Coronavirus
ਪਾਕਿਸਤਾਨ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ ,ਪੜ੍ਹੋ ਦਾਅਵੇ ਦੀ ਸਚਾਈ
ਕਲੇਮ:
ਪਾਕਿਸਤਾਨ ਦੇ ਹਸਪਤਾਲ ਦੇ ਬਾਹਰ ਕਰੋਨਾ ਮਰੀਜ਼ਾਂ ਦਾ ਹਾਲ ਦੇਖੋ
ਫੈਕਟ ਚੈਕ:
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੇ ਇੱਕ ਹਸਪਤਾਲ ਦੀ ਹੈ ਜਿਥੇ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਸੜਕ ਦੇ ਉੱਤੇ ਹੀ ਇਲਾਜ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੱਕ ਬਿਲਡਿੰਗ ਦੇ ਬਾਹਰ ਇੰਤਜ਼ਾਰ ਕਰਦਿਆਂ ਹੋਇਆ ਦੇਖਿਆ ਜਾ ਸਕਦਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਵੀਡੀਓ ਨੂੰ ਹੈਦਰਾਬਾਦ ਦਾ ਦੱਸ ਕੇ ਸ਼ੇਅਰ ਕੀਤਾ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਜਾਂਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦੇ ਕੁਝ ਅੰਸ਼ ਇੱਕ ਲੇਖ ਦੇ ਵਿੱਚ ਮਿਲੀ। ਲੇਖ ਦੇ ਮੁਤਾਬਕ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਮਰੀਜ਼ ਕਰੋਨਾ ਪਾਜ਼ੀਟਿਵ ਨਹੀਂ ਹਨ। ਦਰਅਸਲ ਲਾਹੌਰ ਦੇ ਹਸਪਤਾਲ ਵਿੱਚ ਅੱਗ ਲੱਗਣ ਦੇ ਕਾਰਨ ਇਨ੍ਹਾਂ ਮਰੀਜ਼ਾਂ ਨੂੰ ਬਾਹਰ ਲਿਜਾਂਦਾ ਗਿਆ ਸੀ।

ਉਹਨਾਂ ਅਸੀਂ ਗੂਗਲ ਤੇ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਸਰਚ ਦੇ ਦੌਰਾਨ ਸਾਨੂੰ ਪਾਕਿਸਤਾਨੀ ਮੀਡੀਆ ਏਜੰਸੀ ਸਮਾਂ ਟੀਵੀ ਦੀ ਇੱਕ ਵੀਡੀਓ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਲਾਹੌਰ ਦੇ ਹਸਪਤਾਲ ਵਿੱਚ 13 ਜੂਨ ਨੂੰ ਅੱਗ ਲੱਗ ਗਈ ਸੀ ਜਿਸ ਵਿੱਚ ਇਲਾਜ ਦੇ ਅਧੀਨ ਤਕਰੀਬਨ 40 ਮਰੀਜ਼ਾਂ ਨੂੰ ਇੱਕ ਵਾਰਡ ਤੋਂ ਦੂਜੀ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਸੀ। ਵੀਡੀਓ ਰਿਪੋਰਟ ਦੇ ਵਿੱਚ ਮਰੀਜ਼ਾਂ ਨੂੰ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਸ਼ਿਫਟ ਕਰਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ।

ਪਾਕਿਸਤਾਨ ਦੀ ਨਾਮਵਰ ਮੀਡੀਆ ਏਜੰਸੀ The Express Tribune ਨੇ ਵੀ ਇਸ ਮਾਮਲੇ ਦੇ ਵਿੱਚ ਟਵੀਟ ਕੀਤਾ। ਟਵੀਟ ਦੇ ਮੁਤਾਬਕ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ।
ਸਰਚ ਦੇ ਦੌਰਾਨ ਸਾਨੂੰ ਪੱਤਰਕਾਰ ਮਦੀਹਾ ਆਬਿਦ ਅਲੀ ਦਾ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਝੂਠਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲਾਹੌਰ ਦੇ ਹਸਪਤਾਲ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਸੀ ਜਦਕਿ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਕਰੋਨਾ ਵਾਇਰਸ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ ਜੋ ਕਿ ਝੂਠ ਹੈ।
ਹੁਣ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਗੂਗਲ ਮੈਪ ਦੀ ਮਦਦ ਦੇ ਨਾਲ ਖੋਜਣ ਦੀ ਕੋਸ਼ਿਸ਼ ਕੀਤੀ। ਤੁਸੀਂ ਨੀਚੇ ਦਿੱਤੀ ਗਈ ਤਸਵੀਰ ਤੇ ਵਿੱਚ ਦੇਖ ਸਕਦੇ ਹੋ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਹੀ ਬਿਲਡਿੰਗ ਅਤੇ ਹਸਪਤਾਲ ਇਕੋ ਹਨ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵੀਡੀਓ ਵਿੱਚ ਦਿਖਾਈ ਦੇ ਰਹੇ ਮਰੀਜ਼ ਕਰੋਨਾ ਵਾਇਰਸ ਪੀੜਤ ਨਹੀਂ ਹਨ। ਵਾਇਰਲ ਵੀਡੀਓ ਲਾਹੌਰ ਦੇ ਹਸਪਤਾਲ ਦੀ ਹੈ ਜਿੱਥੇ ਅੱਗ ਲੱਗਣ ਤੋਂ ਬਾਅਦ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਸੀ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਟਵਿੱਟਰ ਸਰਚ
- ਗੂਗਲ ਮੈਪ