ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸੁਣਾਈ ਦੇ ਸਕਦੇ ਹਨ। ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਟਵਿੱਟਰ ਯੂਜ਼ਰ ਆਕਾਸ਼ ਆਰਐੱਸਐੱਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਇਸ ਵੀਡੀਓ ਨੂੰ ਦੇਖੀ ਤੁਸੀਂ ਸਮਝ ਜਾਓਗੇ ਕਿ ਕਿਸਾਨ ਅੰਦੋਲਨ ਅਤੇ ਖਾਲਿਸਤਾਨ ਮੂਵਮੈਂਟ ਵਿੱਚ ਕੀ ਕੁਨੈਕਸ਼ਨ ਹੈ ਤੇ ਇਹ ਅੰਦੋਲਨ ਕਿੱਥੋਂ ਚੱਲ ਰਿਹਾ ਹੈ।
ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਦੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ।
ਸੂਰਜ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਫੇਸਬੁੱਕ ਪੇਜ ਤੇ ਅਪਲੋਡ ਮਿਲੀ। ਫੇਸਬੁੱਕ ਪੇਜ ਤੇ ਇਸ ਵੀਡੀਓ ਨੂੰ 11 ਜੁਲਾਈ 2018 ਨੂੰ ਅਪਲੋਡ ਕੀਤਾ ਗਿਆ ਸੀ।
https://www.facebook.com/2040101886013847/videos/2103061709717864
ਹੋਰ ਸਰਚ ਕਰਨ ਦੇ ਦੌਰਾਨ ਸਾਨੂੰ ਫੇਸਬੁੱਕ ਤੇ ਰੋਹਿਤ ਸਰਦਾਨਾ ਫੈਨ ਕਲੱਬ ਨਾਮਕ ਪੇਜ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਇਸ ਵੀਡੀਓ ਨੂੰ ਵੀ 11 ਜੁਲਾਈ 2018 ਨੂੰ ਅਪਲੋਡ ਕੀਤਾ ਗਿਆ ਸੀ।
https://www.facebook.com/1641349036111820/videos/2095251074054945
ਹੋਰ ਸਰਚ ਕਰਨ ਦੇ ਦੌਰਾਨ ਸਾਨੂੰ The Mirror of India ਚੈਨਲ ਤੇ 24 ਜੂਨ 2018 ਨੂੰ ਅਪਲੋਡ ਕੀਤੀ ਵੀਡੀਓ ਮਿਲੀ। ਦੋਨੋਂ ਹੀ ਵੀਡਿਓ ਦੇਖਣ ਵਿੱਚ ਇੱਕ ਸਮਾਨ ਹਨ।
ਇਨ੍ਹਾਂ ਸਾਰੀਆਂ ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਅਸੀਂ ਪਾਇਆ ਕਿ ਵੀਡਿਓ ਦੇ ਵਿੱਚ ਨਜ਼ਰ ਆ ਰਹੇ ਕਿਸੇ ਵਿਅਕਤੀ ਨੇ ਮਾਸਕ ਨਹੀਂ ਪਾਇਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਵੀਡੀਓ ਹਾਲ ਦਾ ਨਹੀਂ ਹੈ।
ਨੀਚੇ ਦਿੱਤੀ ਗਈ ਤਸਵੀਰ ਵਿਚ ਵਾਇਰਲ ਵੀਡੀਓ ਅਤੇ ਸਾਲਾਂ ਪੁਰਾਣੀ ਵੀਡੀਓ ਦੇ ਵਿੱਚ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ।

Conclusion
ਸਾਡੀ ਜਾਨ ਤੋਂ ਸਪਸ਼ਟ ਹੁੰਦਾ ਹੈ ਕਿ ਸਾਲਾਂ ਪੁਰਾਣੀ ਵੀਡੀਓ ਨੂੰ ਫਿਲਹਾਲ ਹੋ ਰਹੇ ਕਿਸਾਨ ਵਿਰੋਧ ਪ੍ਰਦਰਸ਼ਨਾਂ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
Facebook https://www.facebook.com/1641349036111820/videos/2095251074054945
YouTube https://www.youtube.com/watch?v=A4Ego1HqjOM&feature=youtu.be
YouTube https://www.youtube.com/watch?v=A4Ego1HqjOM&feature=youtu.be
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044