Claim
ਖਾਲਿਸਤਾਨ ਅਤੇ ਵੱਖਵਾਦੀਆਂ ਲਈ ਕਥਿਤ ਸਮਰਥਨ ਦੇ ਵਿਵਾਦ ਦਰਮਿਆਨ ਰੈਪਰ ਸ਼ੁਭ (Shubh) ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਫੀਚਰ ਹੋਇਆ।
Fact
ਪੰਜਾਬੀ ਗਾਇਕ ਅਤੇ ਰੈਪਰ ਸ਼ੁਭ ਦੀ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਫੀਚਰ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ।
ਸੋਸ਼ਲ ਮੀਡਿਆ ਤੇ ਕੈਨੇਡਾ ਦੇ ਸਿੰਗਰ ਅਤੇ ਰੈਪਰ ਸ਼ੁਭਨੀਤ ਸਿੰਘ (Shubh) ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਲਿਸਤਾਨ ਅਤੇ ਵੱਖਵਾਦੀਆਂ ਲਈ ਕਥਿਤ ਸਮਰਥਨ ਦੇ ਵਿਵਾਦ ਦਰਮਿਆਨ ਰੈਪਰ ਸ਼ੁਭ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਫੀਚਰ ਹੋਇਆ। ਪੋਸਟਾਂ ਨੂੰ ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਨਿਊਜ਼ਚੈਕਰ ਨੇ ਵਾਇਰਲ ਗ੍ਰਾਫਿਕ ‘ਤੇ “kidaan.com” ਲਿਖਿਆ ਪਾਇਆ। ਕੁਝ ਕੀ ਵਰਡ ਦੀ ਸਰਚ ਦੇ ਨਾਲ ਸਾਨੂੰ ਇੱਕ ਆਰਟੀਕਲ ਮਿਲਿਆ ਜਿਸ ਨੂੰ 1 ਅਕਤੂਬਰ, 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਵੈਬਸਾਈਟ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਦੀ ਹੈ।

1 ਅਕਤੂਬਰ, 2022 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਰੈਪਰ ਸ਼ੁਭ ‘ਬਾਲਰ’ ਗਾਣੇ ਦੇ ਰਿਲੀਜ਼ ਤੋਂ ਬਾਅਦ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਫੀਚਰ ਹੋਇਆ। ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਮੀਡਿਆ ਅਦਾਰੇ ਦੁਆਰਾ ਵੀ ਇਹ ਖਬਰ ਪ੍ਰਕਾਸ਼ਿਤ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸ਼ੁਭ ਦੇ ਇੰਸਟਾਗ੍ਰਾਮ ਹੈਂਡਲ ਨੂੰ ਖੰਗਾਲਿਆ। ਸ਼ੁਭ ਦੀ ਇੰਸਟਾਗ੍ਰਾਮ ਦੇ ਹਾਈਲਾਈਟ ਵਿੱਚ ਵੀ ਸਾਨੂੰ ਇਹ ਤਸਵੀਰ 1 ਅਕਤੂਬਰ, 2022 ਨੂੰ ਅਪਲੋਡ ਮਿਲੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੰਦਾ ਹੈ ਕਿ ਪੰਜਾਬੀ ਗਾਇਕ ਅਤੇ ਰੈਪਰ ਸ਼ੁਭ ਦੀ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਫੀਚਰ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ।
Result: Missing Context
Sources
Kiddaan.com report, October 1, 2022
Instagram story, Shubh, October 1, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।