Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਸਮੂਹ ਦੁਆਰਾ ਏਅਰ ਇੰਡੀਆ (Air India) ਨੂੰ ਖਰੀਦਣ ਤੋਂ ਬਾਅਦ ਭਾਰਤ ਤੋਂ ਕੈਨੇਡਾ ਦੇ ਲਈ ਜਾਣ ਵਾਲੀ ਪਹਿਲੀ ਫਲਾਈਟ ਵਿਚ ਭੰਗੜਾ ਪਾਇਆ ਗਿਆ।
8 ਅਕਤੂਬਰ 2021 ਨੂੰ ਕੇਂਦਰ ਸਰਕਾਰ ਨੇ ਸਰਕਾਰੀ ਸੰਸਾਧਨਾਂ ਦੀ ਆਪਣੀ ਵਿਨਿਵੇਸ਼ ਯੋਜਨਾ ਦੇ ਤਹਿਤ ਏਅਰ ਇੰਡੀਆ ਨੂੰ ਟਾਟਾ ਸਮੂਹ ਦੇ ਹਵਾਲੇ ਕਰ ਦਿੱਤਾ ਸੀ। ਅਮਰ ਉਜਾਲਾ ਦੀ ਰਿਪੋਰਟ ਦੇ ਮੁਤਾਬਕ ਟਾਟਾ ਸਮੂਹ ਨੇ ਅਕਤੂਬਰ 1932 ਵਿੱਚ ਟਾਟਾ ਏਅਰਲਾਈਨਜ਼ ਦੇ ਨਾਮ ਤੋਂ ਏਅਰ ਇੰਡੀਆ ਦੀ ਸ਼ੁਰੂਆਤ ਕੀਤੀ ਸੀ। ਸਾਲ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਰਾਸ਼ਟਰੀ ਏਅਰਲਾਈਨਜ਼ ਦੀ ਜ਼ਰੂਰਤ ਮਹਿਸੂਸ ਹੋਈ। ਇਸ ਵਿਚ ਭਾਰਤ ਸਰਕਾਰ ਨੇ ਏਅਰ ਇੰਡੀਆ ਨੂੰ 49 ਫੀਸਦੀ ਹਿੱਸੇਦਾਰੀ ਦਾ ਅਧਿਗ੍ਰਹਿਣ ਕਰ ਲਿਆ।
ਟਾਟਾ ਸਮੂਹ ਦੁਆਰਾ ਏਅਰ ਇੰਡੀਆ ਦੇ ਅਧਿਗ੍ਰਹਿਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਨੇ ਬਿਹਤਰ ਸੇਵਾਵਾਂ ਦੀ ਉਮੀਦ ਕਰਦੇ ਹੋਏ ਤਮਾਮ ਪੋਸਟ ਸ਼ੇਅਰ ਕੀਤੇ ਸੀ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਸਮੂਹ ਦੁਆਰਾ ਏਅਰ ਇੰਡੀਆ ਦੇ ਅਧਿਗ੍ਰਹਿਣ ਤੋਂ ਬਾਅਦ ਭਾਰਤ ਤੋਂ ਕੈਨੇਡਾ ਜਾਂਦੇ ਦੀ ਪਹਿਲੀ ਫਲਾਈਟ ਵਿਚ ਭੰਗੜਾ ਕੀਤਾ ਗਿਆ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਟਾਟਾ ਸਮੂਹ ਦੁਆਰਾ ਏਅਰ ਇੰਡੀਆ ਦੇ ਅਧਿਗ੍ਰਹਿਣ ਤੋਂ ਬਾਅਦ ਭਾਰਤ ਤੋਂ ਕੈਨੇਡਾ ਦਿੱਲੀ ਜਾਣ ਵਾਲੀ ਪਹਿਲੀ ਫਲਾਈਟ ਵਿਚ ਭੰਗੜਾ ਕੀਤੇ ਜਾਣ ਦੇ ਦਾਅਵੇ ਨੂੰ ਲੈ ਕੇ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਦੇ ਇੱਕ ਕੀ ਫਰੇਮ ਨੂੰ ਗੂਗਲ ‘ਤੇ ਲੱਭਿਆ ਪਰ ਇਸ ਦੌਰਾਨ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
ਵਾਇਰਲ ਵੀਡੀਓ ਦੇ ਬਾਰੇ ਵਿਚ ਵੱਧ ਜਾਣਕਾਰੀ ਦੇ ਲਈ ਅਸੀਂ ਟਵਿੱਟਰ ਤੇ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਵੀਡੀਓ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਸਾਨੂੰ Outlook Magazine ਦੁਆਰਾ ਫਰਵਰੀ 23, 2018 ਨੂੰ ਸ਼ੇਅਰ ਕੀਤੇ ਗਏ ਇਕ ਟਵੀਟ ਵਿਚ ਵਾਇਰਲ ਵੀਡੀਓ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦੱਸ ਦੇਈਏ ਕਿ ਆਊਟਲੁੱਕ ਮੈਗਜ਼ੀਨ ਨੇ ਆਪਣੀ ਟਵੀਟ ਵਿੱਚ ਟੋਲ ਬਲਾਸਟਰਜ਼ ਨੂੰ ਵੀਡੀਓ ਦਾ ਸਰੋਤ ਦੱਸਿਆ ਹੈ ਪਰ ਆਪਣੀ ਸਰਚ ਦੇ ਦੌਰਾਨ ਸਾਨੂੰ ਉਸ ਫੇਸਬੁੱਕ ਪੇਜ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਫਲਾਈਟ ਵਿਚ ਭੰਗੜਾ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਲੱਭਿਆ ਜਿਸ ਦੌਰਾਨ ਸਾਨੂੰ ਜ਼ੀ ਨਿਊਜ਼ , ਇੰਡੀਆ ਟੂਡੇ ਸਮੇਤ ਕਈ ਹੋਰ ਮੀਡੀਆ ਸੰਸਥਾਨਾਂ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਲਗਪਗ ਸਾਰੇ ਹੀ ਮੀਡੀਆ ਸੰਸਥਾਨਾਂ ਦੁਆਰਾ ਸਾਲ 2017 ਵਿੱਚ ਇਨ੍ਹਾਂ ਰਿਪੋਰਟਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਅਸੀਂ ਪਾਇਆ ਕਿ ਸਾਲ 2018 ਵਿਚ ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਬਰਮਿੰਘਮ ਦੇ ਨਾਨ ਸਟਾਪ ਫਲਾਈਟ ਚਾਲੂ ਹੋਣ ਤੋਂ ਬਾਅਦ ਫਲਾਈਟ ਵਿਚ ਭੰਗੜਾ ਪਾਉਣ ਦਾ ਵੀਡੀਓ ਟਾਟਾ ਸਮੂਹ ਦੁਆਰਾ ਏਅਰ ਇੰਡੀਆ ਦੇ ਅਧਿਗ੍ਰਹਿਣ ਤੋਂ ਬਾਅਦ ਭਾਰਤ ਤੋਂ ਕੈਨੇਡਾ ਦਿੱਲੀ ਜਾਣ ਵਾਲੀ ਪਹਿਲੀ ਫਲਾਈਟ ਵਿਚ ਭੰਗੜਾ ਕੀਤੇ ਜਾਣ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।
ਜ਼ੀ ਨਿਊਜ਼ ਨੇ ਆਪਣੇ ਲੇਖ ਵਿੱਚ ਵਾਇਰਲ ਵੀਡੀਓ ਦਾ ਸਰੋਤ ਢੋਲ ਬਲਾਸਟਰ ਨੂੰ ਹੀ ਦੱਸਿਆ ਹੈ ਪਰ ਪ੍ਰਕਾਸ਼ਨ ਦੁਆਰਾ ਆਪਣੇ ਲੇਖ ਵਿੱਚ ਅੰਬਾਲਾ ਚ ਕੀਤਾ ਗਿਆ ਫੇਸਬੁੱਕ ਵੀਡੀਓ ਫ਼ਿਲਹਾਲ ਮੌਜੂਦ ਨਹੀਂ ਹੈ।
ਵਾਇਰਲ ਵੀਡੀਓ ਨੂੰ ਲੈ ਕੇ ਇੰਡੀਆ ਟੂਡੇ ਅਤੇ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਵਿਚ ਸਾਨੂੰ ਵੀਡੀਓ ਨੂੰ ਲੈ ਕੇ ਕਈ ਹੋਰ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ। ਐਨਡੀਟੀਵੀ ਨੇ ਆਪਣੇ ਲੇਖ ਵਿੱਚ dhol.blasters.75 ਨਾਮਕ ਇੱਕ ਫੇਸਬੁੱਕ ਯੂਜ਼ਰ ਨੂੰ ਆਪਣੀ ਵੀਡੀਓ ਦਾ ਸਰੋਤ ਦੱਸਿਆ ਹੈ ਜੋ ਕਿ ਹੁਣ ਫਲੈਟ ਹਕੂਮਤੀ ਮੌਜੂਦ ਨਹੀਂ ਹੈ। ਐਨਡੀਟੀਵੀ ਨੇ ਆਪਣੀ ਦੂਸਰੀ ਰਿਪੋਰਟ ਵਿਚ ਇਸਤੇਮਾਲ ਕੀਤੀ ਤਸਵੀਰ ਦਾ ਸਰੋਤ bhx_official ਨੂੰ ਦੱਸਿਆ ਹੈ।
ਇਨ੍ਹਾਂ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਟਵਿੱਟਰ ਅਡਵਾਂਸ ਸਰਚ ਦੀ ਮੱਦਦ ਨਾਲ ਵਾਇਰਲ ਵੀਡਿਓ ਨੂੰ ਖੰਗਾਲਿਆ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਤੇ ਵੀਡੀਓ ਪ੍ਰਾਪਤ ਹੋਈਆਂ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡਿਉ ਸਾਲ 2018 ਵਿਚ ਏਅਰ ਇੰਡੀਆ ਦੁਆਰਾ ਅੰਮ੍ਰਿਤਸਰ ਅਤੇ ਬਰਮਿੰਘਮ ਵਿੱਚ ਨਾਨ ਸਟਾਪ ਫਲਾਈਟ ਚਾਲੂ ਹੋਣ ਤੋਂ ਬਾਅਦ ਫਲਾਈਟ ਵਿਚ ਭੰਗੜਾ ਕੀਤੇ ਜਾਣ ਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਲ 2018 ਵਿੱਚ ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਬਰਮਿੰਘਮ ਦੇ ਵਿਚਕਾਰ ਨਾਨ ਸਟਾਪ ਫਲਾਈਟ ਚਾਲੂ ਹੋਣ ਤੋਂ ਬਾਅਦ ਫਲਾਈਟ ਵਿਚ ਭੰਗੜਾ ਪਾਉਣ ਦੀ ਵੀਡੀਓ ਨੂੰ ਟਾਟਾ ਸਮੂਹ ਦੁਆਰਾ ਏਅਰ ਇੰਡੀਆ ਦੇ ਅਧਿਗ੍ਰਹਿਣ ਤੋਂ ਬਾਅਦ ਭਾਰਤ ਤੋਂ ਕੈਨੇਡਾ ਦਿੱਲੀ ਜਾਣ ਵਾਲੀ ਪਹਿਲੀ ਫਲਾਈਟ ਵਿਚ ਭੰਗੜਾ ਕੀਤੇ ਜਾਣ ਦੇ ਨਾਮ ਤੋਂ ਸ਼ੇਅਰ ਕੀਤੀ ਜਾ ਰਹੀ ਹੈ।
NDTV English: https://ndtv.in/zara-hatke/dhol-blasters-performing-inside-the-air-india-flight-1816217
Outlook Magazine: https://twitter.com/Outlookindia/status/966949881599397889
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
May 5, 2025
Shaminder Singh
October 17, 2024
Shaminder Singh
May 16, 2024