Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Crime
ਅਲੀਗੜ੍ਹ, ਯੂਪੀ ਵਿੱਚ ਤਿੰਨ ਸਾਲ ਦੀ ਬੱਚੀ ਦੇ ਨਾਲ ਰੇਪ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਇੱਕ ਤਿੰਨ ਸਾਲ ਦੀ ਮ੍ਰਿਤਕ ਬੱਚੀ ਦੀ ਲਾਸ਼ ਦੇ ਨਾਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਦਾਅਵਾ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਦੇਸ਼ ਵਿੱਚ ਮਹਿਲਾਵਾਂ ਤੇ ਅੱਤਿਆਚਾਰ ਤੇ ਵਧ ਰਹੇ ਮਾਮਲਿਆਂ ਵਿੱਚ ਸੋਸ਼ਲ ਮੀਡੀਆ ਤੇ ਦਾਅਵਾ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਤਿੰਨ ਸਾਲ ਦੀ ਮਾਸੂਮ ਮ੍ਰਿਤਕ ਬੱਚੀ ਦੀ ਲਾਸ਼ ਦਿਖਾਈ ਦੇ ਰਹੀ ਹੈ ਸ਼ਬਦ ਨਾਲ ਕੁਝ ਪੁਲਿਸਕਰਮੀ ਅਤੇ ਘਰ ਵਾਲੇ ਵਿਲਾਪ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਲੀਗੜ੍ਹ, ਯੂਪੀ ਦੇ ਵਿੱਚ ਤਿੰਨ ਸਾਲ ਦੀ ਬੱਚੀ ਦੇ ਨਾਲ ਰੇਪ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਆਰੋਪੀਆਂ ਨੂੰ ਕੜੀ ਤੋਂ ਕਰੜੀ ਸਜ਼ਾ ਦਿਵਾਉਣ ਦੀ ਗੱਲ ਕਹਿ ਰਹੇ ਹਨ।
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇਕ ਲੜਕੀ ਦੇ ਨਾਲ ਹੋਏ ਬਲਾਤਕਾਰ ਦਾ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਸੋਸ਼ਲ ਮੀਡੀਆ ਤੇ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਫੇਕ ਖ਼ਬਰਾਂ ਵੀ ਵਾਇਰਲ ਹੋਈਆਂ।
ਇਸ ਦੌਰਾਨ ਯੂ ਪੀ ਦੇ ਅਲੀਗੜ੍ਹ ਵਿੱਚ ਇੱਕ ਬੱਚੀ ਦੇ ਨਾਲ ਰੇਪ ਅਤੇ ਹੱਤਿਆ ਦਾ ਮਾਮਲਾ ਦੱਸਕੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ Invid ਟੂਲ ਦੀ ਮਦਦ ਨਾਲ ਕੁਝ ਕੀਫਰੇਮ ਬਣਾ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਵੀਡੀਓ ਨੂੰ ਖੰਗਾਲਿਆ ਪਰ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਸਾਨੂੰ ਕੋਈ ਸਟੀਕ ਜਾਣਕਾਰੀ ਨਹੀਂ ਮਿਲੀ।
ਦਾਅਵੇ ਦੀ ਪੜਤਾਲ ਦੇ ਲਈ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਖੋਜਣ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ “ਨਵਭਾਰਤ ਟਾਈਮਜ਼” ਵਿਚ ਪ੍ਰਕਾਸ਼ਿਤ ਦੋ ਅਲੱਗ-ਅਲੱਗ ਰਿਪੋਰਟ ਮਿਲੀਆਂ। ਇਨ੍ਹਾਂ ਰਿਪੋਰਟਾਂ ਦੇ ਵਿਚ ਰੇਪ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹ ਰਿਪੋਰਟ ਹਾਲ ਹੀ ਦੇ ਦਿਨਾਂ ਦੀ ਹੈ ਪਰ ਵਾਇਰਲ ਵੀਡੀਓ ਵਾਲੀ ਘਟਨਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਦੇ ਲਈ ਅਸੀਂ ਅਲੀਗੜ੍ਹ ਪੁਲੀਸ ਦਾ ਟਵਿਟਰ ਹੈਂਡਲ ਖੰਗਾਲਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਟਵਿੱਟਰ ਤੇ SP ਕ੍ਰਾਈਮ ਅਲੀਗੜ੍ਹ ਦੁਆਰਾ 7 ਨਵੰਬਰ ਨੂੰ ਦਿੱਤੀ ਗਈ ਬਾਈਟ ਮਿਲੀ।
ਵੀਡੀਓ ਵਿੱਚ ਦੱਸਿਆ ਗਿਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਬੱਚੀ ਦੇ ਨਾਲ ਰੇਪ ਨਹੀਂ ਹੋਇਆ ਹੈ। ਮ੍ਰਿਤਕ ਬੱਚੀ ਇਕ ਵਾਹਨ ਦੇ ਨਾਲ ਟਕਰਾ ਗਈ ਸੀ ਜਿਸ ਦੇ ਚਲਦਿਆਂ ਉਸਦੇ ਸਰੀਰ ਤੇ ਚੋਟ ਦੇ ਨਿਸ਼ਾਨ ਸਨ। ਸਡ਼ਕ ਦੁਰਘਟਨਾ ਦਿ ਕਾਰਨ ਬੱਚੀ ਦੀ ਮੌਤ ਹੋ ਗਈ। ਪੁਲਿਸ ਦੁਆਰਾ ਦਿੱਤੀ ਗਈ ਬਾਈਟ ਵਿੱਚ ਦੱਸਿਆ ਗਿਆ ਹੈ ਕਿ ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਕਰੀਬ ਛੇ ਸਾਲ ਤੋਂ ਅਲੱਗ ਰਹਿੰਦੇ ਹਨ ਅਤੇ ਉਨ੍ਹਾਂ ਦਾ ਕੋਰਟ ਵਿੱਚ ਵਿਵਾਦ ਚੱਲ ਰਿਹਾ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ ਸੋਸ਼ਲ ਮੀਡੀਆ ਤੇ ਭਰਮ ਫੈਲਾਇਆ ਸੀ। ਪੜਤਾਲ ਦੇ ਦੌਰਾਨ ਇਕ ਟਵਿੱਟਰ ਯੂਜ਼ਰ ਦੁਆਰਾ ਪੋਸਟ ਕੀਤੇ ਗਏ ਵਾਇਰਲ ਦਾਅਵੇ ਤੇ ਜਵਾਬ ਦਿੰਦੇ ਹੋਏ ਅਲੀਗਡ਼੍ਹ ਪੁਲੀਸ ਨੇ ਮ੍ਰਿਤਕ ਬੱਚੀ ਦੀ ਮਾਂ ਦਾ ਇੱਕ ਵੀਡੀਓ ਅਪਲੋਡ ਕੀਤਾ।
ਵੀਡੀਓ ਵਿਚ ਮ੍ਰਿਤਕਾ ਦੀ ਮਾਂ ਨੇ ਸਾਫ ਕੀਤਾ ਹੈ ਕਿ ਉਸ ਦੀ ਬੱਚੀ ਦੀ ਮੌਤ ਸੜਕ ਦੁਰਘਟਨਾ ਵਿਚ ਹੋਈ। ਮਾਂ ਦੇ ਮੁਤਾਬਕ, ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਜਦੋਂ ਇਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮਹਿਲਾ ਨੇ ਆਪਣੇ ਪਤੀ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਆਪਣੇ ਪਤੀ ਦੇ ਨਾਲ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ ਜਿਸ ਦੀ ਵਜ੍ਹਾ ਤੋਂ ਪੂਰੇ ਮਾਮਲੇ ਨੂੰ ਗ਼ਲਤ ਐਂਗਲ ਦਿੱਤਾ ਜਾ ਰਿਹਾ ਹੈ।
ਪੜਤਾਲ ਦੇ ਦੌਰਾਨ 8 ਨਵੰਬਰ ਨੂੰ ਅਲੀਗੜ੍ਹ ਪੁਲੀਸ ਦੁਆਰਾ ਵਾਇਰਲ ਵੀਡੀਓ ਦੇ ਮਾਮਲੇ ਤੇ ਇਕ ਹੋਰ ਟਵੀਟ ਮਿਲਿਆ। ਇਸ ਟਵੀਟ ਵਿੱਚ ਪੁਲਿਸ ਨੇ ਪੂਰੀ ਘਟਨਾ ਨੂੰ ਅਫਵਾਹ ਦੱਸਦੇ ਹੋਏ ਮ੍ਰਿਤਕ ਬੱਚੀ ਦੇ ਨਾਲ ਰੇਪ ਜਿਹੀ ਘਟਨਾ ਨੂੰ ਗੁੰਮਰਾਹਕੁੰਨ ਦੱਸਿਆ।
ਸੋਸ਼ਲ ਮੀਡੀਆ ਤੇ ਅਲੀਗੜ੍ਹ ਦੀ ਮ੍ਰਿਤਕ ਬੱਚੀ ਦੇ ਨਾਲ ਰੇਪ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਸਾਡੀ ਪੜਤਾਲ ਵਿੱਚ ਗੁੰਮਰਾਹਕੁੰਨ ਸਾਬਿਤ ਹੋਇਆ। ਬੱਚੀ ਦੀ ਮੌਤ ਇਕ ਸੜਕ ਦੁਰਘਟਨਾ ਵਿੱਚ ਹੋਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਅਣਜਾਣ ਵਾਹਨ ਚਾਲਕ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।
Twitter Post Aligarh Police– https://twitter.com/aligarhpolice/status/1325168098719068160 https://twitter.com/aligaterrhpolice/status/1325333611667599360
Aligarh Police –https://twitter.com/aligarhpolice/status/1325136909073477632
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044