Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੇ ਸਿਰ ਤੇ ਪੱਟੀ ਬਣਦਿਆਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਇਕ ਅਖ਼ਬਾਰ ਦੀ ਕਲਿਪ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਦੇ ਖ਼ਿਲਾਫ਼ ਦੰਗੇ ਭੜਕਾਉਣ ਦੇ ਲਈ ਪੁਲਿਸ ਮੁਲਾਜ਼ਮ ਨਕਲੀ ਪੱਟੀ ਬੰਨ੍ਹ ਰਿਹਾ ਹੈ। ਇਸ ਆਰਟੀਕਲ ਨੂੰ Newschecker Hindi ਵਿੱਚ ਪਹਿਲਾਂ ਕੀਤਾ ਜਾ ਚੁੱਕਾ ਹੈ।
ਫੇਸਬੁੱਕ ਪੇਜ ਹਿੱਟ ਵਾਇਰਲ ਮੀਡੀਆ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ,’ਆਹ ਦੇਖ ਲਓ ਪੁਲਿਸ ਦਾ ਹਾਲ।’ ਇਸ ਵੀਡੀਓ ਨੂੰ ਹੁਣ ਤਕ 1500 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਵੱਖ ਵੱਖ ਪਲੇਟਫਾਰਮਾਂ ਸਮੇਤ ਵਟਸਐਪ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਸਾਬਕਾ ਭਾਜਪਾ ਬੁਲਾਰੇ ਨੂਪੁਰ ਸ਼ਰਮਾ ਦੁਆਰਾ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ ਤੇ ਵਿਵਾਦਤ ਟਿੱਪਣੀ ਕਰਨ ਕਾਰਨ ਦੇਸ਼ ਵਿੱਚ ਕਈ ਥਾਵਾਂ ਤੇ ਪ੍ਰਦਰਸ਼ਨ ਕੀਤੇ ਗਏ ਜਿਨ੍ਹਾਂ ਨੇ ਹਿੰਸਕ ਰੂਪ ਧਾਰਨ ਕਰ ਲਿਆ। ਵਿਵਾਦਤ ਟਿੱਪਣੀ ਕਰਨ ਕਾਰਨ ਭਾਜਪਾ ਨੇ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੂੰ ਪਾਰਟੀ ਚੋਂ ਕੱਢ ਦਿੱਤਾ। ਇਸ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਦੇ ਖ਼ਿਲਾਫ਼ ਦੰਗੇ ਭੜਕਾਉਣ ਦੇ ਲਈ ਪੁਲਿਸ ਮੁਲਾਜ਼ਮ ਨਕਲੀ ਪੱਟੀ ਬੰਨ੍ਹ ਰਿਹਾ ਹੈ।
ਅਸੀਂ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਸਚਾਈ ਜਾਣਨ ਦੇ ਲਈ ਅਸੀਂ ‘ਪੁਲਿਸ ਸਿਰ ਤੇ ਸੱਟ’ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਲੱਭਿਆ। ਸਰਚ ਦੇ ਦੌਰਾਨ ਸਾਨੂੰ ਦੈਨਿਕ ਭਾਸਕਰ ਦੁਆਰਾ 4 ਮਈ 2022 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਜੋਧਪੁਰ ਦੇ ਜਲੋਰੀ ਵਿਖੇ ਬੀਤੇ ਮੰਗਲਵਾਰ ਨੂੰ ਸਵੇਰ ਦੀ ਨਮਾਜ਼ ਸੜਕ ਤੇ ਪੜ੍ਹਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ। ਇਸ ਦੌਰਾਨ ਮੌਕੇ ਤੇ ਮੌਜ਼ੂਦ ਪੁਲਸ ਵੀ ਘਟਨਾ ਵਾਲੀ ਜਗ੍ਹਾ ਤੇ ਚੱਲ ਰਹੀ ਪੱਥਰਬਾਜ਼ੀ ਦਾ ਸ਼ਿਕਾਰ ਹੋ ਗਈ।

ਇਸ ਤੋਂ ਇਲਾਵਾ ਸਾਨੂੰ ਈਟੀਵੀ ਭਾਰਤ ਦੁਆਰਾ 6 ਮਈ 2022 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਜੋਧਪੁਰ ਦੇ ਜਲੌਰੀ ਵਿਖੇ ਬੀਤੇ ਦਿਨ ਹੋਈ ਘਟਨਾ ਵਿਚ ਏਐਸਆਈ ਧੰਨਾ ਰਾਮ ਦੇ ਸਿਰ ਤੇ ਸੱਟ ਲੱਗ ਗਈ। ਇਸ ਮਾਮਲੇ ਵਿਚ ਜੋਧਪੁਰ ਦੇ ਸਰਦਾਰਪੁਰ ਥਾਣੇ ਵਿਖੇ ਅਗਿਆਤ ਵਿਅਕਤੀਆਂ ਦੇ ਖਿਲਾਫ ਮਾਮਲਾ ਰਿਪੋਰਟ ਵੀ ਦਰਜ ਕਰਵਾਈ ਗਈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਦੇ ਦੌਰਾਨ ਸਾਨੂੰ ਜੋਧਪੁਰ ਪੁਲਿਸ ਦਾ ਟਵੀਟ ਮਿਲਿਆ। ਟਵੀਟ ਦੇ ਮੁਤਾਬਕ ਜੋਧਪੁਰ ਪੁਲੀਸ ਨੇ ਸੋਸ਼ਲ ਮੀਡੀਆ ਤੇ ਚੱਲ ਰਹੀ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਏਐਸਆਈ ਧੰਨਾ ਰਾਮ ਦੇ ਸਿਰ ਤੇ ਸੱਟ ਲੱਗੀ ਹੋਣ ਦੀ ਪੁਸ਼ਟੀ ਕੀਤੀ। ਬਤੌਰ ਟਵੀਟ ਘਟਨਾ ਤੋਂ ਬਾਅਦ ਚੋਟੀਆ ਏਐਸਆਈ ਧੰਨਾ ਰਾਮ ਦਾ ਮੈਡੀਕਲ ਵੀ ਕਰਵਾਇਆ ਗਿਆ ਅਤੇ ਥਾਣਾ ਸਰਦਾਰਪੁਰ ਵਿਖੇ ਐਫਆਈਆਰ ਵੀ ਦਰਜ ਹੋਈ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜੋਧਪੁਰ ਦੇ ਕੁੜੀ ਥਾਣਾ ਵਿਖੇ ਏਐਸਆਈ ਧੰਨਾ ਰਾਮ ਨੂੰ ਵੀ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਘਟਨਾ 3 ਮਈ ਦੀ ਹੈ ਅਤੇ ਉਸ ਵਕਤ ਉਨ੍ਹਾਂ ਦੀ ਤੈਨਾਤੀ ਜਲੌਰੀ ਗੇਟ ਤੇ ਸੀ। ਇਸ ਦੌਰਾਨ ਦੋ ਭਾਈਚਾਰਿਆਂ ਦੇ ਵਿਚ ਝੰਡਾ ਲਗਾਉਣ ਨੂੰ ਲੈ ਕੇ ਝੜਪ ਹੋ ਰਹੀ ਸੀ। ਇਸ ਦੌਰਾਨ ਇੱਕ ਪੱਥਰ ਮੇਰੇ ਸਿਰ ਤੇ ਆ ਕੇ ਲੱਗਿਆ ਅਤੇ ਪੱਥਰ ਦੀ ਸੱਟ ਨਾਲ ਖੂਨ ਵਹਿਣ ਲੱਗਾ ਜਿਸ ਕਾਰਨ ਖੱਬੀ ਅੱਖ ਅਤੇ ਚਸ਼ਮਾ ਖੂਨ ਨਾਲ ਭਰ ਗਿਆ। ਇਸ ਦੌਰਾਨ ਮੇਰੇ ਇੱਕ ਸਹਿਕਰਮੀ ਨੇ ਆਪਣਾ ਰੁਮਾਲ ਮੈਨੂੰ ਦਿੱਤਾ ਜਿਸ ਨਾਲ ਮੈਂ ਸਭ ਤੋਂ ਪਹਿਲਾਂ ਆਪਣੇ ਸਿਰ ਤੇ ਵਹਿ ਰਹੇ ਖ਼ੂਨ ਨੂੰ ਸਾਫ਼ ਕੀਤਾ ਅਤੇ ਫਿਰ ਉਸ ਰੁਮਾਲ ਨੂੰ ਸਿਰ ਤੇ ਬੰਨ੍ਹ ਕੇ ਡਿਊਟੀ ਤੇ ਲੱਗ ਗਿਆ।

ਗੱਲਬਾਤ ਦੌਰਾਨ ਧੰਨਾ ਰਾਮ ਨੇ ਸਾਨੂੰ ਦੱਸਿਆ, ”ਕੁਝ ਲੋਕ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮੇਰੇ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਹਸਪਤਾਲ ਵਿੱਚ ਮੇਰਾ ਮੈਡੀਕਲ (ਚੈਕਅੱਪ) ਵੀ ਕੀਤਾ ਗਿਆ ਹੈ ਅਤੇ ਪਥਰਾਅ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਐਸਆਈ ਧੰਨਾਰਾਮ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੰਟਰਨੈਟ ਸੇਵਾ ਬੰਦ ਹੈ। ਉਹਨਾਂ ਨੇ ਆਪਣੇ ਸਿਰ ਦੀ ਸੱਟ ਦੀਆਂ ਤਸਵੀਰਾਂ ਇੱਕ ਸਥਾਨਕ ਪੱਤਰਕਾਰ ਅਤੇ JK 24*7 ਦੇ ਬਿਊਰੋ ਹੈੱਡ ਸੁਭਾਸ਼ ਰਾਹੀਂ ਸਾਨੂੰ ਭੇਜੀਆਂ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਹੀ ਵੀਡੀਓ ਜੋਧਪੁਰ ਵਿੱਚ ਹੋਈ ਹਿੰਸਾ ਦੀ ਹੈ ਜਿਥੇ ਝੜਪ ਦੇ ਦੌਰਾਨ ਏਐਸਆਈ ਧੰਨਾ ਰਾਮ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਜੋਧਪੁਰ ਪੁਲਿਸ ਨੇ ਵੀ ਟਵੀਟ ਕਰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ।
Our Sources
Report Published by Dainik Bhaskar on 4 May 2022
Report Published by ETV on 6 May 2022
Tweet by Jodhpur Police on 6 May 2022
Telephonic Conversation with SI Dhannaram
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Raushan Thakur
October 7, 2025
Neelam Chauhan
September 18, 2025
Shaminder Singh
August 6, 2025