ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਪੰਜਾਬੀ ਪਰਿਵਾਰ ਨੂੰ ਬਾਰਡਰ ਟੱਪਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਅਤੇ ਮੈਕਸੀਕੋ ਬਾਰਡਰ ਦਾ ਹੈ ਜਿੱਥੇ ਇੱਕ ਪੰਜਾਬੀ ਪਰਿਵਾਰ ਬਾਰਡਰ ਟੱਪਕੇ ਅਮਰੀਕਾ ਵਿਚ ਦਾਖਲ ਹੋ ਰਿਹਾ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਵੀਡੀਓ ‘ਚ ਨਜ਼ਰ ਆ ਰਹੇ ਵਿਅਕਤੀ ਪਾਕਿਸਤਾਨ ਦੇ ਹਿੰਦੂ ਸੰਸਦ ਮੈਂਬਰ ਹਨ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਹਿੰਦੂ ਸੰਸਦ ਮੈਂਬਰ ਨੇ ਆਪਣੇ ਧਰਮ ਦੀ ਕੁੜੀਆਂ ਨੂੰ ਬਚਾਉਣ ਲਈ ਸੰਸਦ ਵਿੱਚ ਗੁਹਾਰ ਲਗਾਈ। ਵਾਇਰਲ ਵੀਡੀਓ ਵਿੱਚ ਪਾਕਿਸਤਾਨ ਦੇ ਈਸਾਈ ਐਮਪੀਏ ਤਾਰਿਕ ਮਸੀਹ ਗਿੱਲ ਹਨ। ਵੀਡੀਓ ‘ਚ ਉਹ ਈਸਾਈ ਲੜਕੀ ਨੂੰ ਅਗਵਾ ਕਰਕੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਉਠਾ ਰਹੇ ਹਨ।

ਕੀ ਬਾਰਡਰ ਟੱਪ ਰਹੇ ਪੰਜਾਬੀ ਪਰਿਵਾਰ ਦਾ ਇਹ ਵੀਡੀਓ ਹਾਲੀਆ ਹੈ? ਪੁਰਾਣਾ ਵੀਡੀਓ ਵਾਇਰਲ
ਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੰਜਾਬੀ ਪਰਿਵਾਰ ਨੂੰ ਇੱਕ ਬਾਰਡਰ ਨੂੰ ਟੱਪਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਅਤੇ ਮੈਕਸੀਕੋ ਬਾਰਡਰ ਦਾ ਹੈ ਜਿੱਥੇ ਇੱਕ ਪੰਜਾਬੀ ਪਰਿਵਾਰ ਬਾਰਡਰ ਟੱਪਕੇ ਅਮਰੀਕਾ ਵਿਚ ਦਾਖਲ ਹੋ ਰਿਹਾ ਹੈ। ਵਾਇਰਲ ਹੋ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਤੋਂ ਵਾਇਰਲ ਹੈ। ਪੁਰਾਣੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਮੁੜ ਤੋਂ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ Peshawar ‘ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਪੇਸ਼ਾਵਰ ‘ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਪੁਰਾਣੀਆਂ ਹਨ ਜਿਹਨਾਂ ਦਾ ਪੇਸ਼ਾਵਰ ‘ਚ ਹਾਲ ਹੀ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਨਾਲ ਕੋਈ ਸੰਬੰਧ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪਾਕਿਸਤਾਨ ‘ਚ ਪੈਟਰੋਲ- ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਗੁੱਸਾਏ ਲੋਕਾਂ ਨੇ ਲਾਹੌਰ ‘ਚ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਲੋਕਾਂ ਨੇ ਲਾਹੌਰ ‘ਚ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ। ਵਾਇਰਲ ਵੀਡੀਓ ਸਾਲ 2020 ਤੋਂ ਇੰਟਰਨੈਟ ਤੇ ਮੌਜੂਦ ਹੈ। ਵੀਡੀਓ ਦਾ ਪਾਕਿਸਤਾਨ ‘ਚ ਹਾਲ ਹੀ ਵਿੱਚ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੇ ਦਾਮਾਂ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਅਦਾਕਾਰ ਰਣਬੀਰ ਕਪੂਰ ਨੇ ਸੈਲਫੀ ਲੈਣ ਆਏ ਫੈਨ ਦਾ ਸੁਟਿਆ ਮੋਬਾਈਲ ਫੋਨ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਰਣਬੀਰ ਕਪੂਰ ਨੇ ਸੈਲਫੀ ਲੈਣ ਆਏ ਫੈਨ ਦਾ ਮੋਬਾਈਲ ਫੋਨ ਸੁੱਟ ਦਿੱਤਾ। ਇਹ ਸੱਚ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਓਪੋ ਮੋਬਾਈਲ ਫੋਨ ਦੀ ਐਡ ਦੇ ਸ਼ੂਟ ਦਾ ਹਿੱਸਾ ਹੈ। ਸ਼ੂਟ ਦੇ ਹਿੱਸੇ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।