ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਦਿਲਜੀਤ ਦੋਸਾਂਝ ਨੂੰ ਲੈ ਸੋਸ਼ਲ ਮੀਡਿਆ ਤੇ ਖੂਬ ਚਰਚਾ ਹੋਈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਗਿਆ ਕਿ ਉਸ ਨੇ ਲਾਈਵ ਸ਼ੋਅ ਦੌਰਾਨ ਭਾਰਤੀ ਝੰਡੇ ਦਾ ਅਪਮਾਨ ਕੀਤਾ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਵਰਜੀਨੀਆ ਦੀ ਮਸਜਿਦ ‘ਚ ਈਦ ਦੀ ਨਮਾਜ਼ ਦੌਰਾਨ ਹਿੰਦੂ ਔਰਤ ਨੇ ਮਚਾਇਆ ਹੰਗਾਮਾ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਹਿੰਦੂ ਔਰਤ ਨੇ ਈਦ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਦਾਖ਼ਲ ਹੋ ਕੇ ਹੰਗਾਮਾ ਮਚਾਇਆ। ਇਹ ਸੱਚ ਨਹੀਂ ਹੈ। ਵੀਡੀਓ ਵਿਚ ਹੰਗਾਮਾ ਕਰਦੇ ਦਿਖਾਈ ਦੇ ਰਹੀ ਮਹਿਲਾ ਮੁਸਲਿਮ ਹੈ।

ਕੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਕੀਤਾ ਅਪਮਾਨ? ਫਰਜ਼ੀ ਦਾਅਵਾ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਚੇਲਾ ਵਿੱਚ ਪਰਫਾਰਮੈਂਸ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਅਪਮਾਨ ਕੀਤਾ। ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਨਾਲ ਜੋੜ ਵਾਇਰਲ ਕੀਤੀ ਜਾ ਰਹੀ ਸਾਬਕਾ ਸਰਪੰਚ ਦੀ ਤਸਵੀਰ
ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਵਿਅਕਤੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਖਾਸ ਹੈ। ਦਾਅਵਾ ਫਰਜ਼ੀ ਹੈ। ਜਿਸ ਤਸਵੀਰ ਨੂੰ ਬੇਅਦਬੀ ਦੇ ਕਥਿਤ ਮੁਲਜ਼ਮ ਜਸਵੀਰ ਸਿੰਘ ਦਾ ਦੱਸਕੇ ਸ਼ੇਅਰ ਕੀਤਾ ਜਾ ਰਹੀ ਹੈ ਉਹ ਤਸਵੀਰ ਅਸਲ ‘ਚ ਧਮੋਲੀ ਤੋਂ ਸਾਬਕਾ ਸਰਪੰਚ ਕਰਮਜੀਤ ਸਿੰਘ ਦੀ ਹੈ।

ਨਵਜੋਤ ਸਿੱਧੂ ਦੇ ਬਿਜਲੀ ਬਿੱਲ ਨਾ ਭਰਨ ਦੀ ਪੁਰਾਣੀ ਖਬਰ ਹੋਈ ਵਾਇਰਲ, ਪੜ੍ਹੋ ਇਹ ਰਿਪੋਰਟ
ਖਬਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ। ਵਾਇਰਲ ਹੋ ਰਹੀ ਖਬਰ ਪੁਰਾਣੀ ਹੈ। ਨਵਜੋਤ ਸਿੱਧੂ ਦੇ ਬਿਜਲੀ ਬਿੱਲ ਨਾ ਭਰਨ ਦੀ ਵਾਇਰਲ ਹੋ ਰਹੀ ਖਬਰ ਸਾਲ 2021 ਦੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ