Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਲੇਮ:
ਵਾਇਰਲ ਹੋ ਰਹੇ ਸਰਕੁਲਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਕਰਕੇ ਮੁਰਗ਼ੀ ਪਾਲਣ ਉੱਤੇ ਰੋਕ ਲਗਾ ਦਿੱਤੀ ਹੈ ।
ਵੇਰੀਫਿਕੇਸ਼ਨ:
ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।ਪੰਜਾਬ ਸਣੇ ਭਾਰਤ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਵਿੱਚ ਸੋਸ਼ਲ ਮੀਡੀਆ ਉੱਤੇ ਵੀ ਵੱਖੋ ਵੱਖਰੇ ਤਰੀਕੇ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ ਦੇ ਉੱਤੇ ਇੱਕ ਸਰਕੁਲਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਮੁਰਗੀ ਪਾਲਣ ਉੱਤੇ ਫੌਰੀ ਰੋਕ ਲਗਾ ਦਿੱਤੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਸਰਕੁਲਰ ਨੂੰ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਹਵਾਲਿਆਂ ਜਾਰੀ ਕੀਤਾ ਗਿਆ ਹੈ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਸਰਕੁਲਰ ‘ਤੇ ਲਾਹੌਰ ਲਿਖਿਆ ਹੋਇਆ ਹੈ ਅਤੇ ਇਸ ਉੱਤੇ ਸਿਹਤ ਵਿਭਾਗ ਦੇ ਡਿਪਟੀ ਸਕੱਤਰ ਦੇ ਦਸਖ਼ਤ ਵੀ ਹਨ। ਵਾਇਰਲ ਹੋ ਰਹੇ ਸਰਕੁਲਰ ਦੇ ਮੁਤਾਬਕ ਕਰੋਨਾ ਵਾਇਰਸ ਪੋਲਟਰੀ (ਮੁਰਗੀ ਪਾਲਣ) ਵਿੱਚ ਵੀ ਪਾਇਆ ਗਿਆ ਹੈ ਜਿਸ ਕਰਕੇ ਫੌਰੀ ਰੋਕ ਲਗਾ ਗਈ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਉੱਤੇ ਵੀ ਇਸ ਸਰਕੁਲਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਸਰਕੂਲਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੇ ਪਹਿਲੇ ਪੜਾਅ ਵਿੱਚ ਅਸੀਂ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਵਾਇਰਲ ਦਾਅਵੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਹਾਲਾਂਕਿ, ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਪਾਕਿਸਤਾਨ , ਪੰਜਾਬ ਦੇ ਵਿੱਚ ਸਿਹਤ ਵਿਭਾਗ ਨਾਂ ਦਾ ਕੋਈ ਡਿਪਾਰਟਮੈਂਟ ਨਹੀਂ ਹੈ।ਹਾਲਾਂਕਿ, ਉੱਥੇ ਪ੍ਰਾਇਮਰੀ ਅਤੇ ਸੈਕੰਡਰੀ ਹੈਲਥ ਡਿਪਾਰਟਮੈਂਟ ਜਾਂ ਸਪੈਸ਼ਲ ਹੈਲਥਕੇਅਰ ਅਤੇ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਹਨ।
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਪ੍ਰਾਇਮਰੀ ਅਤੇ ਸੈਕੰਡਰੀ ਹੈਲਥ ਕੇਅਰ ਡਿਪਾਰਟਮੈਂਟ ਨੇ ਆਪਣੇ ਟਵਿਟਰ ਹੈਂਡਲ ਤੋਂ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹੈ ਸਰਕੁਲਰ ਫਰਜ਼ੀ ਹੈ ਅਤੇ ਗੁੰਮਰਾਹ ਕਰਨ ਦੇ ਮੰਤਵ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਅਸੀਂ ਪਾਇਆ ਕਿ ਡਿਪਟੀ ਕਮਿਸ਼ਨਰ, ਇਸਲਾਮਾਬਾਦ ਨੇ ਵੀ ਵਾਇਰਲ ਹੋ ਰਹੇ ਸਰਕੁਲਰ ਨੂੰ ਫਰਜ਼ੀ ਦੱਸਿਆ।
ਸਰਚ ਦੇ ਦੌਰਾਨ ਸਾਨੂੰ ਪਾਕਿਸਤਾਨ ਦੇ ਨਾਮਵਰ ਮੀਡੀਆ ਏਜੰਸੀ ‘ਜੀਓ ਨਿਊਜ਼’ ਦਾ ਇੱਕ ਲੇਖ ਮਿਲਿਆ ਜਿਸ ਨੂੰ 4 ਜੂਨ , 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਜਿਓ ਨਿਊਜ਼ ਦੇ ਪੱਤਰਕਾਰ ਨੇ ਪੰਜਾਬ ਸਰਕਾਰ ਦੇ ਸਕੱਤਰ ਨਵੀਨ ਤੇ ਅਵਾਮ ਦੇ ਨਾਲ਼ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਨਬੀਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸਰਕੁਲਰ ਫਰਜ਼ੀ ਹੈ ।
Thursday Jun 04, 2020 Reports are abound once again on social media that coronavirus has been found in chicken and that the government of Punjab has banned poultry consumption and production. These reports were earlier circulated on the Internet claiming that a private TV channel had broadcast it as a “breaking news”.
ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹੈ ਸਰਕੁਲਰ ਫਰਜ਼ੀ ਹੈ । ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਮੁਰਗ਼ੀ ਪਾਲਣ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਹੈ।
ਟੂਲਜ਼ ਵਰਤੇ:
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)