Authors
Claim
ਗੁਜਰਾਤ ਦੇ ਅਹਿਮਦਨਗਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੋਦੀ-ਮੋਦੀ ਦੇ ਨਾਅਰੇ ਲੱਗੇ
Fact
ਸਾਲ 2017 ‘ਚ ਗਾਂਧੀਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਨਵਸਰਜਨ ਜਨਦੇਸ਼ ਮਹਾਂਸੰਮੇਲਨ ਦਾ ਇਹ ਵੀਡੀਓ ਐਡੀਟਡ ਹੈ।
ਐਕਸ ਅਕਾਊਂਟ ਤੇ ਰਾਹੁਲ ਗਾਂਧੀ ਦੀ ਰੈਲੀ ਦਾ 41 ਸੈਕਿੰਡ ਲੰਬਾ ਵੀਡੀਓ ਸ਼ੇਅਰ ਕੀਤਾ ਗਿਆ। ਪੋਸਟ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ਦੇ ਅਹਿਮਦਨਗਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੋਦੀ-ਮੋਦੀ ਦੇ ਨਾਅਰੇ ਲਾਏ ਗਏ। ਪੋਸਟ ਮੁਤਾਬਕ ਜਦੋਂ ਅਲਪੇਸ਼ ਠਾਕੁਰ ਨੇ ਜਨਤਾ ਨੂੰ ਰਾਹੁਲ ਗਾਂਧੀ ਜ਼ਿੰਦਾਬਾਦ ਕਹਿਣ ਲਈ ਕਿਹਾ ਤਾਂ ਜਨਤਾ ਮੋਦੀ-ਮੋਦੀ ਦੇ ਨਾਅਰੇ ਲਗਾਉਣ ਲੱਗ ਪਏ।
ਵੀਡੀਓ ‘ਚ ਸਟੇਜ ਤੋਂ ਜਨਸਭਾ ‘ਚ ਆਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ,”ਮੈਂ ਰਾਹੁਲ ਗਾਂਧੀ ਬੋਲਾਂਗਾ ਫਿਰ ਤੂਸੀਂ ਜ਼ਿੰਦਾਬਾਦ ਬੋਲਣਾ।” ਵੀਡੀਓ ਵਿੱਚ ਅੱਗੇ, ਜਦੋਂ ਸਟੇਜ ਤੋਂ ਤਿੰਨ ਵਾਰ “ਰਾਹੁਲ ਗਾਂਧੀ” ਕਿਹਾ ਗਿਆ ਤਾਂ ਲੋਕਾਂ ਨੇ ਮੋਦੀ ਦੇ ਨਾਅਰੇ ਲਾਏ।
Fact Check/Verification
ਦਾਅਵੇ ਦੀ ਪੁਸ਼ਟੀ ਲਈ ਅਸੀਂ ਵੀਡੀਓ ਦੇ ਕੁਝ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਹਾਲਾਂਕਿ, ਸਾਨੂੰ ਇਸ ਵੀਡੀਓ ਨਾਲ ਸਬੰਧਤ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅੱਗੇ ਜਾਂਚ ਵਿਚ ਅਸੀਂ ਗੂਗਲ ‘ਤੇ ‘ਗੁਜਰਾਤ’, ‘ਕਾਂਗਰਸ ਰੈਲੀ’, ‘ਰਾਹੁਲ ਗਾਂਧੀ’, ‘ਅਲਪੇਸ਼ ਠਾਕੋਰ’ ਵਰਗੇ ਕੀ ਵਰਡਸ ਸਰਚ ਕੀਤੇ। ਇਸ ਦੌਰਾਨ ਸਾਨੂੰ 24 ਅਕਤੂਬਰ 2017 ਨੂੰ ਗੁਜਰਾਤ ਕਾਂਗਰਸ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ । ਵਾਇਰਲ ਵੀਡੀਓ ‘ਗਾਂਧੀਨਗਰ ‘ਚ ਨਵਸਰਜਨ ਮਾਨਦੇਸ਼ ਮਹਾਸੰਮੇਲਨ’ ਕੈਪਸ਼ਨ ਦੇ ਨਾਲ ਕਰੀਬ ਡੇਢ ਘੰਟੇ ਲੰਬੇ ਵੀਡੀਓ ਦੇ 33 ਮਿੰਟ ‘ਤੇ ਵਾਇਰਲ ਵੀਡੀਓ ਦਿਖਾਈ ਦੇ ਰਿਹਾ ਹੈ ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਵੀਡੀਓ ਪੁਰਾਣਾ ਹੈ।
ਵਾਇਰਲ ਕਲਿੱਪ ਨੂੰ ਅਸਲੀ ਵੀਡੀਓ ਨਾਲ ਚੈਕ ਕਰਨ ਤੇ ਅਸੀਂ ਪਾਇਆ ਕਿ “ਮੋਦੀ-ਮੋਦੀ” ਦੇ ਨਾਅਰੇ ਐਡਿਟ ਕਰਕੇ ਲਗਾਏ ਗਏ ਹਨ। ਅਸਲ ਵੀਡੀਓ ‘ਚ ਜਦੋਂ ਅਲਪੇਸ਼ ਠਾਕੋਰ ਲੋਕਾਂ ਨੂੰ ਰਾਹੁਲ ਗਾਂਧੀ ਦੇ ਸਮਰਥਨ ‘ਚ ਨਾਅਰੇ ਲਾਉਣ ਲਈ ਕਹਿੰਦੇ ਹਨ ਤਾਂ ਉੱਥੇ ਮੌਜੂਦ ਲੋਕ ‘ਰਾਹੁਲ ਗਾਂਧੀ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਨਜ਼ਰ ਆ ਰਹੇ ਹਨ।
ਹੁਣ ਅਸੀਂ “ਨਵਸਰਜਨ ਜਨਦੇਸ਼ ਮਹਾਸੰਮੇਲਨ ਗਾਂਧੀਨਗਰ” ਨਾਲ ਸਬੰਧਤ ਜਾਣਕਾਰੀ ਦੀ ਖੋਜ ਕੀਤੀ। ਸਾਨੂੰ ਕਾਂਗਰਸ ਪਾਰਟੀ ਦੁਆਰਾ ਆਯੋਜਿਤ ਨਵਸਰਜਨ ਜਨਦੇਸ਼ ਮਹਾਸੰਮੇਲਨ ਤੇ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ । ਬੀਬੀਸੀ ਦੁਆਰਾ 23 ਅਕਤੂਬਰ 2017 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵਾਇਰਲ ਕਲਿੱਪ ਵਿੱਚ ਦਿਖ ਰਹੀ ਸਟੇਜ ਦੀ ਇੱਕ ਤਸਵੀਰ ਸ਼ਾਮਲ ਹੈ।
ਰਿਪੋਰਟ ਦੇ ਅਨੁਸਾਰ, ਅਲਪੇਸ਼ ਠਾਕੋਰ ਗੁਜਰਾਤ ਚੋਣਾਂ ਤੋਂ ਪਹਿਲਾਂ ਗਾਂਧੀਨਗਰ ਵਿੱਚ ਕਾਂਗਰਸ ਪਾਰਟੀ ਦੁਆਰਾ ਆਯੋਜਿਤ ਨਵਸਰਜਨ ਜਨਦੇਸ਼ ਮਹਾਸੰਮੇਲਨ ਵਿੱਚ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਹੋਏ।ਦੱਸ ਦਈਏ ਕਿ 4 ਜੁਲਾਈ 2019 ਨੂੰ ਅਲਪੇਸ਼ ਠਾਕੁਰ ਭਾਜਪਾ ‘ਚ ਸ਼ਾਮਲ ਹੋ ਗਏ ਸਨ ।
ਰੈਲੀ ਦੇ ਲਾਈਵ ਅਪਡੇਟ 23 ਅਕਤੂਬਰ 2017 ਨੂੰ ਟਾਈਮਜ਼ ਆਫ਼ ਇੰਡੀਆ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦਿੱਤੇ ਗਏ ਹਨ। ਰੈਲੀ ਦੇ ਵਿਜ਼ੂਅਲ ਦੇ ਨਾਲ ਰਿਪੋਰਟ ਵਿੱਚ ਦੱਸਿਆ ਗਿਆ ਕਿ ਰਾਹੁਲ ਗਾਂਧੀ ਓਬੀਸੀ ਨੇਤਾ ਅਲਪੇਸ਼ ਠਾਕੋਰ ਦੇ ਨਾਲ ਰੈਲੀ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਰਿਪੋਰਟ ‘ਚ ਕਿਤੇ ਵੀ ‘ਮੋਦੀ-ਮੋਦੀ’ ਦੇ ਨਾਅਰੇ ਲਗਾਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸਾਲ 2017 ‘ਚ ਗਾਂਧੀਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਨਵਸਰਜਨ ਜਨਦੇਸ਼ ਮਹਾਂਸੰਮੇਲਨ ਦਾ ਇਹ ਵੀਡੀਓ ਐਡੀਟਡ ਹੈ।
Result: Altered photo/Video
Sources
Video shared by Gujrat Congress on 24th October 2017.
Report published by BBC on 23rd October 2017.
Report published by Times of India on 23rd October 2017.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।