ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeCoronavirusCOVID-19 Vaccineਕੋਰੋਨਾ vaccine ਲਗਵਾਉਣ ਤੋਂ 2 ਸਾਲ ਬਾਅਦ ਹੋ ਜਾਵੇਗੀ ਮੌਤ? ਫਰਜ਼ੀ ਦਾਅਵਾ...

ਕੋਰੋਨਾ vaccine ਲਗਵਾਉਣ ਤੋਂ 2 ਸਾਲ ਬਾਅਦ ਹੋ ਜਾਵੇਗੀ ਮੌਤ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਫ੍ਰੈਂਚ ਨੋਬਲ ਜੇਤੂ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ (Corona vaccine) ਲਗਵਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ। ਵੈਕਸੀਨ ਲੈ ਚੁੱਕੇ ਲੋਕਾਂ ਦਾ ਇਲਾਜ ਸੰਭਵ ਨਹੀਂ ਹੈ। ਸਾਨੂੰ ਲਾਸ਼ਾਂ ਨੂੰ ਦਫਨਾਉਣ ਅਤੇ ਜਲਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।

ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਤੇ ਵਟਸਐਪ ਦੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Corona vaccine

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਕਾਫ਼ੀ ਯੂਜ਼ਰਾਂ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਖਤਮ ਕਰਨ ਦੇ ਲਈ ਦੁਨੀਆ ਭਰ ਦੇ ਵਿੱਚ ਟੀਕਾਕਰਨ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਜਿੰਨੀ ਤੇਜ਼ੀ ਨਾਲ ਇਸ ਟੀਕਾਕਰਨ ਅਭਿਆਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਉਨੀ ਹੀ ਤੇਜ਼ੀ ਦੇ ਨਾਲ ਵੈਕਸੀਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਦਾਅਵੇ ਵੀ ਵਧ ਰਹੇ ਹਨ। ਹਰ ਦਿਨ ਵੈਕਸੀਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਵੇਂ ਨਵੇਂ ਦਾਅਵੇ ਦੇਖਣ ਨੂੰ ਮਿਲਦੇ ਹਨ।

ਕਦੀ ਦਾਅਵਾ ਕੀਤਾ ਜਾਂਦਾ ਹੈ ਕਿ ਵੈਕਸੀਨ ਨੂੰ ਲਗਵਾਉਣ ਨਾਲ ਬਾਂਝਪਨ ਯਾਨੀ ਕਿ ਨਪੁੰਸਕਤਾ ਹੋ ਜਾਏਗੀ ਤਾਂ ਕਦੀ ਦਾਅਵਾ ਕੀਤਾ ਜਾਂਦਾ ਹੈ ਕਿ ਵੈਕਸੀਨ ਨੂੰ ਪੀਰੀਅਡ ਦੇ ਦੌਰਾਨ ਲਗਵਾਉਣਾ ਉਲਟਾ ਅਸਰ ਕਰ ਸਕਦਾ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਹੁਣ ਸੋਸ਼ਲ ਮੀਡੀਆ ਤੇ ਫ੍ਰੈਂਚ ਨੋਬਲ ਜੇਤੂ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ (Corona vaccine) ਲਗਵਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ।

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਵਾਇਰਲ ਦਾਅਵੇ ਦੇ ਨਾਲ ਜੁੜੀ 18 ਮਈ 2021 ਨੂੰ ਪ੍ਰਕਾਸ਼ਿਤ ਇਕ ਰਿਪੋਰਟ Rare Foundation USA ਤੇ ਮਿਲੀ। ਅਸੀਂ ਰਿਪੋਰਟ ਨੂੰ ਪੂਰਾ ਪੜ੍ਹਿਆ ਪਰ ਸਾਨੂੰ ਕਿਤੇ ਵੀ ਵਾਇਰਲ ਹੋ ਰਹੀ ਗੱਲਾਂ ਦਾ ਜ਼ਿਕਰ ਨਹੀਂ ਮਿਲਿਆ। ਰਿਪੋਰਟ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਹੈ ਕਿ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦਾ ਕਹਿਣਾ ਹੈ ਕਿ ਕੋਰੋਨਾ ਵੈਕਸੀਨ ਲਗਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਤ ਮੌਤ ਹੋ ਜਾਵੇਗੀ ਅਤੇ ਉਨ੍ਹਾਂ ਦੇ ਬਚਣ ਦੀ ਕੋਈ ਸੰਭਾਵਨਾ ਵੀ ਨਹੀਂ ਹੋਵੇਗੀ ਪਰ ਇਸ ਰਿਪੋਰਟ ਦੇ ਵਿੱਚ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਲਿਖੀਆਂ ਸਨ। ਇਹ ਰਿਪੋਰਟ ਪ੍ਰੋਫ਼ੈਸਰ ਲਿਊਕ ਮੌਂਟਗਰੀਅਰਨ ਦੇ ਇਕ ਇੰਟਰਵਿਊ ਵਿੱਚ ਦਿੱਤੇ ਗਏ ਬਿਆਨਾਂ ਤੇ ਲਿਖੀ ਗਈ ਸੀ।

ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਇੱਕ ਵਾਰ ਫੇਰ ਤੋਂ ਗੂਗਲ ਤੇ ਕੁਝ ਕੀਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਫ਼ਰਾਂਸ ਦੀ ਵੈੱਬਸਾਈਟ Planet 360 ਤੇ ਪ੍ਰੋਫ਼ੈਸਰ ਲਿਊਕ ਮੌਂਟਗਰੇਅਰ ਦਾ ਪੂਰਾ ਇੰਟਰਵਿਊ ਮਿਲਿਆ ਜਿਸ ਵਿੱਚ ਉਨ੍ਹਾਂ ਤੋਂ ਸਵਾਲ ਪੁੱਛਿਆ ਜਾਂਦਾ ਹੈ ਕਿ, ਕੋਰੋਨਾ ਮਹਾਂਮਾਰੀ ਨੂੰ ਰੋਕਣ ਦੇ ਲਈ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਤੁਸੀ ਇਸ ਟੀਕਾਕਰਨ ਅਭਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਵੈਕਸੀਨ  ਇਲਾਜ ਦੇ ਮੁਕਾਬਲੇ ਕਾਫੀ ਸਸਤੀ ਹੈ ਅਤੇ ਇਹ ਜਲਦੀ ਕੰਮ ਵੀ ਕਰਦੀ ਹੈ ਇਸ ਬਾਰੇ ਚ ਤੁਸੀਂ ਕੀ ਸੋਚਦੇ ਹੋ? ਇਸ ਤੇ ਪ੍ਰੋਫ਼ੈਸਰ ਜਵਾਬ ਦਿੰਦੇ ਹਨ ਕਿ ਇਹ ਇਕ ਵਿਗਿਆਨਕ ਮੈਡੀਕਲ ਗਲਤੀ ਹੈ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਇਸ ਗਲਤੀ ਨੂੰ ਇਤਿਹਾਸ ਵਿੱਚ ਦਿਖਾਇਆ ਜਾਵੇਗਾ ਕਿਉਂਕਿ ਟੀਕਾਕਰਨ ਹੀ ਨਵੇਂ ਵੇਰੀਅੰਟ ਦੇ ਪੈਦਾ ਹੋਣ ਦਾ ਇੱਕ ਅਹਿਮ ਕਾਰਨ ਹੈ।

ਅੱਗੇ ਉਹ ਨਵੇਂ ਵੇਰੀਐਂਟ ਦੇ ਪੈਦਾ ਹੋਣ ਦੀ ਪ੍ਰਕਿਰਿਆਵਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਵੈਕਸੀਨ ਐਂਟੀਬਾਡੀ ਬਣਾਉਂਦੀ ਹੈ ਜੋ ਕਿ ਵਾਇਰਸ ਨੂੰ ਮਾਰਨ ਜਾਂ ਦੂਜਾ ਰਸਤਾ ਖੋਜਣ ਦਿੱਲੀ ਮਜਬੂਰ ਕਰਦੀ ਹੈ ਇਸ ਤਰ੍ਹਾਂ ਉਹ ਰਸਤਾ ਖੋਜਦੇ ਹਨ ਅਤੇ ਨਵੇਂ ਵੇਰੀਐਂਟ ਬਣਾਉਂਦੇ ਹਨ ਇਹ ਸਾਰੇ ਤਰ੍ਹਾਂ ਦੇ ਨਵੇਂ ਵੇਰੀਐਂਟ ਟੀਕਾਕਰਨ ਦਾ ਪਰਿਣਾਮ ਹੈ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਕਈ ਹੈਰਾਨੀਜਨਕ ਦਾਅਵੇ ਕੀਤੇ ਪਰ ਕਿਤੇ ਵੀ ਵਾਇਰਲ ਹੋ ਰਹੇ ਦਾਅਵੇ ਦਾ ਜ਼ਿਕਰ ਨਹੀਂ ਕੀਤਾ। ਅਮਰ ਉਜਾਲਾ ਦੁਆਰਾ ਹਿੰਦੀ ਵਿਚ ਪ੍ਰਕਾਸ਼ਿਤ ਇਸ ਰਿਪੋਰਟ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਸੋਚ ਤੇ ਦੌਰਾਨ ਸਾਨੂੰ ਏਬੀਪੀ ਨਿਊਜ਼ ਦੇ ਆਧਿਕਾਰਤ ਯੂ ਟਿਊਬ ਚੈਨਲ ਤੇ ਇਕ ਵੀਡੀਓ ਮਿਲਿਆ ਜਿਸ ਵਿੱਚ ਦਿੱਲੀ ਏਮਜ਼ ਦੇ ਸੀਨੀਅਰ ਡਾਕਟਰ ਦੇ ਨਾਲ ਵੈਕਸੀਨ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਸੀ। ਇਸ ਵੀਡੀਓ ਵਿੱਚ ਉਹਨਾਂ ਨੇ ਵੈਕਸੀਨ ਨਾਲ ਜੁੜੀ ਕਈ ਅਹਿਮ ਗੱਲਾਂ ਦੇ ਬਾਰੇ ਵਿਚ ਦੱਸਿਆ। ਦਿੱਲੀ ਏਮਜ਼ ਦੇ ਡਾਕਟਰ ਸੰਜੇ ਰਾਏ ਦੇ ਮੁਤਾਬਕ ਸਾਡੇ ਸਰੀਰ ਵਿੱਚ ਪ੍ਰਾਕਿਰਤਕ ਰੂਪ ਦੇ ਵਿੱਚ ਬਿਮਾਰੀ ਦੇ ਨਾਲ ਲੜਨ ਦੀ ਜੋ ਸ਼ਮਤਾ ਹੁੰਦੀ ਹੈ ਵੈਕਸੀਨ ਉਸ ਨੂੰ ਵਧਾਉਂਦਾ ਹੈ ਉਹ ਆਉਣ ਜਾਣ ਵਾਲੇ ਵਾਇਰਸ ਦੇ ਲਈ ਸਰੀਰ ਨੂੰ ਤਿਆਰ ਕਰਦਾ ਹੈ।

ਵੈਕਸੀਨ ਸਰੀਰ ਵਿਚ ਵਾਇਰਸ ਨਾਲ ਲੜਨ ਦੇ ਲਈ ਐਂਟੀਬਾਡੀ ਯਾਨੀ ਐਂਟੀ ਵਾਇਰਲ ਨੂੰ ਤਿਆਰ ਕਰਦੀ ਹੈ। ਵਾਇਰਸ ਜਦੋਂ ਸਰੀਰ ਵਿੱਚ ਜਾਂਦਾ ਹੈ ਤਾਂ ਉਹ ਖੁਦ ਨੂੰ ਕਈ ਗੁਣਾ ਜ਼ਿਆਦਾ ਵਧਾਉਂਦਾ ਚਲਾ ਜਾਂਦਾ ਹੈ ਅਤੇ  ਪੂਰੇ ਸਰੀਰ ਵਿੱਚ ਫੈਲਦਾ ਹੈ। ਵੈਕਸੀਨ ਵੱਡੀ ਸੰਖਿਆ ਦੇ ਵਿੱਚ ਸਰੀਰ ਵਿੱਚ ਐਂਟੀਬਾਡੀ ਬਣਾਉਂਦੀ ਹੈ ਜੋ ਕਿ ਵਾਇਰਸ ਨੂੰ ਫੈਲਣ ਤੋਂ ਰੋਕਦੀ ਹੈ ਅਤੇ ਸ਼ੁਰੂਆਤੀ ਸਟੇਜ ਤੇ ਹੀ ਉਸ ਨਾਲ ਲੜ ਕੇ ਉਸ ਨੂੰ ਖ਼ਤਮ ਕਰ ਦਿੰਦਾ ਹੈ। ਵੈਕਸੀਨ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਤਾਂ ਜੋ ਉਹ ਵਾਇਰਸ ਨਾਲ ਲੜ ਸਕੇ।

Corona vaccine ਨੂੰ ਲੈ ਕੇ ਵਾਇਰਲ ਗੁੰਮਰਾਹਕੁੰਨ ਦਾਅਵਾ

ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਦਾਅਵੇ ਦੇ ਨਾਲ ਜੁੜਿਆ ਇੱਕ ਟਵੀਟ ਪੀਆਈਬੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੇ ਵੀ ਮਿਲਿਆ। ਪੀਆਈਬੀ ਨੇ ਟਵੀਟ ਕਰਦੇ ਹੋਏ ਇਸ ਦਾਅਵੇ ਨੂੰ ਗੁੰਮਰਾਹਕੁੰਨ ਦੱਸਿਆ। ਪੀਆਈਬੀ ਨੇ ਟਵੀਟ ਕਰਦੇ ਹੋਏ ਲਿਖਿਆ,’ ਫਰਾਂਸ ਦੇ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੁਆਰਾ ਕੀਤਾ ਜਾ ਰਿਹਾ ਦਾਅਵਾ ਗਲਤ ਹੈ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।’


ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐੱਚਆਈਵੀ ਦੀ ਖੋਜ ਕਰਨ ਤੇ ਪ੍ਰੋਫ਼ੈਸਰ ਲਿਊਕ ਮੋਂਟ ਗ੍ਰੇਅਰ ਨੂੰ ਸਾਲ ਪਹਿਲਾਂ ਯਾਨੀ ਕਿ ਸਾਲ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਗ਼ੌਰਤਲਬ ਹੈ ਕਿ ਪ੍ਰੋਫ਼ੈਸਰ ਲਿਊਕ ਮਾਊਂਟ ਗਰੀਅਰ ਕਾਫੀ ਵਿਵਾਦਿਤ ਰਹੇ ਹਨ। ਨੋਬਲ ਪੁਰਸਕਾਰ ਦੇ ਨਾਮਾਂਕਨ ਦੇ ਸਮੇਂ ਵੀ ਇਕ ਵੱਡਾ ਵਿਵਾਦ ਹੋਇਆ ਸੀ ਦਰਅਸਲ ਨਾਮੁਮਕਨ ਦੇ ਸਮੇਂ ਪ੍ਰੋਫ਼ੈਸਰ ਲਿਊਕ ਮਾਊਂਟ ਗਰੀਅਰ ਤੇ ਰਿਸਰਚ ਨੂੰ ਚੋਰੀ ਕਰਨ ਅਤੇ ਧੋਖਾ ਦੇਣ ਦੇ ਆਰੋਪ ਲੱਗੇ ਸਨ।

ਫਰਾਂਸ ਦੀ ਵੈੱਬਸਾਈਟ The Connexion ਦੇ ਮੁਤਾਬਕ ਪ੍ਰੋਫ਼ੈਸਰ ਮਿਊ ਲਿਊਕ ਮਾਊਂਟ ਗਰੀਅਰ ਨੇ ਨੋਬਲ ਪ੍ਰਾਈਜ਼ ਜਿੱਤਣ ਦੇ ਇੱਕ ਸਾਲ ਬਾਅਦ ਕਿਹਾ ਸੀ ਕਿ ਇਕ ਅੱਛਾ ਇਮਿਊਨ ਸਿਸਟਮ ਐੱਚਆਈਵੀ ਦੇ ਨਾਲ ਲੜਨ ਲਈ ਕਾਫ਼ੀ ਹੁੰਦਾ ਹੈ। ਪ੍ਰੋਫ਼ੈਸਰ ਲਿਊਕ ਮੌਂਟ ਗਰੇਅਰ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਕਈ ਵਿਵਾਦਿਤ ਅਤੇ ਗਲਤ ਬਿਆਨ ਦੇ ਚੁੱਕੇ ਹਨ। ਪਿਛਲੇ ਸਾਲ ਪ੍ਰੋਫੈਸਰ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਨੂੰ ਚੀਨ ਦੀ ਲੈਬ ਵਿੱਚ ਤਿਆਰ ਕੀਤਾ ਗਿਆ ਹੈ ਜਿਸ ਦੀ ਜਾਂਚ ਕਰਨ ਦੇ ਲਈ ਵਿਸ਼ਵ ਸੰਗਠਨ ਦੀ ਇਕ ਟੀਮ ਵੂਹਾਨ ਗਈ ਸੀ ਅਤੇ ਜਾਂਚ ਤੋਂ ਬਾਅਦ ਟੀਮ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਸੀ।

Conclusion


ਸਾਡੀ ਪੜਤਾਲ ਵਿੱਚ ਮਿਲੇ ਤੱਥਾਂ ਦੇ ਮੁਤਾਬਕ ਵਾਇਰਲ ਦਾਅਵਾ ਗਲਤ ਹੈ ਕੋਰੋਨਾ ਵਾਇਰਸ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਪ੍ਰੋਫ਼ੈਸਰ ਲਿਊਕ ਮੋਂਟਗਰੇਅਰ ਦੁਆਰਾ ਇਹ ਨਹੀਂ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਲਗਾਉਣ ਦੇ ਬਾਅਦ ਦੋ ਸਾਲ ਵਿੱਚ ਹੀ ਲੋਕਾਂ ਦੀ ਮੌਤ ਹੋ ਜਾਵੇਗੀ।

Result: False

Sources

Planetes360 – https://planetes360.fr/pr-luc-montagnier-les-variants-viennent-des-vaccinations/

Odysee –https://odysee.com/@ludovicgarcia7500:c/Professeur-Luc-Montagnier-….Les-VARIANTS-viennent-des-vaccinations:1

Youtube –https://www.youtube.com/watch?v=vpLLTUgD8Ls

Rairfoundation –https://rairfoundation.com/bombshell-nobel-prize-winner-reveals-covid-vaccine-is-creating-variants/

Twitter –https://twitter.com/PIBFactCheck/status/1397156705918537729


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular