ਸੋਸ਼ਲ ਮੀਡੀਆ ਤੇ ਜ਼ੀ ਨਿਊਜ਼ ਤੇ ਡਿਜ਼ਾਈਨ ਬਾਕਸ ਦੇ ਓਪੀਨੀਅਨ ਪੋਲ ਦਾ ਇੱਕ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੇ ਮੁਤਾਬਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 65-70 ਸੀਟਾਂ, ਕਾਂਗਰਸ ਨੂੰ 15-21 ਸੀਟਾਂ , ਆਮ ਆਦਮੀ ਪਾਰਟੀ ਨੂੰ 16-19 ਸੀਟਾਂ, ਬੀਜੇਪੀ ਨੂੰ 0-5 ਸੀਟਾਂ ਤੇ ਹੋਰਾਂ ਨੂੰ 0-2 ਸੀਟਾਂ ਆਉਣਗੀਆਂ।

ਫੇਸਬੁੱਕ ਯੂਜ਼ਰ ‘ਦੇਵ ਨਿਰਵਾਨ’ ਨੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਪੰਜਾਬ ਚ ਹਰ ਪਾਸਿਓਂ ਆ ਰਹੇ ਸਰਵੇਖਣਾਂ ਨੇ ਮੋਹਰ ਲਗਾ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਹਰ ਹਲਕਾ ਜਿੱਤ ਕੇ ਸਰਕਾਰ ਬਣਾਏਗਾ।’

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਪਲੇਟ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਦੇ ਨਤੀਜੇ 10 ਮਾਰਚ ਨੂੰ ਆਉਣਗੇ ਜਿਸ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਹਾਲਾਂਕਿ ਵੱਖੋ ਵੱਖਰੀ ਪਾਰਟੀਆਂ ਦੁਆਰਾ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੇ ਮੁਤਾਬਕ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਰੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਅਸੀਂ ਆਪਣੀ ਜਾਂਚ ਸ਼ੁਰੂ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਅਸੀਂ ਯੂ ਟਿਊਬ ਤੇ ਜ਼ੀ ਨਿਊਜ਼ ਡਿਜ਼ਾਈਨ ਬਾਕਸ ਦੇ ਓਪੀਨੀਅਨ ਪੋਲ ਨੂੰ ਖੰਗਾਲਿਆ। ਸੂਰਜ ਦੇ ਦੌਰਾਨ ਸਾਨੂੰ ਜ਼ੀ ਨਿਊਜ਼ ਦੁਆਰਾ ਆਪਣੀ ਅਧਿਕਾਰਿਕ ਯੂਟਿਊਬ ਚੈਨਲ ਤੇ 20 ਜਨਵਰੀ 2022 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ।

ਅਸੀਂ ਪਾਇਆ ਕਿ ਜ਼ੀ ਨਿਊਜ਼ ਡਿਜ਼ਾਈਨ ਬਾਕਸ ਦੇ ਓਪੀਨੀਅਨ ਪੋਲ ਦੇ ਮੁਤਾਬਕ ਪੰਜਾਬ ਵਿੱਚ ਕਿਸੇ ਵੀ ਸਰਕਾਰ ਨਹੀਂ ਬਣ ਰਹੀ। ਓਪੀਨੀਅਨ ਪੋਲ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ 32-35 ਸੀਟਾਂ, ਕਾਂਗਰਸ ਨੂੰ 35-38 ਸੀਟਾਂ , ਆਮ ਆਦਮੀ ਪਾਰਟੀ ਨੂੰ 36-39 ਸੀਟਾਂ, ਬੀਜੇਪੀ ਨੂੰ 4-7 ਸੀਟਾਂ ਤੇ ਹੋਰਾਂ ਨੂੰ 0-2 ਸੀਟਾਂ ਆਉਣਗੀਆਂ।
ਜ਼ੀ ਨਿਊਜ਼ – ਡਿਜ਼ਾਈਨ ਬਾਕਸ ਦੀ ਓਪੀਨੀਅਨ ਪੋਲ ਨੂੰ ਲੈ ਕੇ ਸਾਨੂੰ ਕਈ ਮੀਡੀਆ ਸੰਸਥਾਨਾਂ ਦੁਆਰਾ ਪ੍ਰਕਾਸ਼ਤ ਆਰਟੀਕਲ ਵੀ ਮਿਲੇ। ਮੀਡੀਆ ਰਿਪੋਰਟ ਨੇ ਓਪੀਨੀਅਨ ਪੋਲ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਜ਼ੀ ਨਿਊਜ਼ ਦੇ ਡਿਜ਼ਾਈਨ ਬਾਕਸ ਦੇ ਸਰਵੇ ਮੁਤਾਬਕ ਪੰਜਾਬ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ।

ਅਸੀਂ ਵਾਇਰਲ ਹੋ ਰਹੀ ਦਾਅਵੇ ਦੀ ਪੁਸ਼ਟੀ ਦੇ ਲਈ ਡਿਜ਼ਾਈਨ ਬਾਕਸ ਨੂੰ ਸੰਪਰਕ ਕੀਤਾ। ਡਿਜ਼ਾਈਨ ਬਾਕਸ ਨੇ ਈਮੇਲ ਰਾਹੀਂ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਫਰਜ਼ੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ੀ ਨਿਊਜ਼- ਡਿਜ਼ਾਈਨ ਬਾਕਸ ਦੇ ਐਗਜ਼ਿਟ ਪੋਲ 7 ਮਾਰਚ ਤੋਂ ਬਾਅਦ ਕੱਢੇ ਜਾਣਗੇ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਜ਼ੀ ਨਿਊਜ਼ ਦੀ ਗ੍ਰਾਫਿਕ ਪਲੇਟ ਐਡੀਟਡ ਹੈ। ਜੀ ਨਿਊਜ਼ ਤੇ ਡਿਜ਼ਾਈਨਬਾਕਸ ਦੇ ਸਰਵੇ ਮੁਤਾਬਕ ਕਿਸੀ ਪਾਰਟੀ ਨੂੰ ਬਹੁਤ ਨਹੀਂ ਮਿਲ ਰਹੀ ਹੈ।
Result: Manipulated Media/Altered Media
Our Sources
Media Report by News 18
Opinion poll by Zee News-Designboxed
Contacted DesignBoxed through E-mail
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ