Sunday, December 21, 2025

Coronavirus

ਕੀ ਇਸ ਵੀਡੀਓ ਦਾ ਸੰਬੰਧ ਕੋਰੋਨਾਵਾਇਰਸ ਨਾਲ ਹੈ?ਸੋਸ਼ਲ ਮੀਡੀਆ ਤੇ 4 ਸਾਲ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਹੋਈ ਵਾਇਰਲ

banner_image
ਕਲੇਮ:
ਕੋਰੋਨਾਵਾਇਰਸ ਦੇ ਖ਼ਾਤਮੇ ਦੇ ਲਈ ਅਮਰੀਕਾ ਵਿੱਚ ਅਰਦਾਸ ਕੀਤੀ ਗਈ।
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 68,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 6,000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 1965 ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ 50 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।    
ਕੋਰੋਨਾਵਾਇਰਸ ਤੋਂ ਬਚਾਓ ਲਈ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਲੋਕਡਾਉਣ ਕਰ ਦਿੱਤਾ ਗਿਆ ਹੈ। ਇਸ ਵਿਚ ਪੰਜਾਬ ਦੇ ਵੱਖ ਵੱਖ ਥਾਵਾਂ ਉਤੇ ਪੁਲਿਸ ਵੱਲੋ ਲੋਕਾਂ ਦੀ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ ।ਜਿਹੜੇ ਲੋਕ ਜਾਣਬੁੱਝ ਕੇ ਬਾਹਰ ਨਿਕਲਦੇ ਹਨ ਉਹਨਾ ਨਾਲ ਸਖਤੀ ਤਾਂ ਹੋ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਲੋਕ ਦਵਾਈਆ ਲੈਣ ਜਾਂ ਆਪਣੀ ਕਿਸੇ ਮਜਬੂਰੀ ਕਾਰਨ ਨਿਕਲਦੇ ਹਨ ਉਹਨਾਂ ਨਾਲ ਵੀ ਪੁਲਿਸ ਦੇ ਦੁਰਵਿਹਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਖ਼ਾਤਮੇ ਦੇ ਲਈ ਅਮਰੀਕਾ  ਵਿੱਚ ਅਰਦਾਸ ਕੀਤੀ ਗਈ।ਅਸੀਂ ਪਾਇਆ ਕਿ ਇਸ ਵੀਡੀਓ ਨੂੰ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ । ਵੀਡੀਓ ਦੇ ਵਿਚ ਅਸੀਂ ਪਾਇਆ ਕਿ ਵੱਡੀ ਗਿਣਤੀ ਵਿੱਚ ਲੋਕ ਅਰਦਾਸ ਦੇ ਵਿੱਚ ਸ਼ਾਮਿਲ ਹਨ।
ਅਜ਼ੀ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਅਸੀਂ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੋਰਾਨ  ਸਾਨੂੰ ਵਾਇਰਲ ਵੀਡੀਓ ਵਿਦੇਸ਼ੀ ਮੀਡਿਆ ਏਜੇਂਸੀ ‘Fox 10 Phoenix’ ਦੇ ਯੂ ਟਿਊਬ ਚੈਨਲ ਤੇ ਮਿਲੀ। ਇਸ ਵੀਡੀਓ ਨੂੰ ਜੁਲਾਈ 20, 2016 ਨੂੰ ਅਪਲੋਡ ਕੀਤਾ ਗਿਆ ਸੀ।
ਕੁਝ ਕੀ ਵਰਡਸ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਜਾਨਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ‘Hindustan Times’ ਦੀ 21 ਜੁਲਾਈ , 2016 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ,  ਇਹ ਵੀਡੀਓ ਰਿਪਬਕਿਨ ਨੈਸ਼ਨਲ ਕਨਵੈਨਸ਼ਨ ਦੀ ਹੈ ਜਿਥੇ ਪਹਿਲੀ ਵਾਰ ਕਿਸੇ ਸਿੱਖ ਡੈਲੀਗੇਟ ਨੇ ਦਿਨ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ।ਰਿਪੋਰਟ ਮੁਤਾਬਕ ਜਦੋਂ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੂੰ ਰਸਮੀ ਤੌਰ ਉੱਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਣਾ ਸੀ, ਉਸ ਤੋਂ ਕੁਝ ਸਮਾਂ ਪਹਿਲਾਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਉਪ ਚੇਅਰਪਰਸਨ ਹਰਮੀਤ ਕੌਰ ਢਿੱਲੋਂ ਨੇ ਮੰਚ ਉੱਤੇ ਅਰਦਾਸ ਕਰਕੇ ਕਨਵੈਨਸ਼ਨ ਦੀ ਅਗਵਾਈ ਕੀਤੀ।

Sikh ‘ardas’ at US Republican convention that chose Trump

world Updated: Jul 21, 2016 14:57 IST In a first for the Republican Party, a Sikh-American woman opened the second day of its national convention here with the ardas, a Sikh prayer. Harmeet Dhillon, vice-chairwoman of the California Republican Party, delivered the Sikh prayer on the national stage here in Punjabi and then translated it into English.

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਸੰਬੰਧ ਕੋਰੋਨਾਵਾਇਰਸ ਨਾਲ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ 4 ਸਾਲ ਪੁਰਾਣੀ ਹੈ ਜਦੋਂ ਡੋਨਾਲਡ ਟਰੰਪ ਨੂੰ ਰਸਮੀ ਤੌਰ ਉੱਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਰਮੀਤ ਕੌਰ ਢਿੱਲੋਂ ਨੇ ਮੰਚ ਉੱਤੇ ਅਰਦਾਸ ਕਰਕੇ ਕਨਵੈਨਸ਼ਨ ਦੀ ਅਗਵਾਈ ਕੀਤੀ ਸੀ।
ਟੂਲਜ਼ ਵਰਤੇ: 
*ਗੂਗਲ ਸਰਚ 
*ਫੇਸਬੁੱਕ ਸਰਚ   
*ਮੀਡਿਆ ਰਿਪੋਰਟ  
ਰਿਜ਼ਲਟ – ਗੁੰਮਰਾਹਕੁੰਨ ਦਾਅਵਾ     
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)
image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

20,641

Fact checks done

FOLLOW US
imageimageimageimageimageimageimage