Claim
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਹਾਲ ਹੀ ਵਿੱਚ ਸੰਸਦ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕਥਿਤ ਤੌਰ ਤੇ ਥੱਪੜ ਮਾਰ ਦਿੱਤਾ। ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਡ ਮਹੀਵਾਲ ਦੀ ਰਹਿਣ ਵਾਲੀ ਹੈ। ਉਹ ਸੀਆਈਐਸਐਫ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਇਸ ਮਾਮਲੇ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵੀ ਸਾਮ੍ਹਣੇ ਆਈ ਜਿਸ ਵਿੱਚ ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ ਬਾਰੇ ਗਲਤ ਬਿਆਨ ਦਿੱਤਾ ਕਿ ਪੰਜਾਬ ਦੀਆਂ ਔਰਤਾਂ ਪੈਸੇ ਲਈ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦੀਆਂ ਹਨ। ਕੁਲਵਿੰਦਰ ਨੇ ਕਿਹਾ ਜਿਹਨਾਂ ਨੂੰ 100-100 ਵਾਲੀ ਕਿਹਾ ਸੀ ਓਹਨਾ ਚੋਂ ਇੱਕ ਮੇਰੀ ਮਾਂ ਸੀ।
ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਵੱਖੋ ਵੱਖਰੀ ਪ੍ਰੀਤਿਕਰਾਵਾਂ ਸਾਮ੍ਹਣੇ ਆਈਆਂ, ਜਿਥੇ ਕੁਝ ਲੋਕਾਂ ਦੁਆਰਾ ਕੰਗਨਾ ਰਣੌਤ ਦੇ ਹੱਕ ਵਿੱਚ ਬਿਆਨ ਦਿੱਤੇ ਗਏ ਤਾਂ ਉਥੇ ਹੀ ਕੁਝ ਲੋਕਾਂ ਨੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਇਸ ਸਭ ਦੇ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਮੂੰਹ ਤੇ ਥੱਪੜ ਦਾ ਨਿਸ਼ਾਨ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਦੀ ਹੈ।
ਇੰਸਟਾਗ੍ਰਾਮ ਪੇਜ ‘ਜਾਟ ਕਲੱਬ ਭਰਤਪੁਰ’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਹੋਰ ਕਿਸੀ ਨੇ ਗੱਲ ਵਧਾਉਣੇ ਹਨ , ਕਿਸਾਨਾਂ ਨੂੰ ਗਾਲ੍ਹਾਂ ਕੱਢਣੀਆਂ ਹੋਣ। ਫਰੀ ਦਾ ਕਲਰ ਬਦਲਵਾਉਣ ਹੋਵੇ ਤਾਂ ਦੱਸੋ। ਇਹ ਕਿਸਾਨ ਦਾ ਹੱਥ ਹੈ ਇਕਦਮ ਫੋਟੋ ਕਾਪੀ ਕਰ ਦਿੱਤਾ ਚਿਕਨੇ ਗੱਲ ਤੇ। ਜਾਟ ਤਾਂ ਉਧਾਰੀ ਨਹੀਂ ਰੱਖਦੇ, ਸਮਾਂ ਆਉਣ ‘ਤੇ ਸੂਦ ਸਮੇਤ ਵਾਪਿਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਢਾਈ ਕਿਲੋ ਦਾ ਹੱਥ ਜੱਟਾਂ ਦਾ ਸੁਣਿਆ ਸੀ ਹੁਣ ਜਾਟਨੀਆਂ ਵੀ ਆਪਣਾ ਜ਼ੋਰ ਦਿਖਾ ਰਹੀਆਂ ਹਨ। ਬਚ ਕੇ ਰਹੋ
![ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਨਹੀਂ ਇਹ ਤਸਵੀਰ](https://newschecker.dietpixels.net/2024/06/image-81-1024x439.png)
ਟਵਿੱਟਰ ਯੂਜ਼ਰ ‘ਵਿਜੇ ਫ਼ੇਮੀਨ’ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਕਿਸਾਨ ਦੀ ਬੇਟੀ ਦਾ ਸਿਗਨੇਚਰ ਕੰਗਨਾ ਦੇ ਗੱਲ ਤੇ’
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਅਸਲ ਅਤੇ ਪੂਰੀ ਤਸਵੀਰ neverholdyourtongue ਨਾਮ ਦੀ ਵੈਬਸਾਈਟ ਤੇ ਜੁਲਾਈ 12, 2015 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਹਾਲਾਂਕਿ, ਆਰਟੀਕਲ ਦੇ ਵਿੱਚ ਇਸ ਤਸਵੀਰ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
![](https://newschecker.dietpixels.net/2024/06/image-82.png)
ਹੁਬੂਹੁ ਤਸਵੀਰ ਸਾਨੂੰ ਇਕ ਹੋਰ ਵੈਬਸਾਈਟ coolmarketingthoughts ਦੁਆਰਾ ਵੀ ਸਾਲ 2006 ਦੇ ਵਿੱਚ ਅਪਲੋਡ ਕੀਤੀ ਗਈ। ਇਸ ਆਰਟੀਕਲ ਦੇ ਮੁਤਾਬਕ ਇਹ ਤਸਵੀਰ ਬੇਗੋਨ ਬ੍ਰਾਂਡ ਦੀ ਮਸਹੂਰੀ ਦੀ ਹੈ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਅਤੇ ਇਸ ਤਸਵੀਰ ਦੇ ਵਿੱਚ ਕਾਫੀ ਸਮਾਨਤਾਵਾਂ ਹਨ ਜਿਹਨਾਂ ਨੂੰ ਤੁਸੀਂ ਨੀਚੇ ਦੇਖ ਸਕਦੇ ਹੋ। ਦੋਵੇਂ ਤਸਵੀਰਾਂ ਦੇ ਵਿੱਚ ਹੁਬੂਹੁ ਨਿਸ਼ਾਨ ਅਤੇ ਕੰਨਾਂ ਦੇ ਵਿੱਚ ਹੁਬੂਹੁ ਟਾਪਸ ਦੇਖੇ ਜਾ ਸਕਦੇ ਹਨ।
![](https://newschecker.dietpixels.net/2024/06/BeFunky-collage-2024-06-07T131235.195-1024x434.jpg)
ਰਸ਼ੀਅਨ ਵੈਬਸਾਈਟ ਦੁਆਰਾ ਵੀ ਇਸ ਤਸਵੀਰ ਨੂੰ ਅਪਲੋਡ ਕੀਤਾ ਗਿਆ ਸੀ ਪਰ ਇਸ ਆਰਟੀਕਲ ਦੇ ਵਿੱਚ ਵੀ ਤਸਵੀਰ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਦੀ ਨਹੀਂ ਹੈ।
Result: False
Our Sources
Image uploaded on coolmarketingthoughts, Dated 31 May 2006
Image uploaded on neverholdyourtongue, Dated 12 July 2015
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044