Claim
ਬੀਤੇ ਐਤਵਾਰ ਨੂੰ ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਖਿਲਾਫ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਨੇ ਹੱਲਾ ਬੋਲ ਰੈਲੀ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਰੈਲੀ ਵਿੱਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ। ਇਸ ਵਿੱਚ ਇੱਕ ਵੀਡਿਓ ਕਲਿੱਪ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾਣ ਲੱਗਾ ਕਿ ਰਾਹੁਲ ਗਾਂਧੀ ਨੇ ਆਟੇ ਨੂੰ ਲੀਟਰ ਵਿੱਚ ਤੋਲੇ ਜਾਣ ਦੀ ਗੱਲ ਕਹੀ ਹੈ।
Fact
ਆਪਣੇ ਬਿਆਨਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਸੋਸ਼ਲ ਮੀਡੀਆ ਯੂਜ਼ਰ ਦੇ ਨਿਸ਼ਾਨੇ ਤੇ ਰਹਿੰਦੇ ਹਨ। ਉਹਨਾਂ ਨੂੰ ਲੈ ਕੇ ਕਈ ਵਾਰ ਸੋਸ਼ਲ ਮੀਡੀਆ ਤੇ ਫਰਜ਼ੀ ਦਾਵਰ ਵੀ ਸ਼ੇਅਰ ਕੀਤੇ ਗਏ ਹਨ। ਸਾਡੀ ਟੀਮ ਨੇ ਪਹਿਲਾਂ ਵੀ ਰਾਹੁਲ ਗਾਂਧੀ ਨੂੰ ਲੈ ਕੇ ਸ਼ੇਅਰ ਕੀਤੇ ਗਏ ਫਰਜ਼ੀ ਦਾਅਵਿਆਂ ਦੀ ਪੜਤਾਲ ਕੀਤੀ ਹੈ ਜਿਨ੍ਹਾਂ ਨੂੰ ਇੱਥੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਬੀਤੀ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਉਲੀਕੇ ਗਏ ਹੱਲਾ ਬੋਲ ਰੈਲੀ ਦੇ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਤੇ ਕੇਂਦਰ ਨੂੰ ਆੜੇ ਹੱਥੀਂ ਲਿਆ। ਇਸ ਵਿੱਚ ਉਨ੍ਹਾਂ ਦੇ ਭਾਸ਼ਣ ਦਾ 8 ਸੈਕਿੰਡ ਦਾ ਇੱਕ ਵੀਡੀਓ ਕਲਿੱਪ ਸ਼ੇਅਰ ਕਰ ਦਾਅਵਾ ਕੀਤਾ ਜਾਣ ਲੱਗਾ ਕਿ ਉਨ੍ਹਾਂ ਨੇ ਖਾਣੇ ਦੇ ਆਟੇ ਨੂੰ ਲੀਟਰ ਵਿਚ ਤੁਲਨਾ ਜਾਣ ਦੀ ਗੱਲ ਕਹੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਯੂਟਿਊਬ ‘ਤੇ ‘ਰਾਹੁਲ ਗਾਂਧੀ ਹੱਲਾ ਬੋਲ’ ਕੀਵਰਡ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ANI ਦੇ ਅਧਿਕਾਰਿਕ ਚੈਨਲ ‘ਤੇ ਰਾਹੁਲ ਗਾਂਧੀ ਦੇ ਇਸ ਭਾਸ਼ਣ ਦੀ ਪੂਰੀ ਵੀਡੀਓ ਮਿਲੀ। 26 ਮਿੰਟ 54 ਸੈਕਿੰਡ ਦੇ ਇਸ ਵੀਡੀਓ ‘ਚ ਵਾਇਰਲ ਕਲਿੱਪ ਦਾ ਹਿੱਸਾ 9 ਮਿੰਟ 47 ਸੈਕਿੰਡ ਤੱਕ ਸੁਣਿਆ ਜਾ ਸਕਦਾ ਹੈ।
ਇਸ ਦੌਰਾਨ ਰਾਹੁਲ ਗਾਂਧੀ ਕਹਿੰਦੇ ਹਨ, “2014 ਵਿੱਚ ਆਟਾ 22 ਰੁਪਏ ਲੀਟਰ, ਅੱਜ 40 ਰੁਪਏ ਲੀਟਰ, ‘KG’।” ਦਰਅਸਲ, ਆਟੇ ਦੀ ਕੀਮਤ ਦੱਸਣ ਤੋਂ ਪਹਿਲਾਂ ਰਾਹੁਲ ਗਾਂਧੀ ਖਾਣ ਵਾਲੇ ਤੇਲ ਸਮੇਤ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਗੱਲ ਕਰ ਰਹੇ ਸਨ। ਇਸੇ ਲੜੀ ਤਹਿਤ ਰਾਹੁਲ ਗਾਂਧੀ ਨੇ ਆਟੇ ਦੀ ਕੀਮਤਾਂ ਨੂੰ ਵੀ ਲਿਟਰ ਵਿੱਚ ਮਾਪੇ ਜਾਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੇ ਤੁਰੰਤ ਆਟੇ ਨੂੰ ਕਿਲੋਗ੍ਰਾਮ ‘ਚ ਮਾਪਣ ਦੀ ਗੱਲ ਕਹਿ ਕੇ ਆਪਣੀ ਗਲਤੀ ਨੂੰ ਸੁਧਾਰਿਆ ਪਰ ਉਨ੍ਹਾਂ ਦੇ ਕਿੱਲੋਗ੍ਰਾਮ ਕਹਿਣ ਤੋਂ ਠੀਕ ਪਹਿਲਾਂ ਦੀ ਕਰੀਬ 8 ਸੈਕਿੰਡ ਦੀ ਵੀਡੀਓ ਨੂੰ ਸ਼ੇਅਰ ਕਰ ਭਰਮ ਫੈਲਾਇਆ ਜਾ ਰਿਹਾ ਹੈ।
ਰਾਹੁਲ ਗਾਂਧੀ ਦੇ ਇਸ ਵੀਡੀਓ ਨੂੰ ਨਿਊਜ਼ 18 ਅਤੇ ਇੰਡੀਆ ਟੀਵੀ ਸਮੇਤ ਕਈ ਹੋਰ ਯੂ-ਟਿਊਬ ਚੈਨਲਾਂ ‘ਤੇ ਵੀ ਦੇਖਿਆ ਜਾ ਸਕਦਾ ਹੈ।

ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਾਸ਼ਣ ਦੌਰਾਨ ਰਾਹੁਲ ਗਾਂਧੀ ਦੀ ਜ਼ੁਬਾਨ ਫਿਸਲਣ ਕਾਰਨ ਉਨ੍ਹਾਂ ਨੇ ਆਟੇ ਨੂੰ ਲੀਟਰ ਵਿਚ ਮਾਪਣ ਦੀ ਗੱਲ ਕਹੀ ਸੀ ਪਰ ਤੁਰੰਤ ਹੀ ਇਸ ਵਿਚ ਸੁਧਾਰ ਕਰਦੇ ਹੋਏ ਲੀਟਰ ਦੀ ਜਗ੍ਹਾ ਕਿਲੋਗ੍ਰਾਮ ਵੀ ਕਿਹਾ ਸੀ। ਹੁਣ ਉਨ੍ਹਾਂ ਦੇ ਇਸ ਭਾਸ਼ਣ ਦੇ ਅਧੂਰੇ ਵੀਡੀਓ ਨੂੰ ਗ਼ਲਤ ਸੰਦਰਭ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Result: Missing Context
Our Sources
ANI YouTube Video, September 4, 2022
News 18 YouTube Video, September 4, 2022
India Tv YouTube Video, September 4, 2022
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ