ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦੀ ਜਨਤਾ ਵੱਲੋਂ ਕੁੱਟਮਾਰ ਕੀਤੀ ਗਈ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਨਤਾ ਨੇ ਕੁੱਟਿਆ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦੀ ਜਨਤਾ ਵੱਲੋਂ ਕੁੱਟਮਾਰ ਕੀਤੀ ਗਈ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ‘ਆਪ’ ਦੇ ਠੱਗਾਂ ਤੋਂ ਸਾਵਧਾਨ ਰਹੋ। ਵਾਇਰਲ ਵੀਡੀਓ ਸਕ੍ਰਿਪਟਡ ਹੈ। ਵੀਡੀਓ ਨੂੰ ਮਨੋਰੰਜਨ ਦੇ ਉਦੇਸ਼ ਦੇ ਲਈ ਬਣਾਇਆ ਗਿਆ ਹੈ ਜਿਸ ਨੂੰ ਸੱਚ ਮੰਨਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਤੁਰਕੀ ‘ਚ ਸਾਲ 2020 ਵਿੱਚ ਆਏ ਭੁਚਾਲ ਦੀਆਂ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤੁਰਕੀ ‘ਚ ਹਾਲ ਹੀ ਵਿੱਚ ਆਏ ਭੁਚਾਲ ਦੀ ਹੈ। ਇਹ ਸੱਚ ਨਹੀਂ ਹੈ। ਵਾਇਰਲ ਹੋ ਰਹੇ ਦੋਵੇਂ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2020 ਦੇ ਹਨ ਜਦੋ ਤੁਰਕੀ ਦੇ ਵਿੱਚ ਭੁਚਾਲ ਆਇਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਪੰਜਾਬ ਲਈ ਗੋਲਡ ਜਿੱਤਣ ਵਾਲੀ ਇੰਦਰਜੀਤ ਕੌਰ ਦਾ ਕਿਸੇ ਨੇ ਨਹੀਂ ਕੀਤਾ ਸੁਆਗਤ? ਪੁਰਾਣੀ ਖਬਰ ਮੁੜ ਹੋਈ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਦੇ ਗਲੇ ‘ਚ ਹਾਰ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੰਡ ਭਾਗਸਰ, ਮੁਕਤਸਰ ਦੀ ਇੰਦਰਜੀਤ ਕੌਰ 12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਵਾਪਿਸ ਪ੍ਰਤੀ ਪਰ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ। ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਸਗੋਂ 2016 ਦਾ ਹੈ। ਪੁਰਾਣੇ ਮਾਮਲੇ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਇਹ ਵੀਡੀਓ ਤੁਰਕੀ ‘ਚ ਹਾਲ ਹੀ ਵਿੱਚ ਆਏ ਭੁਚਾਲ ਦੀ ਹੈ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤੁਰਕੀ ‘ਚ ਹਾਲ ਹੀ ਵਿੱਚ ਆਏ ਭੁਚਾਲ ਦੀ ਹੈ। ਇਹ ਸੱਚ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਇਮਾਰਤ ਦੇ ਢਹਿ ਜਾਣ ਦੀ ਡੇਢ ਸਾਲ ਪੁਰਾਣੀ ਵੀਡੀਓ ਨੂੰ ਤੁਰਕੀ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਤੁਰਕੀ ‘ਚ ਆਏ ਭੁਚਾਲ ਨਾਲ ਜੋੜਕੇ ਵਾਇਰਲ ਹੋ ਰਹੀ ਕੁੱਤੇ ਦੀ ਤਸਵੀਰ ਸਾਲ 2018 ਦੀ ਹੈ
ਮਲਬੇ ਹੇਠਾਂ ਦੱਬੇ ਵਿਅਕਤੀ ਦੇ ਹੱਥ ਕੋਲ ਬੈਠੇ ਕੁੱਤੇ ਦੀ ਦਿਲ ਚੀਰਵੀਂ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤੁਰਕੀ ਵਿੱਚ ਆਏ ਭੁਚਾਲ ਦੀ ਹੈ। ਵਾਇਰਲ ਦਾਅਵਾ ਫਰਜ਼ੀ ਹੈ। ਇਸ ਤਸਵੀਰ ਦਾ ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਕੋਈ ਸੰਬੰਧ ਨਹੀਂ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ