Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪੰਜਾਬ ਵਿੱਚ ਪਰਾਲੀ ਸਾੜਨ ਦੀ ਹਾਲੀਆ ਵੀਡੀਓ
ਪਰਾਲੀ ਸਾੜਨ ਦੀ ਇਹ ਵੀਡੀਓ ਸਾਲ ਪੁਰਾਣੀ ਹੈ
ਸੋਸ਼ਲ ਮੀਡੀਆ ‘ਤੇ ਪਰਾਲੀ ਸਾੜਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬ ਵਿੱਚ ਹਾਲ ਹੀ ਵਿੱਚ ਪਰਾਲੀ ਸਾੜਨ ਦਾ ਦ੍ਰਿਸ਼ ਹੈ ਜਿਸ ਕਾਰਨ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ।
ਦੀਵਾਲੀ ਤੋਂ ਬਾਅਦ ਦਿੱਲੀ ਅਤੇ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਸਥਿਤੀ ਵਿੱਚ ਪਹੁੰਚ ਗਈ ਹੈ। ਪ੍ਰਦੂਸਣ ਨਿਰਧਾਰਤ ਸੀਮਾ ਤੋਂ ਕਈ ਗੁਣਾ ਵੱਧ ਦਰਜ ਕੀਤਾ ਗਿਆ ਹੈ। ਦਿੱਲੀ ਸਰਕਾਰ ਦੀ ਅਪੀਲ ਤੋਂ ਬਾਅਦ ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਸੱਤ ਸਾਲ ਪੁਰਾਣੀ ਪਾਬੰਦੀ ਨੂੰ ਹਟਾ ਦਿੱਤਾ ਅਤੇ “ਹਰੇ ਪਟਾਕੇ” ਚਲਾਉਣ ਦੀ ਮੰਜੂਰੀ ਦਿੱਤੀ। ਇਸ ਤੋਂ ਬਾਅਦ, ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) “ਬਹੁਤ ਮਾੜੀ” ਸ਼੍ਰੇਣੀ ਵਿੱਚ ਪਹੁੰਚ ਗਿਆ ਜਿਸ ਕਰਨ ਲੋਕਾਂ ਦੀ ਸਿਹਤ ਤੇ ਖ਼ਤਰਾ ਵੱਧ ਗਿਆ।
ਇਸ ਵਿਚਕਾਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਪ੍ਰਦੂਸ਼ਣ ਬਾਰੇ ਚਿੰਤਾ ਪ੍ਰਗਟ ਕੀਤੀ ਤਾਂ ਰਾਜਨੀਤਿਕ ਬਹਿਸ ਛਿੜ ਗਈ।ਭਾਜਪਾ ਅਤੇ ਉਸ ਦੇ ਸਮਰਥਕਾਂ ਨੇ ਪ੍ਰਦੂਸ਼ਣ ਲਈ ਪੰਜਾਬ ਵਿੱਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਕਈ ਲੋਕਾਂ ਨੇ ਦੀਵਾਲੀ ਦੇ ਪਟਾਕਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਵਾਇਰਲ ਵੀਡੀਓ ਨੂੰ ਇਸ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ।
ਹਫਤਾਵਾਰੀ ਮੈਗਜ਼ੀਨ ਪੰਚਜਨਿਆ ਦੇ ਐਕਸ-ਹੈਂਡਲ ਤੋਂ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ,”ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਪਰਾਲੀ ਸਾੜੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਦਿੱਲੀ ‘ਤੇ ਪੈ ਰਿਹਾ ਹੈ ਅਤੇ ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਵਿਗੜ ਰਹੀ ਹੈ। ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਹੈ, ਜੋ ਪਰਾਲੀ ਸਾੜਨ ਨੂੰ ਕੰਟਰੋਲ ਕਰਨ ਵਿੱਚ ਅਸਫਲ ਜਾਪ ਰਹੀ ਹੈ।” ਪੋਸਟ ਦਾ ਆਰਕਾਈਵ ਇਥੇ ਦੇਖਿਆ ਜਾ ਸਕਦਾ ਹੈ। ਹੋਰ ਪੋਸਟਾਂ ਇੱਥੇ , ਇੱਥੇ , ਅਤੇ ਇੱਥੇ ਦੇਖੀਆਂ ਜਾ ਸਕਦੀਆਂ ਹਨ।

ਗੂਗਲ ਲੈਂਸ ਦੀ ਵਰਤੋਂ ਕਰਕੇ ਵਾਇਰਲ ਵੀਡੀਓ ਦੇ ਕੀਫ੍ਰੇਮਾਂ ਦੀ ਖੋਜ ਕਰਨ ‘ਤੇ ਸਾਨੂੰ ਇਹ ਵੀਡੀਓ 1 ਨਵੰਬਰ, 2024 ਨੂੰ ਨਿਊਜ਼ ਏਜੰਸੀ ANI ਦੁਆਰਾ ਐਕਸ-ਪੋਸਟ ਵਿੱਚ ਅਪਲੋਡ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੋਸਟ ਦੇ ਮੁਤਾਬਕ, ਇਹ ਵੀਡੀਓ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਡਗਰੂ ਪਿੰਡ ਦੇ ਖੇਤ ਵਿੱਚ ਪਰਾਲੀ ਸਾੜਨ ਦਾ ਹੈ।

ਆਪਣੀ ਜਾਂਚ ਦੌਰਾਨ ਸਾਨੂੰ ਇਹ ਵੀਡੀਓ “ਨਿਊਜ਼ ਨਾਈਨ ਲਾਈਵ” ਨਾਮਕ ਇੱਕ ਯੂਟਿਊਬ ਚੈਨਲ ‘ਤੇ 1 ਨਵੰਬਰ, 2024 ਨੂੰ ਅਪਲੋਡ ਕੀਤਾ ਮਿਲਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਾਲੀਆ ਦੱਸਕੇ ਵਾਇਰਲ ਹੋ ਰਹੀ ਵੀਡੀਓ ਲਗਭਗ ਇੱਕ ਸਾਲ ਪੁਰਾਣੀ ਹੈ।
ਪਟਾਕਿਆਂ ਅਤੇ ਪਰਾਲੀ ਸਾੜਨ ਦੇ ਯੋਗਦਾਨ ਤੇ ਜੇਕਰ ਗੋਰ ਕਰੀਏ ਤਾਂ ਇਸ ਸਾਲ, “ਹਰੇ ਪਟਾਕਿਆਂ” ਦੀ ਵਰਤੋਂ ਦੇ ਬਾਵਜੂਦ, ਪਟਾਕਿਆਂ ਕਾਰਨ ਹੋਣ ਵਾਲਾ ਪ੍ਰਦੂਸ਼ਣ 30 ਤੋਂ 40 ਪ੍ਰਤੀਸ਼ਤ ਤਕ ਸੀ।
ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 69 ਪ੍ਰਤੀਸ਼ਤ ਦੀ ਕਮੀ ਆਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ, 22 ਅਕਤੂਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ 484 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 2024 ਵਿੱਚ ਇਸੇ ਸਮੇਂ ਦੌਰਾਨ ਇਹ ਗਿਣਤੀ 1,581 ਸੀ। ਇਸ ਦੇ ਬਾਵਜੂਦ, ਦਿੱਲੀ ਵਿੱਚ ਹਵਾ ਦੀ ਗੁਣਵੱਤਾ “ਬਹੁਤ ਮਾੜੀ” ਸ਼੍ਰੇਣੀ ਵਿੱਚ ਰਹੀ।
ਖੋਜ-ਅਧਾਰਤ ਸਲਾਹਕਾਰ ਕੰਪਨੀ ਕਲਾਈਮੇਟ ਟ੍ਰੈਂਡਸ ਨੇ ਅਕਤੂਬਰ 2024 ਅਤੇ 2025 ਵਿੱਚ ਦਿੱਲੀ ‘ਚ ਪੀਐਮ 2.5 ‘ਤੇ ਪਰਾਲੀ ਸਾੜਨ ਦੇ ਪ੍ਰਭਾਵ ਦਾ ਤੁਲਨਾਤਮਕ ਵਿਸ਼ਲੇਸ਼ਣ ਕੀਤਾ ਹੈ।
ਆਪਣੀ ਜਾਂਚ ਦੌਰਾਨ ਸਾਨੂੰ 2024 ਦੀਆਂ ਕਈ ਖ਼ਬਰਾਂ ਵੀ ਮਿਲੀਆਂ ਜਿਨ੍ਹਾਂ ਵਿੱਚ ਦਿੱਲੀ ਵਿੱਚ ਇਸੇ ਤਰ੍ਹਾਂ ਦੀ ਮਾੜੀ ਹਵਾ ਦੀ ਗੁਣਵੱਤਾ ਦਾ ਜ਼ਿਕਰ ਕੀਤਾ ਗਿਆ ਸੀ। 1 ਨਵੰਬਰ, 2024 ਨੂੰ ਦ ਹਿੰਦੂ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ, “ਦਿੱਲੀ ‘ਚ ਲੋਕਾਂ ਵੱਲੋਂ ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਣ ਅਤੇ ਮੌਜੂਦਾ ਪਾਬੰਦੀ ਦੀ ਖੁੱਲ੍ਹੇਆਮ ਉਲੰਘਣਾ ਕਰਨ ਤੋਂ ਬਾਅਦ, 1 ਨਵੰਬਰ, 2024 ਦੀ ਸਵੇਰ ਨੂੰ ਦਿੱਲੀ ਵਿੱਚ ਹਵਾ ਪ੍ਰਦੂਸ਼ਣ WHO ਦੁਆਰਾ ਨਿਰਧਾਰਤ ਸੀਮਾ ਤੋਂ ਲਗਭਗ 14 ਗੁਣਾ ਵੱਧ ਸੀ।”
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਪਿਛਲੇ ਸਾਲ ਪੰਜਾਬ ਵਿੱਚ ਪਰਾਲੀ ਸਾੜਨ ਦੀ ਵੀਡੀਓ ਨੂੰ ਹਾਲੀਆ ਦੱਸਕੇ ਅਤੇ ਇਸਨੂੰ ਦੀਵਾਲੀ ਦੌਰਾਨ ਵਧੇ ਪ੍ਰਦੂਸ਼ਣ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Sources
X Post by ANI, Nov 1, 2024
YouTube video by News9 Live, Nov 1, 2024
Report by AajTak, Oct 17, 2025
Report by The Times of India, Oct 23, 2025
Report by Indian express, Oct 23, 2025
Report by NDTV, Oct 22, 2025
Report by The Times of India, Oct 22, 2025
Report by Dainik Bhaskar, Oct 23, 2025
Report by India Today, Oct 21, 2025
Report by The Hindu, Nov 1, 2024