18 ਦੇ ਅਧਿਕਾਰਤ ਚੈਨਲ ‘ਤੇ ਅੱਪਲੋਡ ਕੀਤੇ ਗਈ ਇੱਕ ਹੋਰ ਵੀਡੀਓ ਮਿਲੀ।
ਇਸ ਵੀਡੀਓ ਵਿੱਚ ਸਾਨੂੰ ਵਾਇਰਲ ਵੀਡੀਓ ਦੇ ਸਨਿੱਪਟ ਮਿਲਿਆ ਜਿਸ ਵਿਚ ਜਹਾਜ਼ ਦੇ ਕਰੈਸ਼ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਰਿਪੋਰਟ ਮੁਤਾਬਕ “ਅੱਜ ਸਵੇਰੇ ਮਾਸਕੋ ਵਿਚ ਇਕ ਫੌਜੀ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿਚ ਤਿੰਨ ਲੋਕ ਸਵਾਰ ਸਨ। ਰੂਸੀ ਮੀਡੀਆ ਏਜੰਸੀ ਮੁਤਾਬਕ ਤਿੰਨੋ ਲੋਕ ਮਾਰੇ ਗਏ ਹਨ।
ਕਈ ਮੀਡਿਆ ਸੰਸਥਾਨਾਂ ਨੇ ਇਸ ਘਟਨਾ ਨੂੰ ਰਿਪੋਰਟ ਕੀਤਾ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਨੇਪਾਲ ਵਿੱਚ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਦੇ ਨਾਮ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਸਾਲ 2021 ਅਤੇ ਰੂਸ ਵਿੱਚ ਹੋਏ ਹਵਾਈ ਹਾਦਸੇ ਦੀ ਹੈ।
Result: False
Our Sources
Report By autoevolution, Dated August 17, 2021
YouTube Video By CNN-News 18, Dated August 17, 2021
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044