ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਐਕਟਰ ਸੰਜੇ ਦੱਤ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ। ਇਸ ਨਾਲ ਹੀ ਸੋਸ਼ਲ ਮੀਡਿਆ ਤੇ ਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਦੌਰਾਨ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ ‘ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਮਾਸ ਦੇ ਲੜਾਕਿਆਂ ਦਾ ਹੈ ਜੋ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ ਦਾਖਲ ਹੋ ਰਹੇ ਹਨ। ਵੀਡੀਓ ਗਾਜ਼ਾ ਦਾ ਨਹੀਂ ਸਗੋਂ ਇਜਿਪਟ ਦੀ ਰਾਜਧਾਨੀ ਕਾਇਰੋ ‘ਚ ਸਥਿਤ ਮਿਲਟਰੀ ਅਕੈਡਮੀ ‘ਚ ਹੋਣ ਵਾਲੇ ਗ੍ਰੈਜੂਏਸ਼ਨ ਸਮਾਰੋਹ ਦੀਆਂ ਤਿਆਰੀਆਂ ਦਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਪਤਨੀ ਜਸ਼ੋਦਾਬੇਨ ਕਾਂਗਰਸ ‘ਚ ਸ਼ਾਮਲ ਹੋ ਗਏ ਹਨ?
ਗ੍ਰਾਫਿਕ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਤਨੀ ਜਸ਼ੋਦਾਬੇਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਵਾਇਰਲ ਕੋਲਾਜ ਵਿੱਚ ਮੌਜੂਦ ਸਾਰੇ ਗ੍ਰਾਫਿਕਸ ਐਡਿਟ ਕੀਤੇ ਗਏ ਹਨ ਅਤੇ ਵਾਇਰਲ ਦਾਅਵੇ ਵੀ ਫਰਜ਼ੀ ਹਨ।

ਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਦੀਆਂ ਨੇ ਇਹ ਵੀਡੀਓ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਵੀਡੀਓ ਇਜ਼ਰਾਈਲ-ਫਲਸਤੀਨ ਵਿਚਾਲੇ ਹਾਲੀਆ ਚੱਲ ਰਹੇ ਸੰਘਰਸ਼ ਦੀਆਂ ਹਨ। ਵਾਇਰਲ ਹੋ ਰਿਹਾ ਪਹਿਲਾ ਵੀਡੀਓ ਹਾਲੀਆ ਨਹੀਂ ਸਗੋਂ 4 ਸਾਲ ਪੁਰਾਣਾ ਹੈ ਜਦਕਿ ਦੂਜੀ ਵੀਡੀਓ ਤਕਰੀਬਨ 8 ਸਾਲ ਪੁਰਾਣੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਜ਼ਰਾਈਲ ਦੁਆਰਾ ਹਮਾਸ ਤੇ ਕੀਤੇ ਜਾ ਰਹੇ ਹਮਲੇ ਦੀ ਹੈ ਇਹ ਵੀਡੀਓ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਜ਼ਰਾਈਲ ਦੁਆਰਾ ਹਮਾਸ ਤੇ ਕੀਤੇ ਜਾ ਰਹੇ ਹਮਲੇ ਦੀ ਹੈ। ਇਹ ਸੱਚ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਅਲਜੀਰੀਆ ਫੈਨਸ ਵੱਲੋਂ ਮੌਲੋਡੀਆ ਫੁੱਟਬਾਲ ਕਲੱਬ ਦੇ 102ਵੇਂ ਵਰ੍ਹੇਗੰਢ ਦੇ ਮੌਕੇ ਤੇ ਮਨਾਏ ਗਏ ਜਸ਼ਨ ਦੀ ਹੈ।

ਸੰਜੇ ਦੱਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਜੇ ਦੱਤ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ। ਵਾਇਰਲ ਵੀਡੀਓ ਦੇ ਵਿੱਚ ਬਾਲੀਵੁੱਡ ਐਕਟਰ ਸੰਜੇ ਦੱਤ ਨਹੀਂ ਸਗੋਂ ਸੂਫੀ ਗਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਉੱਤਰ-ਪੱਛਮੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਹਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।