ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਦਰਭੰਗਾ ਦੀ ਸਾਈਕਲ ਗਰਲ ਜਯੋਤੀ ਪਾਸਵਾਨ ਦੀ ਨਹੀਂ ਹੋਈ ਹੈ ਹੱਤਿਆ, ਵਾਇਰਲ...

ਦਰਭੰਗਾ ਦੀ ਸਾਈਕਲ ਗਰਲ ਜਯੋਤੀ ਪਾਸਵਾਨ ਦੀ ਨਹੀਂ ਹੋਈ ਹੈ ਹੱਤਿਆ, ਵਾਇਰਲ ਹੋਇਆ ਫਰਜ਼ੀ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਸਾਈਕਲ ਗਰਲ ਜਯੋਤੀ ਪਾਸਵਾਨ ਦੀ ਅਰਜੁਨ ਮਿਸ਼ਰਾ ਨਾਮ ਦੇ  ਬ੍ਰਾਹਮਣ ਨੇ ਰੇਪ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ।

posts claiming ‘Cycle girl’ Jyoti Paswan was raped, murdered in Bihar's Darbhanga is FAKE

ਵੇਰੀਫਿਕੇਸ਼ਨ:

ਕਰੋਨਾ ਦੇ ਚੱਲਦੇ ਦੇਸ਼ ਭਰ ਵਿੱਚ ਲੱਗੇ ਲੋਕ ਡਾਊਨ ਦੇ ਵਿੱਚ ਦਿੱਲੀ ਤੋਂ ਦਰਬੰਗਾ ਤੱਕ ਆਪਣੇ ਪਿਤਾ ਨੂੰ ਸਾਈਕਲ ਉੱਤੇ ਯਾਤਰਾ ਕਰਵਾਉਣ ਵਾਲੀ ਜਯੋਤੀਕੁਮਾਰੀ ਇਕ ਵਾਰ ਫਿਰ ਸੁਰੱਖਿਆ ਦੇ ਵਿੱਚ ਹੈ।ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜੁਨ ਮਿਸ਼ਰਾ ਨਾਮਕ ਵਿਅਕਤੀ ਨੇ ਸਾਈਕਲ ਗੱਲ ਜਯੋਤੀ ਦੀ ਰੇਪ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਹੈ।

Posts claiming Cycle girl Jyoti Paswan was raped, murdered in Bihar's Darbhanga is FAKE

ਟਵਿੱਟਰ ਤੇ ਵਾਇਰਲ ਹੋਏ ਕੁਝ ਹੋਰ ਦਾਅਵਿਆਂ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਫੈਕਟ ਚੈਕ:

ਲੋਕ ਡਾਊਨ ਦੇ ਦੌਰਾਨ ਚਰਚਾ ਵਿੱਚ ਆਈ ਸਾਈਕਲ ਗੱਲ ਜੋਤੀ ਦੀ ਹੱਤਿਆ ਦੀ ਖ਼ਬਰ ਸੋਸ਼ਲ ਮੀਡੀਆ ਦੇ ਵਿੱਚ ਤੇਜ਼ੀ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।ਦਾਅਵਾ ਹੈ ਕਿ ਅਰਜੁਨ ਮਿਸ਼ਰਾ ਨਾਮਕ ਵਿਅਕਤੀ ਨੇ ਜੋਤੀ ਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ। ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਗੂਗਲ ਉੱਤੇ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਕਈ ਖਬਰਾਂ ਦੇ ਲਿੰਕ ਮਿਲੇ। ਲਾਈਵ ਹਿੰਦੁਸਤਾਨ ਨੇ ਜੋਤੀ ਨੂੰ ਲੈ ਕੇ ਦਰਭੰਗਾ ਦੇ ਪੁਲਿਸ ਅਧਿਕਾਰੀ ਦੇ ਹਵਾਲੇ ਤੂੰ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ।

Posts claiming Cycle girl Jyoti Paswan was raped, murdered in Bihar's Darbhanga is FAKE

ਲੇਖ ਤੇ ਵਿੱਚ ਸਾਈਕਲ ਗੱਲ ਜੋਤੀ ਦੀ ਹੱਤਿਆ ਅਤੇ ਰੇਪ ਦੇ ਸੰਦਰਭ ਵਿੱਚ ਐਸਐਸਪੀ ਬਾਬੂ ਰਾਮ ਨੇ ਪ੍ਰੈੱਸ ਕਾਨਫਰੈਂਸ ਦੇ ਵਿੱਚ ਸਾਫ਼ ਕੀਤਾ ਕਿ ਸਾਈਕਲ ਗੱਲ ਜੋਤੀ ਜ਼ਿੰਦਾ ਹੈ ਅਤੇ ਪੂਰੀ ਤਰ੍ਹਾਂ ਦੇ ਨਾਲ ਸਿਹਤਮੰਦ ਹੈ। ਪੁਲਿਸ ਅਧਿਕਾਰੀ ਨੇ ਸਾਫ ਕੀਤਾ ਕਿ ਜੋਤੀ ਨਾਮਕ ਇੱਕ ਹੋਰ ਲੜਕੀ ਦੀ ਹੱਤਿਆ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਗੁੰਮਰਾਹਕੁੰਨ ਦਾਅਵੇ ਸ਼ੇਅਰ ਕਰ ਦਿੱਤੀ ਜਿਸ ਦੇ ਚੱਲਦੇ ਇਹ ਅਫ਼ਵਾਹ ਫੈਲ ਗਈ। 
ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਝੂਠੀ ਖਬਰਾਂ ਸ਼ੇਅਰ ਕਰਨ ਦੇ ਚੱਲਦਿਆਂ ਜੋਤੀ ਦੇ ਪਿਤਾ ਮੋਹਨ ਪਾਸਵਾਨ ਨੇ ਕਮਤੋਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਜਿਸ ਦੇ ਚੱਲਦਿਆਂ ‘ਪੋਲੀਟੀਕਲ ਪੋਪਟ ਗਰੁੱਪ’ ਚਲਾਉਣ ਵਾਲੇ ਐਡਮਿਨ ਸ਼ਾਹਿਦ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਪੂਰਾ ਮਾਮਲਾ ਸਮਝਣ ਦੇ ਲਈ ਅਸੀਂ ਕੁਝ ਕੀਵਰਡ ਦੀ ਮਦਦ ਦੇ ਨਾਲ ਆਪਣੀ ਖੋਜ ਜਾਰੀ ਰੱਖੀ। ਸਰਚ ਦੇ ਦੌਰਾਨ ਸਾਨੂੰ ਕੁੱਝ ਮੀਡੀਆ ਏਜੰਸੀਆਂ ਦੇ ਲੇਖ ਮਿਲੇ।

Posts claiming Cycle girl Jyoti Paswan was raped, murdered in Bihar's Darbhanga is FAKE

ਸਾਈਕਲ ਗੱਲ ਜੋਤੀ ਦੀ ਨਹੀਂ ਹੋਈ ਹੱਤਿਆ,  ਜੋਤੀ ਨਾਮਕ ਇੱਕ ਹੋਰ ਲੜਕੀ ਦੇ ਮਰਨ ਦੀ ਖਬਰ ਸੋਸ਼ਲ ਮੀਡੀਆ ਤੇ ਹੋਈ ਵਾਇਰਲ 

ਦਰਭੰਗਾ ਭਾਸਕਰ ਦੇ ਮੁਤਾਬਕ ਜੋਤੀ ਨਾਮਕ ਇੱਕ ਹੋਰ ਕੁੜੀ ਦੀ ਗੈਰ ਇਰਾਦਤਨ ਹੱਤਿਆ ਕਰ ਦਿੱਤੀ ਗਈ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਨਾ ਦੇ ਰਿਟਾਇਰਡ ਸੂਬੇਦਾਰ ਅਰਜੁਨ ਮਿਸ਼ਰਾ ਨੇ ਆਪਣੇ ਘਰ ਦੇ ਚਾਰੋਂ ਪਾਸੇ ਬਿਜਲੀ ਦਾ ਕਰੰਟ ਦੌੜਾਇਆ ਹੋਇਆ ਹੈ ਅਤੇ ਆਮ ਬਿਨਣ ਗਈ ਕੁੜੀ ਜੋਤੀ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ। ਰਿਪੋਰਟ ਦੇ ਮੁਤਾਬਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਿਸ ਵਿੱਚ ਉਸ ਦੇ ਨਾਲ ਦੁਸ਼ਕਰਮ ਜਾਂ ਰੇਪ ਹੋਣਾ ਨਹੀਂ ਪਾਇਆ ਗਿਆ ਹੈ।

Posts claiming Cycle girl Jyoti Paswan was raped, murdered in Bihar's Darbhanga is FAKE

ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਦਰਬੰਗਾ ਵਿੱਚ ਸਥਿਤ ਕਈ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵੀ ਦੱਸਿਆ ਕਿ ਬਾਗ਼ ਦੇ ਵਿੱਚ ਅੰਬ ਲੈਣ ਗਈ ਜੋਤੀ ਕੁਮਾਰੀ ਦੀ ਬਿਜਲੀ ਦੇ ਚਪੇਟ ਵਿੱਚ ਆਉਣ ਦੇ ਕਾਰਨ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਅਰਜੁਨ ਮਿਸ਼ਰਾ ਦੇ ਉੱਪਰ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਈਕਲ ਗੱਲ ਜਯੋਤੀ ਦੀ ਹੱਤਿਆ ਨਹੀਂ ਹੋਈ ਹੈ। ਸੋਸ਼ਲ ਮੀਡੀਆ ਤੇ ਕਿਸੇ ਹੋਰ ਕੁੜੀ ਦੀ ਹੱਤਿਆ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ:  

  • ਗੂਗਲ ਸਰਚ
  • ਮੀਡੀਆ ਰਿਪੋਰਟ
  • ਟਵਿੱਟਰ ਅਡਵਾਂਸ ਸਰਚ 
  • ਗੂਗਲ ਰਿਵਰਸ ਇਮੇਜ ਸਰਚ 

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular