ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਆਪ ਲੀਡਰ ਸੰਜੇ ਸਿੰਘ ਦਾ ਅਧੂਰਾ ਵੀਡੀਓ ਕਲਿਪ ਹੋਇਆ ਵਾਇਰਲ

ਆਪ ਲੀਡਰ ਸੰਜੇ ਸਿੰਘ ਦਾ ਅਧੂਰਾ ਵੀਡੀਓ ਕਲਿਪ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ । 13 ਜੁਲਾਈ 2024 ਨੂੰ ਆਪ ਲੀਡਰ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਤਿਹਾੜ ਜੇਲ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਦਾ ਵਜ਼ਨ ਮਾਰਚ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ 8.5 ਕਿਲੋ ਘਟ ਗਿਆ ਹੈ। ਸੰਜੇ ਸਿੰਘ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ‘ਚ ਕੇਜਰੀਵਾਲ ਦੇ ਕੋਮਾ ‘ਚ ਜਾਣ ਦਾ ਖਤਰਾ ਹੈ।

ਸੰਜੇ ਸਿੰਘ ਦੀ ਇਸ ਪ੍ਰੈੱਸ ਕਾਨਫਰੰਸ ਦੀ ਕਲਿੱਪ ਨੂੰ ਸਾਂਝਾ ਕੀਤਾ ਗਿਆ। ਕਲਿੱਪ ਵਿੱਚ ਸੰਜੇ ਸਿੰਘ ਕਹਿੰਦੇ ਹਨ,ਜਦੋਂ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹਨਾਂ ਦਾ ਵਜ਼ਨ ਸੱਤਰ ਕਿਲੋ ਸੀ ਅਤੇ ਅੱਜ ਉਹਨਾਂ ਦਾ ਵਜ਼ਨ ਸਾਢੇ ਅੱਠ ਕਿਲੋ ਘਟ ਕੇ 81.5 ਹੋ ਗਿਆ ਹੈ।” ਵੀਡੀਓ ਕਲਿੱਪ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, “ਜੇਲ ਜਾਣ ਤੋਂ ਪਹਿਲਾਂ ਸਾਧਜੀ ਦਾ ਭਾਰ 70 ਕਿਲੋਗ੍ਰਾਮ ਸੀ ਅਤੇ ਜੇਲ ਵਿੱਚ 8.5 ਕਿਲੋਗ੍ਰਾਮ ਘੱਟਣ ਤੋਂ ਬਾਅਦ ਉਸਦਾ ਭਾਰ 81.5 ਕਿਲੋਗ੍ਰਾਮ ਹੋ ਗਿਆ ਹੈ।

15 ਜੁਲਾਈ, 2024 ਨੂੰ, ਭਾਜਪਾ ਦਿੱਲੀ ਦੇ ਅਧਿਕਾਰਤ ਐਕਸ ਅਕਾਉਂਟ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, ਦਿਨ-ਰਾਤ ਝੂਠ ਬੋਲਣ ਦਾ ਨਤੀਜਾ ਵੇਖੋ।”

Fact Check/Verification

ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਵਰਤੋਂ ਕਰਦੇ ਹੋਏ 13 ਜੁਲਾਈ, 2024 ਨੂੰ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਨੂੰ ਸਰਚ ਕੀਤਾ। ਨਤੀਜੇ ਵਜੋਂ ਸਾਨੂੰ ਫ੍ਰੀ ਪ੍ਰੈਸ ਜਰਨਲ ਦੁਆਰਾ ਪ੍ਰੈਸ ਕਾਨਫਰੰਸ ਦੀ ਲਾਈਵ ਸਟ੍ਰੀਮ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਵੀਡੀਓ ਵਿੱਚ ਵਾਇਰਲ ਕਲਿੱਪ ਭਾਗ 1 ਮਿੰਟ 40 ਸਕਿੰਡ ਤੋਂ ਸ਼ੁਰੂ ਹੁੰਦਾ ਹੈ। ਸੰਜੇ ਕਹਿੰਦੇ ਹਨ,ਜਦੋਂ ਅਰਵਿੰਦ ਕੇਜਰੀਵਾਲ ਜੀ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਸਮੇਂ ਉਹਨਾਂ ਦਾ ਵਜ਼ਨ 70 ਕਿਲੋ ਸੀ ਅਤੇ ਅੱਜ ਉਹਨਾਂ ਦਾ ਵਜ਼ਨ ਸਾਢੇ 8 ਕਿਲੋ ਘਟ ਕੇ 81.5 ਹੋ ਗਿਆ ਹੈ” ਇਸ ਤੋਂ ਬਾਅਦ ਸੰਜੇ ਸਿੰਘ ਨੇ ਆਪਣੇ ਆਪ ਨੂੰ ਤੁਰੰਤ ਠੀਕ ਕਰਦੇ ਹੋਏ ਕਿਹਾ “61.5” ਜਿਸ ਤੋਂ ਬਾਅਦ ਉਹ ਦੁਹਰਾਉਂਦੇ ਹਨ “ਇਹ 70 ਤੋਂ ਘਟ ਕੇ 61.5 ਹੋ ਗਿਆ ਹੈ।” ਸੰਜੇ ਸਿੰਘ ਨੇ ਤੁਰੰਤ ਆਪਣੀ ਗਲਤੀ ਸੁਧਾਰੀ।

ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ‘ਆਪ’ ਦੇ ਯੂ-ਟਿਊਬ ਚੈਨਲ ‘ਤੇ ਵੀ ਅਪਲੋਡ ਕੀਤੀ ਗਈ ਸੀ। ਪੂਰੀ ਵੀਡੀਓ ‘ਚ ਸੰਜੇ ਸਿੰਘ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ 70 ਤੋਂ ਘਟ ਕੇ 61.5 ਹੋ ਗਿਆ ਹੈ।

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਅਧੂਰਾ ਹੈ। ਸੰਜੇ ਸਿੰਘ ਨੇ ਤੁਰੰਤ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ 70 ਤੋਂ 61.5 ਹੋ ਗਿਆ ਹੈ।

Result: Missing Context

Sources
Live Stream by Free Press Journal.
Youtube video by News Nine.

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular