ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਭੱਜਦੇ ਹੋਏ ਗੇਟ ਨੂੰ ਖੋਲਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਫਗਾਨਿਸਤਾਨ (Afghanistan) ਦੇ ਕਾਬੁਲ ਏਅਰਪੋਰਟ ਦੀ ਹੈ। ਗੌਰਤਲਬ ਹੈ ਕਿ ਅਫ਼ਗ਼ਾਨਿਸਤਾਨ (Afghanistan) ਵਿੱਚ ਬਣੇ ਹਾਲਾਤਾਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਖੂਬ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਮੀਡਿਆ ਸੰਸਥਾਨ ‘ਪੰਜਾਬੀ ਨਿਊਜ਼ ਕਾਰਨਰ’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਆਪਣੇ ਵੀਡੀਓ ਬੁਲੇਟਿਨ ਦੇ ਵਿੱਚ ਅਪਲੋਡ ਕੀਤਾ। ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ 34,000 ਤੋਂ ਵੱਧ ਲੋਕ ਦੇਖ ਚੁੱਕੇ ਹਨ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਟਵਿੱਟਰ ਯੂਜ਼ਰ “Based Hoppean” ਨੇ 16 ਅਗਸਤ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “20 ਸਾਲਾਂ ਦਾ ਨਤੀਜਾ “
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵੀਡੀਓ ਦੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਚਲੇ ਗਏ ਹਨ। 2001 ਵਿਚ ਅਮਰੀਕੀ ਗਠਜੋੜ ਦੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤਾ ਸੀ, ਹੁਣ ਉਨ੍ਹਾਂ ਫੌਜਾਂ ਦੇ ਵਾਪਸ ਜਾਂਦਿਆਂ ਹੀ 2 ਦਹਾਕੇ ਬਾਅਦ ਤਾਲਿਬਾਨ ਨੇ ਅਫ਼ਗਾਨ ਸੱਤਾ ਉੱਤੇ ਮੁੜ ਕਬਜ਼ਾ ਕਰ ਲਿਆ ਹੈ। ਰਿਪੋਰਟਾਂ ਦੇ ਅਨੁਸਾਰ ਲੋਕ ਤੇਜ਼ੀ ਦੇ ਨਾਲ ਅਫ਼ਗ਼ਾਨਿਸਤਾਨ ਤੋਂ ਪਲਾਇਨ ਕਰ ਰਹੇ ਹਨ। ਅਫਗਾਨਿਸਤਾਨ ਦੇ ਬੇਕਾਬੂ ਹਲਾਤਾਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਭੱਜਦੇ ਹੋਏ ਗੇਟ ਨੂੰ ਖੋਲਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਫਗਾਨਿਸਤਾਨ ਦੇ ਕਾਬੁਲ ਏਅਰਪੋਰਟ ਦੀ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ ‘ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਰਾਹੀਂ ਸਰਚ ਕੀਤਾ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਅਮਰੀਕਾ ਦੇ ਖੇਡ ਪੱਤਰਕਾਰ Jon Machota ਦੁਆਰਾ 6 ਜਨਵਰੀ 2019 ਨੂੰ ਟਵੀਟ ਕੀਤਾ ਮਿਲਿਆ। ਵੀਡੀਓ ਨੂੰ ਟਵੀਟ ਕਰਦਿਆਂ ਕੈਪਸ਼ਨ ਲਿਖਿਆ ਗਿਆ, “AT&T Stadium doors have opened for Cowboys vs. Seahawks”। ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਵਾਇਰਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵੀਡੀਓ ਦੇ ਨਾਲ ਸੰਬੰਧਿਤ ਖਬਰ ਮੀਡਿਆ ਸੰਸਥਾਨ “thespun” ਦੁਆਰਾ 5 ਜਨਵਰੀ 2019 ਨੂੰ ਪ੍ਰਕਾਸ਼ਿਤ ਖਬਰ ਮਿਲੀ। ਇਸ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਅਮਰੀਕਾ ਦਾ ਅਤੇ ਸਾਲ 2019 ਜਿਥੇ ਮੈਚ ਕਰਕੇ ਦਰਸ਼ਕਾਂ ਦੀ ਭਾਰੀ ਭੀੜ੍ਹ ਸਟੇਡੀਅਮ ਦੇ ਅੰਦਰ ਦਾਖਿਲ ਹੁੰਦੀ ਦਿਖਾਈ ਦੇ ਰਹੀ ਹੈ।

ਸਰਚ ਦੇ ਦੌਰਾਨ ਵਾਇਰਲ ਵੀਡੀਓ ਯੂ ਟਿਊਬ ਤੇ ਕਈ ਚੈਨਲਾਂ ਦੁਆਰਾ ਅਪਲੋਡ ਮਿਲੀ। ਯੂ ਟਿਊਬ ਚੈਨਲ ਸਪੋਰਟਸ ਟੁਡੇ ਦੁਆਰਾ 7 ਜਨਵਰੀ 2019 ਨੂੰ ਅਪਲੋਡ ਇਸ ਵੀਡੀਓ ਦੇ ਮੁਤਾਬਕ, ਵੀਡੀਓ ਦੇ ਵਿੱਚ ਰਗਬੀ ਦੇਖਣ ਪਹੁੰਚੇ ਕੋਅਬੁਆਏ ਟੀਮ ਦੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਗੇਟ ਦੇ ਅੰਦਰ ਵੜਦਿਆਂ ਦੇਖਿਆ ਜਾ ਸਕਦਾ ਹੈ।
ਵਾਇਰਲ ਹੋ ਰਹੀ ਵੀਡੀਓ ਨੂੰ ਇੱਕ ਹੋਰ ਯੂ ਟਿਊਬ ਚੈਨਲ ਤੇ ਇਸ ਡਿਸਕ੍ਰਿਪਸ਼ਨ ਦੇ ਨਾਲ 27 ਜਨਵਰੀ 2019 ਨੂੰ ਅਪਲੋਡ ਕੀਤਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਵੀਡੀਓ ਅਫਗਾਨਿਸਤਾਨ ਦੀ ਨਹੀਂ ਸਗੋਂ ਅਮਰੀਕਾ ਦਾ ਅਤੇ ਸਾਲ 2019 ਦਾ ਹੈ। ਵੀਡੀਓ ਦੇ ਵਿੱਚ ਰਗਬੀ ਦਾ ਮੈਚ ਦੇਖਣ ਪਹੁੰਚੇ ਦਰਸ਼ਕਾਂ ਦੀ ਭਾਰੀ ਭੀੜ੍ਹ ਸਟੇਡੀਅਮ ਦੇ ਅੰਦਰ ਦਾਖਿਲ ਹੋ ਰਹੀ ਹੈ।
Result: Misleading
Sources
https://twitter.com/based_hoppean/status/1427246484156715019?s=19
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ