ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckCrimeਸਾਲ 2017 ਵਿੱਚ ਇੱਕ ਪਰਿਵਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਤਸਵੀਰ ਨੂੰ...

ਸਾਲ 2017 ਵਿੱਚ ਇੱਕ ਪਰਿਵਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:  ਸੋਸ਼ਲ ਮੀਡੀਆ ਯੂਜ਼ਰ ਨੇ ਇਕ ਤਸਵੀਰ ਨੂੰ ਸਾਂਝਾ ਕਰਦੇ ਹੋਇਆ ਮੌਜੂਦਾ ਨਰਿੰਦਰ ਮੋਦੀ ਦੀ ਵਜ਼ਾਰਤ ਵਾਲੀ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਿਆ।     

https://www.facebook.com/preet.singh.0091/posts/3135126186544836

 ਵੇਰੀਫਿਕੇਸ਼ਨ:  

ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਪਾਇਲ ਹੁੰਦਾ ਰਹਿੰਦਾ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਇੱਕ ਪਰਿਵਾਰ ਦੀ ਆਤਮ ਹੱਤਿਆ ਦੀ ਤਸਵੀਰ ਵਾਇਰਲ ਹੋ ਰਹੀ ਹੈ।ਤਸਵੀਰ ਦੇ ਜ਼ਰੀਏ ਮੌਜੂਦਾ ਨਰਿੰਦਰ ਮੋਦੀ ਦੀ ਵਜ਼ਾਰਤ ਵਾਲੀ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।    

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ,ਆ ਮੋਦੀ ਨੂੰ ਰਾਤ ਨੂੰ ਨੀਂਦ ਖਨੀ ਕਿਮੇ ਆ ਜਾਂਦੀਆਂ ਦੁਰਫਿਟੇ ਮੂਹ ਤੈਨੂੰ ਜੰਮਣ ਵਾਲੀ ਦੇ ਬੁਚੜਾ ਕੀ ਪੈਸਾ ਹਿਕ ਤੇ ਧਰਕੇ ਲੈਜੇ ਗਾ । ਇਹ ਆਤਮਹੱਤਿਆ ਨਹੀ ਵੀਰੋ ਮਜੂਦਾ ਸਰਕਾਰ ਵਲੋ ਕੀਤੇ ਗਏ ਕਤਲ ਹਨ। ਕਿਸੇ ਅਕਸੇ ਕਮਾਰ ਅਬਾਨੀ ਅਡਾਨੀਆ ਟਾਟਿਆ ਦਾ ਰਪੱਈਆ ਨਹੀ ਪੁਹਚਿਆ ਏਹਨਾ ਭੁੱਖ ਦੇ ਮਾਰੇ ਗਰੀਬਾਂ ਤੱਕ । ਜੰਤਾ ਇਕ ਰਾਜੇ ਦੇ ਬੱਚਿਆਂ ਵਰਗੀ ਹੁੰਦੀ ਹੈ। ਕੀ ਫਾਇਦਾ ਰਾਜ ਗੱਦੀਆਂ ਤੇ ਬੈਠਣ ਦਾ ਜੇ ਦੇਸ਼ ਦੀ ਜੰਤਾ ਭੁੱਖ ਦੀ ਮਾਰੀ ਮਰੀ ਜਾਦੀ ਹੋਵੇ। ਹੁਣ ਤਾਂ ਜਾਗੋ ਲੋਕੋ ਇਹਨਾਂ ਬੁਡੇ ਬੁਚੜਾ ਨੂੰ ਥੋਡੇ ਤੇ ਕੋਈ ਤਰਸ ਨਹੀਂ। ਕੱਲ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਾਰੀ ਥੋਡੀ ਵੀ ਹੋ ਸਕਦੀ ਹੈ। ”      

https://www.facebook.com/aman.chahal.92372/posts/1588663584619360

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ ।   

 ਅਸੀਂ ਪਾਇਆ ਕਿ ਕੁਝ ਟਵਿੱਟਰ ਯੂਜ਼ਰਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ।  

https://twitter.com/AQUIBMIR7/status/1264819850326667264

ਅਸੀਂ ਪਾਇਆ ਕਿ ਕੁਝ ਯੂਜ਼ਰਾਂ ਨੇ ਇਸ ਤਸਵੀਰ ਨੂੰ ਕਰੋਨਾ ਮਹਾਂਮਾਰੀ ਸੰਕਟ ਨਾਲ ਵੀ ਜੋੜ ਕੇ ਵੀ ਸ਼ੇਅਰ ਕੀਤਾ।     

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਦੌਰਾਨ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਵੈੱਬਸਾਈਟ Springer Open ਤੇ ਮਿਲੀ ਜਿਸ ਨੂੰ ਅਕਤੂਬਰ 2019 ਵਿੱਚ ਪ੍ਰਕਾਸ਼ਿਤ ਹੋਈ  ਰਿਪੋਰਟ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ । ਅਸੀਂ ਪਾਇਆ ਕਿ ਇਸ ਰਿਪੋਰਟ ਨੂੰ ਦਿੱਲੀ ਦੇ ਏਮਜ਼ ਹਸਪਤਾਲ ਦੀ ਟੀਮ ਨੇ ਬਣਾਇਆ ਸੀ ਜਿਸ ਦੇ ਲੇਖਕਾਂ ਵਿੱਚ ਸਾਨੂੰ ਨਵਨੀਤ ਅਟੇਰੀਆ ਦਾ ਨਾਮ ਮਿਲਿਆ। ਰਿਪੋਰਟ ਦੇ ਮੁਤਾਬਿਕ ਇੱਕ ਪਰਿਵਾਰ ਦੇ ਚਾਰ ਮੈਂਬਰ ਜਿਨ੍ਹਾਂ ਵਿੱਚ ਪਿਤਾ ,  ਮਾਤਾ ਅਤੇ ਉਨ੍ਹਾਂ ਦੇ ਦੋ ਬੱਚੇ ਛੱਤ ਦੇ ਨਾਲ ਲੱਗੀ ਲੋਹੇ ਦੀ ਰਾਡ ਨਾਲ ਲਟਕੇ ਹੋਏ ਮਿਲੇ ਸਨ। ਹਾਲਾਂਕਿ , ਅਫਸਰਾਂ ਨੂੰ ਛਾਣਬੀਣ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਸਬੂਤ ਨਹੀਂ ਮਿਲਿਆ ਸੀ    

Quadruple hanging: a rare scenario in filicide-suicide

ਹੁਣ ਅਸੀਂ ਇਸ ਰਿਪੋਰਟ ਦੇ ਇੱਕ ਲੇਖਕ ਨੂੰ ਸੰਪਰਕ ਕੀਤਾ ਜਿਸ ਦੌਰਾਨ ਉਨ੍ਹਾਂ  ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਹੀ ਵਾਇਰਲ ਹੋ ਰਹੀ ਤਸਵੀਰ ਤਕਰੀਬਨ ਤਿੰਨ ਸਾਲ ਪੁਰਾਣੀ ਹੈ ਜਦੋਂ ਜੋਧਪੁਰ ਦੇ ਇੱਕ ਪਿੰਡ ਵਿੱਚ ਪੈਸਿਆਂ ਦੀ ਤੰਗੀ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਸੀ।  ਹੁਣ ਅਸੀਂ ਗੂਗਲ ਸਰਚ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀ ਜਿਵੇਂ ਦੈਨਿਕ ਜਾਗਰਣ , ਆਜ ਤੱਕ ਅਤੇ ਪੱਤ੍ਰਿਕਾ ਦੇ ਇਸ ਮਾਮਲੇ ਨੂੰ ਲੈ ਕੇ ਲੇਖ ਮਿਲੇ।   

गरीबी और बीमारी से परेशान एक परिवार के चार सदस्यों ने की आत्महत्या

जयपुर, [जागरण संवाददाता] । राजस्थान में जोधपुर शहर से कुछ ही दूर बासनी क्षेत्र में एक परिवार के चार सदस्यों ने आत्महत्या कर ली । गरीबी और बीमारी से परेशान इस परिवार के पास पिछले कई दिनों से भोजन करने का प्रबंध भी नहीं था,वहीं पति और पत्नी दोनों गंभीर

जोधपुरः गरीबी से हारी जिंदगी, बच्चों को फांसी देकर खुद मौत को लगाया गले

गरीबी से तंग आकर जोधपुर के एक परिवार के चार लोगों ने आत्महत्या कर ली. दंपति ने अपने दो बच्चों को फांसी लगाने के बाद खुद भी फांसी लगाकर खुदकुशी कर ली. एक साथ चार शव मिलने से इलाके में सनसनी फैल गई.   

ਇਨ੍ਹਾਂ ਲੇਖਾਂ ਦੇ ਮੁਤਾਬਕ ਇਹ ਪਰਿਵਾਰ ਤੋਂ ਤਨਵਾੜਾ ਦੇ ਭਾਖੜੀ ਪਿੰਡ ਵਿੱਚ ਇੱਕ ਖੇਤ ਦੇ ਉੱਤੇ ਘਰ ਬਣਾ ਕੇ ਰਹਿੰਦਾ ਸੀ। ਰਿਪੋਰਟਾਂ ਦੇ ਅਨੁਸਾਰ ਇਹ ਪਰਿਵਾਰਕ ਗੰਭੀਰ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਸੀ ਜਿਸ ਦੌਰਾਨ ਇਨ੍ਹਾਂ ਦੇ ਕੋਲ ਰੋਟੀ ਖਾਣ ਦੇ ਲਈ ਵੀ ਪੈਸੇ ਨਹੀਂ ਸਨ।ਮ੍ਰਿਤਕਾਂ ਦੀ ਪਹਿਚਾਣ ਕਾਨਾ ਰਾਮ , ਉਸ ਦੀ ਪਤਨੀ ਪੁਸ਼ਪਾ ਦੇਵੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ। ਰਿਪੋਰਟ ਦੇ ਅਨੁਸਾਰ ਪੁਸ਼ਪਾ ਦੇਵੀ ਅਤੇ ਉਸਦੀ ਲੜਕੀ ਅਕਸਰ ਬਿਮਾਰ ਰਹਿੰਦੇ ਸਨ ਅਤੇ ਪਰਿਵਾਰ ਦੇ ਕੋਲ ਉਨ੍ਹਾਂ ਦੇ ਇਲਾਜ ਦੇ ਲਈ ਪੈਸੇ ਨਹੀਂ ਸਨ।ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦਾ ਇੱਕ ਬੱਚਾ ਬਚ ਗਿਆ ਜੋ ਉਸ ਵੇਲੇ ਮੰਦਿਰ ਗਿਆ ਹੋਇਆ ਸੀ।   

हिंदी खबर, Latest News in Hindi, हिंदी समाचार, ताजा खबर – Patrika News

जोधपुर के तनावड़ा में जैन मंदिर के पास खेत में बने कमरे में दो बच्चों को फांसी के फंदे पर लटका दम्पति ने भी फंदा लगा आत्महत्या कर ली। जोधपुर.   

ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਮੀਡੀਆ ਏਜੰਸੀ ਪੱਤ੍ਰਿਕਾ ਦੇ ਵੱਲੋਂ ਪ੍ਰਕਾਸ਼ਿਤ ਇਕ ਵੀਡੀਓ ਰਿਪੋਰਟ ਮਿਲੀ ਜਿਸ ਵਿੱਚ ਬੱਚੇ ਦੇ ਬਿਆਨ ਨੂੰ ਸ਼ਾਮਿਲ ਕੀਤਾ ਗਿਆ ਹੈ। ਬੱਚੇ ਦੇ ਮੁਤਾਬਕ , ਉਸ ਦੇ ਮਾਤਾ ਪਿਤਾ ਨੇ ਰਾਤ ਨੂੰ ਰੱਸੀ ਲਈ ਅਤੇ ਜਦੋਂ ਉਸ ਨੇ ਰੱਸੀ ਦੇ ਬਾਰੇ ਪੁੱਛਿਆ ਤਾਂ ਉਸ ਦੀ ਮਾਂ ਰੋਣ ਲੱਗ ਪਈ। ਬੱਚੇ ਨੇ ਦੱਸਿਆ ਕਿ ਸਵੇਰ ਦੇ ਤਿੰਨ ਵਜੇ ਦੇਖਿਆ ਕਿ ਉਸ ਦਾ ਸਾਰਾ ਪਰਿਵਾਰ ਮਰ ਚੁੱਕਾ ਹੈ। 

    

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁਮਰਾਹਕੁੰਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ । ਵਾਇਰਲ ਹੋ ਰਹੀ ਤਸਵੀਰ ਸਾਲ 2017 ਵਿੱਚ ਜੋਧਪੁਰ ਵਿਖੇ ਇੱਕ ਪਰਿਵਾਰ ਵੱਲੋਂ ਕੀਤੀ ਗਈ ਸਾਮੂਹਿਕ ਖੁਦਕੁਸ਼ੀ ਦੀ ਹੈ।  

ਟੂਲਜ਼ ਵਰਤੇ:    

  • *ਗੂਗਲ ਰਿਵਰਸ ਇਮੇਜ ਸਰਚ 
  • *ਗੂਗਲ ਸਰਚ
  • *ਮੀਡੀਆ ਰਿਪੋਰਟ 
  • *ਟਵਿੱਟਰ ਸਰਚ 
  • *ਯੂ ਟਿਊਬ ਸਰਚ    

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular