ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਹ ਲੈਣ ਚ ਮੁਸ਼ਕਿਲ ਹੋਣ ਤੇ ਤਿੰਨ ਟਿੱਕੀਆਂ ਕਪੂਰ, ਪੰਜ ਲੌਂਗ ਅਤੇ ਇਕ ਚਮਚ ਅਜਵਾਇਣ ਨੂੰ ਰੂੰ ਚ ਲਪੇਟ ਕੇ ਵਾਰ ਵਾਰ ਸੁੰਘਦੇ ਰਹੋ ਜਿਸ ਨਾਲ ਆਕਸੀਜਨ (Oxygen) ਦੇ ਲੈਵਲ ਵਿੱਚ ਵਾਧਾ ਹੋਵੇਗਾ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਕਈ ਵੇਰੀਫ਼ੀਏਡ ਹੈਂਡਲ ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ।

Fact Check/Verification
ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਦਿੱਤੀ ਹੈ। ਕੇਂਦਰ ਸਰਕਾਰ, ਸਿਹਤ ਮੰਤਰਾਲਾ, ਸਬੰਧਤ ਵਿਭਾਗ ਅਤੇ ਫੌਜ ਜੰਗੀ ਪੱਧਰ ‘ਤੇ ਮਹਾਂਮਾਰੀ ਨਾਲ ਲੜ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਤਿੰਨ ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਦੇਸ਼ ਵਿੱਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਕੁਝ ਕਮੀ ਆਈ, ਪਿਛਲੇ 24 ਘੰਟਿਆਂ ਵਿਚ 3,23,144 ਨਵੇਂ ਕੇਸ ਪਾਏ ਗਏ, ਜਦੋਂ ਕਿ 2771 ਦੀ ਮੌਤ ਹੋ ਗਈ।
ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਦੇ ਵੱਖ ਵੱਖ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਰਹੀ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਹ ਲੈਣ ਚ ਮੁਸ਼ਕਿਲ ਹੋਣ ਤੇ ਤਿੰਨ ਟਿੱਕੀਆਂ ਕਪੂਰ, ਪੰਜ ਲੌਂਗ ਅਤੇ ਇਕ ਚਮਚ ਅਜਵਾਇਣ ਨੂੰ ਰੂੰ ਚ ਲਪੇਟ ਕੇ ਵਾਰ ਵਾਰ ਸੁੰਘਦੇ ਰਹੋ ਜਿਸ ਨਾਲ ਆਕਸੀਜਨ ਦਾ ਲੈਵਲ ਵਧੇਗਾ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਵਾਇਰਲ ਹੋ ਰਹੀ ਦਾਮਨ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਇਸ ਪਿੱਛੇ ਤੱਥ ਨੂੰ ਖੋਜਿਆ ਪਰ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੇ ਦਾਅਵੇ ਲੈ ਕੇ ਕੋਈ ਰਿਸਰਚ ਪੇਪਰ (ਖੋਜ) ਨਹੀਂ ਮਿਲਿਆ ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਇਨ੍ਹਾਂ ਚੀਜ਼ਾਂ ਦੇ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ।
Oxygen ਦੀ ਮਾਤਰਾ ਵਿੱਚ ਨਹੀਂ ਹੁੰਦਾ ਵਾਧਾ
University of Szeged ਦੀ ਰਿਪੋਰਟ ਦੇ ਅਨੁਸਾਰ ਇਹ ਘਰੇਲੂ ਨੁਸਖੇ ਨੱਕ ਦੇ ਵਿੱਚ ਹਵਾ ਦੇ ਲੰਘਣ ਨੂੰ ਠੀਕ ਕਰਦੇ ਹਨ। ਇਸ ਦੇ ਨਾਲ ਹੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਜ਼ਾਰ ਵਿੱਚ ਉਪਲਬਧ ਜ਼ਿਆਦਾਤਰ ਕਪੂਰ ਸੰਥੈਟਿਕ ਹੁੰਦੇ ਹਨ ਜਿਸ ਦੇ ਸਰੀਰ ਤੇ ਮਾੜੇ ਪ੍ਰਭਾਵ ਪੈ ਸਕਦਾ ਹਨ।

ਅਸੀਂ ਵਾਇਰਲ ਹੋ ਰਹੇ ਦਾਵੀ ਨੂੰ ਲੈ ਕੇ ਆਯੁਰਵੈਦਿਕ ਡਾਕਟਰ, ਡਾ. ਮੁਹੰਮਦ ਇਮਰਾਨ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਵਾਇਰਲ ਹੋ ਰਿਹਾ ਦਾਅਵਾ ਮਹਿਜ਼ ਇਕ ਅਫਵਾਹ ਹੈ ਅਤੇ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਕਪੂਰ ਤੇ ਲੌਂਗ ਨੂੰ ਸੁੰਘਣ ਦੇ ਨਾਲ ਆਕਸੀਜਨ ਦੀ ਮਾਤਰਾ ਵਿਚ ਵਾਧਾ ਹੋਵੇਗਾ ਜਾਂ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਕੋਈ ਵਿਗਿਆਨਿਕ ਸਬੂਤਾਂ ਖੋਜ ਰਿਪੋਰਟ ਨਹੀਂ ਹੈ।
Result: Misleading
Sources
https://www2.sci.u-szeged.hu/ABS/2009/Acta%20HPc/5377.pdf
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044