Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ਼ ਰਫ਼ਤਾਰ ਵਿੱਚ ਬਹਿੰਦੇ ਪਾਣੀ ਵਿੱਚ ਕੁੱਝ ਲੋਕ ਫਸੇ ਹੋਏ ਨਜ਼ਰ ਆ ਰਹੇ ਹਨ ਜਦਕਿ ਇੱਕ ਵਿਅਕਤੀ ਪਾਣੀ ਦੇ ਨਾਲ ਬਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵੈਸ਼ਨੋ ਦੇਵੀ (Vaishno Devi) ਦੀ ਹੈ।
ਫੇਸਬੁੱਕ ਪੇਜ ‘ਡੇਲੀ ਧੜੱਲੇਦਾਰ’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਵੈਸ਼ਨੋ ਦੇਵੀ ਗਏ ਸ਼ਰਧਾਲੂ ਆਏ ਮੁਸ਼ਕਿਲ ਵਿੱਚ।’ ਇਸ ਵੀਡੀਓ ਨੂੰ ਹੁਣ ਤਕ 100 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।
ਅਸੀਂ ਪਾਏ ਇਸ ਵੀਡੀਓ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਹੋ ਰਹੀ ਮਾਨਸੂਨ ਬਾਰਿਸ਼ ਦੇ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਰਾਜਸਥਾਨ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਭਾਰੀ ਬਾਰਿਸ਼ ਦੇ ਕਾਰਨ ਲੋਕ ਪ੍ਰੇਸ਼ਾਨ ਹਨ। ਮੱਧ ਪ੍ਰਦੇਸ਼ ਵਿੱਚ ਇਹ ਹਾਲਾਤ ਹਨ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰਨ ਪਹੁੰਚੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਖ਼ੁਦ ਹੜ੍ਹ ਚ ਫਸ ਗਏ ਅਤੇ ਫਿਰ ਉਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਏਅਰਲਿਫਟ ਕਰ ਬਾਹਰ ਕੱਢਿਆ ਗਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਅਸੀਂ ਪਾਇਆ ਕਿ ਦੋ ਵੀਡਿਓ ਨੂੰ ਇਕ ਬਣਾ ਕੇ ਗ਼ਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਕੁਝ ਕੀ ਵਰਡ ਦੀ ਮਦਦ ਨਾਲ ਖੋਜਣ ਤੇ ਸਾਨੂੰ ਵਾਇਰਲ ਵੀਡੀਓ ਦਦੇ ਪਹਿਲਾ ਭਾਗ ਨਾਲ ਜੁੜੀ ਇੱਕ ਨਿਊਜ਼ ਰਿਪੋਰਟ ਨਿਊਜ਼ 18 ਦੇ ਯੂਟਿਊਬ ਚੈਨਲ ਤੇ ਪ੍ਰਾਪਤ ਹੋਈ। ਰਿਪੋਰਟ ਵਿੱਚ ਵੀਡੀਓ ਨੂੰ ਅਗਸਤ 2,2019 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਵੀਡੀਓ ਵੈਸ਼ਨੋ ਦੇਵੀ ਜਾ ਨਹੀਂ ਸਕੇ ਰਾਜਸਥਾਨ ਦੇ ਅਜਮੇਰ ਸ਼ਹਿਰ ਵਿਚ ਆੇਏ ਹੜ੍ਹ ਦਾ ਹੈ।
ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਤੇ ਕੁਝ ਕੀਬੋਰਡ ਦੇ ਜ਼ਰੀਏ ਵੀਡੀਓ ਨੂੰ ਖੰਗਾਲਿਆ ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਨਿਊਜ਼ ਰਿਪੋਰਟ ਮੁੰਬਈ ਮਿਰਰ ਦੀ ਵੈਬਸਾਈਟ ਤੇ ਮਿਲੀ ਜਿਸ ਨੂੰ 1 ਅਗਸਤ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸਾਲ 2019 ਵਿੱਚ ਹੋਈ ਬਾਰਿਸ਼ ਦੇ ਕਾਰਨ ਅਜਮੇਰ ਸ਼ਰੀਫ ਦਰਗਾਹ ਦੇ ਆਸ ਪਾਸ ਦਾ ਇਲਾਕਾ ਜਲ ਮਗਨ ਹੋ ਗਿਆ। ਹਰ ਤਰਫ਼ ਪਾਣੀ ਹੀ ਪਾਣੀ ਸੀ ਅਤੇ ਇਸ ਵਿੱਚ ਇੱਕ ਵਿਅਕਤੀ ਆਪਣਾ ਠੇਲਾ ਪਾਣੀ ਵਿੱਚ ਬਹਿਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਵਿਅਕਤੀ ਪਾਣੀ ਵਿੱਚ ਵਹਿ ਗਿਆ। ਹਾਲਾਂਕਿ, ਉਥੇ ਮੌਜੂਦ ਲੋਕਾਂ ਨੇ ਕੋਸ਼ਿਸ਼ ਕਰ ਵਿਅਕਤੀ ਨੂੰ ਬਚਾ ਲਿਆ ਪਰ ਇਸ ਜਲ ਵਹਾਅ ਦੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਵਾਇਰਲ ਵੀਡੀਓ ਦੇ ਦੂਜੇ ਭਾਗ ਦੀ ਸੱਚਾਈ ਜਾਣਨ ਦਿੱਲੀ ਅਸੀਂ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੀ ਫਰੇਮ ਵਿੱਚ ਬਦਲਿਆ ਅਤੇ ਫੇਰ ਐਨਾ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ਼ ਸਰਚ ਕੀਤਾ। ਇਸ ਦੌਰਾਨ ਸਾਨੂੰ Maa Vaishno Devi ਨਾਮਕ ਫੇਸਬੁੱਕ ਪੇਜ ਤੇ ਇਕ ਵਾਇਰਲ ਵੀਡੀਓ ਪ੍ਰਾਪਤ ਹੋਈ ਜਿਸ ਨੂੰ ਵੈਸ਼ਨੋ ਦੇਵੀ ਦਾ ਦੱਸਦੇ ਹੋਏ ਅਗਸਤ 2, 2019 ਨੂੰ ਅਪਲੋਡ ਕੀਤਾ ਗਿਆ ਸੀ।
ਇਸ ਤੋਂ ਬਾਅਦ ਅਸੀਂ ਵੀਡੀਓ ਦਾ ਇੱਕ ਸਕ੍ਰੀਨ ਸ਼ਾਟ ਕੱਢ ਕੇ ਉਸ ਦੀ ਤੁਲਨਾ ਵੈਸ਼ਨੋ ਦੇਵੀ ਦੇ ਰਸਤੇ ਦੀ ਤਸਵੀਰਾਂ ਦੇ ਨਾਲ ਕੀਤੀ ਜਿਸ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਵੀਡਿਓ ਵੈਸ਼ਨੋ ਦੇਵੀ ਦਾ ਹੀ ਹੈ ਪਰ ਹਾਲ ਫਿਲਹਾਲ ਦਾ ਨਹੀਂ ਸਗੋਂ ਦੋ ਸਾਲ ਪੁਰਾਣਾ ਹੈ। ਇਹ ਵੀਡੀਓ ਦੋ ਸਾਲ ਤੋਂ ਇੰਟਰਨੈੱਟ ਤੇ ਮੌਜੂਦ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦੋ ਵੀਡੀਓ ਨੂੰ ਇਕ ਬਣਾ ਕੇ ਗ਼ਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਪਹਿਲੀ ਵੀਡੀਉ ਵੈਸ਼ਨੋ ਦੇਵੀ ਦੀ ਨਹੀਂ ਸਗੋਂ ਰਾਜਸਥਾਨ ਦੇ ਅਜਮੇਰ ਦੀ ਹੈ ਜਦਕਿ ਦੂਜੀ ਵੀਡੀਓ ਵੈਸ਼ਨੋ ਦੇਵੀ ਦੀ ਹੈ ਪਰ ਦੋ ਸਾਲ ਪੁਰਾਣੀ ਹੈ।
Facebook –https://www.facebook.com/maavaishnodevi.s/posts/3006906486003159
Youtube-https://www.youtube.com/watch?v=cqyNgxXsLno
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
April 20, 2024
Shaminder Singh
February 3, 2024
Shaminder Singh
July 10, 2023