ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ Afghanistan ਤੋਂ ਜਹਾਜ਼ ਵਿੱਚ ਭਰ ਕੇ ਲੋਕਾਂ ਨੂੰ ਲਿਆਇਆ ਗਿਆ ਭਾਰਤ?

ਕੀ Afghanistan ਤੋਂ ਜਹਾਜ਼ ਵਿੱਚ ਭਰ ਕੇ ਲੋਕਾਂ ਨੂੰ ਲਿਆਇਆ ਗਿਆ ਭਾਰਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਤਾਲਿਬਾਨ ਨੇ ਅਫ਼ਗਾਨਿਸਤਾਨ (Afghanistan)ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਚਲੇ ਗਏ ਹਨ। 2001 ਵਿਚ ਅਮਰੀਕੀ ਗਠਜੋੜ ਦੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤਾ ਸੀ, ਹੁਣ ਉਨ੍ਹਾਂ ਫੌਜਾਂ ਦੇ ਵਾਪਸ ਜਾਂਦਿਆਂ ਹੀ 2 ਦਹਾਕੇ ਬਾਅਦ ਤਾਲਿਬਾਨ ਨੇ ਅਫ਼ਗਾਨ ਸੱਤਾ ਉੱਤੇ ਮੁੜ ਕਬਜ਼ਾ ਕਰ ਲਿਆ ਹੈ। ਰਿਪੋਰਟਾਂ ਦੇ ਅਨੁਸਾਰ ਲੋਕ ਤੇਜ਼ੀ ਦੇ ਨਾਲ ਅਫ਼ਗ਼ਾਨਿਸਤਾਨ ਤੋਂ ਪਲਾਇਨ ਕਰ ਰਹੇ ਹਨ। ਅਫਗਾਨਿਸਤਾਨ ਦੇ ਬੇਕਾਬੂ ਹਲਾਤਾਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਾਫੀ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਜਹਾਜ਼ ਵਿੱਚ ਭਾਰੀ ਭੀੜ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਾਰਤੀ ਹਵਾਈ ਸੈਨਾ ਦੇ C 17 ਜਹਾਜ਼ ਦੇ ਅੰਦਰ ਦੀ ਹੈ ਜਦੋਂ 800 ਭਾਰਤੀ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਵਾਪਿਸ ਲਿਆਇਆ ਗਿਆ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਦੀ ਸੱਚਾਈ ਜਾਣਨ ਦਿੱਲੀ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਨਵੰਬਰ 17,2012 ਦੀ ਹੈ ਅਤੇ ਫਿਲੀਪੀਨਸ ਦੀ ਹੈ। ਅਮਰੀਕੀ ਏਅਰਫੋਰਸ ਦੇ ਨਾਲ ਜੁੜੀ ਇਕ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਤਸਵੀਰ ਉਦੋਂ ਲਈ ਕੀ ਸੀ ਜਦੋਂ ਫਿਲੀਪੀਨਜ਼ ਵਿੱਚ ਹਯਾਨ ਨਾਮ ਦਾ ਤੂਫ਼ਾਨ ਆਇਆ ਸੀ। ਉਸ ਵਕਤ 670 ਤੋਂ ਵੱਧ ਲੋਕਾਂ ਨੂੰ ਸੀ 17 ਏਅਰਕ੍ਰਾਫਟ ਜ਼ਰੀਏ ਕੱਢਿਆ ਗਿਆ ਸੀ। ਇੱਥੇ ਫੋਟੋ ਦਾ ਕ੍ਰੈਡਿਟ ਅਮਰੀਕੀ ਏਅਰ ਫੋਰਸ ਨੂੰ ਦਿੱਤਾ ਗਿਆ ਹੈ।

ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਅਮਰੀਕੀ ਏਅਰਕ੍ਰਾਫਟ ਦੀ ਤਸਵੀਰ ਇਸ ਵੇਲੇ ਵੀ ਸਾਹਮਣੇ ਆਈ ਹੈ ਜਿਸ ਵਿੱਚ 640 ਲੋਕਾਂ ਨੂੰ ਕਾਬੁਲ ਤੋਂ ਕੱਢਿਆ ਗਿਆ ਹੈ। ਨਵਭਾਰਤ ਟਾਈਮਜ਼ ਦੇ ਮੁਤਾਬਕ ਅਮਰੀਕਾ ਨੇ ਆਪਣੇ ਸੀ 17 ਜਹਾਜ਼ ਤੋਂ ਅਫ਼ਗ਼ਾਨਿਸਤਾਨ ਵਿਚ ਫਸੇ 800 ਲੋਕਾਂ ਨੂੰ ਇੱਕ ਵਾਰ ਵਿੱਚ ਹੀ ਸੁਰੱਖਿਅਤ ਰੂਪ ਤੋਂ ਬਾਹਰ ਕੱਢਿਆ ਹੈ ਜਦਕਿ ਇਸ ਜਹਾਜ਼ ਵਿੱਚ ਸਿੰਗਲ ਫਲੋਰ ਤੇ ਵੱਧ ਤੋਂ ਵੱਧ 134 ਲੋਕ ਬੈਠ ਸਕਦੇ ਹਨ। ਹਾਲਾਂਕਿ,ਅਮਰੀਕੀ ਹਵਾਈ ਸੈਨਾ ਨੇ ਇਸ ਜਹਾਜ਼ ਤੋਂ 800 ਲੋਕਾਂ ਨੂੰ ਇੱਕ ਵਾਰ ਵਿੱਚ ਲੈ ਕੇ ਜਾਣ ਨੂੰ ਲੈ ਕੇ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ? 

ਇਹ ਵੀ ਸੱਚ ਹੈ ਕਿ ਭਾਰਤ ਨੇ ਸੀ 17 ਜਹਾਜ਼ਾਂ ਨੂੰ ਕਾਬੁਲ ਵਿੱਚ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਭੇਜੇ ਹਨ। ਬੀਤੇ ਦਿਨੀਂ ਭਾਰਤੀ ਹਵਾਈ ਸੈਨਾ ਦੇ C 17 ਜਹਾਜ਼ ਤਕਰੀਬਨ 120 ਅਧਿਕਾਰੀਆਂ ਨੂੰ ਸਹੀ ਸਲਾਮਤ ਕਾਬੁਲ ਤੋਂ ਵਾਪਿਸ ਲੈ ਕੇ ਆਏ। ਇਸ ਦੇ ਨਾਲ ਹੀ ਸੋਮਵਾਰ ਨੂੰ ਕਾਬੁਲ ਵਿੱਚ ਫਸੇ ਹੋਏ 46 ਭਾਰਤੀ ਨਾਗਰਿਕਾਂ ਨੂੰ ਭਾਰਤੀ ਹਵਾਈ ਸੈਨਾ ਦੁਆਰਾ ਸੁਰੱਖਿਅਤ ਵਾਪਿਸ ਲੈ ਲਿਆਇਆ ਗਿਆ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਲ 2013 ਵਿੱਚ ਫਿਲੀਪੀਨਜ਼ ‘ਚ ਖਿੱਚੀ ਗਈ ਸੀ ਜਦੋਂ ਉਥੇ ਭਾਰੀ ਤੂਫਾਨ ਆਇਆ ਸੀ। ਹਾਲਾਂਕਿ ਇਹ ਸੱਚ ਹੈ ਕਿ ਭਾਰਤ ਸਮੇਤ ਕਈ ਦੇਸ਼ ਅਫ਼ਗ਼ਾਨਿਸਤਾਨ ਵਿੱਚ ਫਸੇ ਆਪਣੇ ਲੋਕਾਂ ਨੂੰ ਉੱਥੋਂ ਕੱਢ ਰਹੇ ਹਨ।

Result: Misleading


Sources

https://www.15wing.af.mil/News/Article-Display/Article/625532/c-17-crew-members-reflect-on-philippine-relief-efforts/

https://navbharattimes.indiatimes.com/world/america/800-people-evacuated-by-one-jet-from-kabul-boeing-c-17-globemaster-us-air-force-flight-trackers-reveal-heroic/articleshow/85371471.cms

https://twitter.com/ANI/status/1427512212399304714


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular