Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕਮਰੇ ਦੇ ਅੰਦਰ ਕਫ਼ਨ ਦੇਖੇ ਸਕਦੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਫ਼ਨ ਉਹਨਾਂ ਲੋਕਾਂ ਦੇ ਹਨ ਜਿਹਨਾਂ ਦੀ ਅਹਿਮਦਾਬਾਦ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ।

ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਦੁਖਦਾਈ ਅਤੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਏਅਰ ਇੰਡੀਆ ਦਾ ਯਾਤਰੀ ਜਹਾਜ਼ AI-171 ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਕੁੱਲ 242 ਯਾਤਰੀ ਸਵਾਰ ਸਨ। ਬੀਬੀਸੀ ਦੀ ਰਿਪੋਰਟ ਮੁਤਾਬ ਇਸ ਹਾਦਸੇ ਦੇ ਵਿੱਚ 241 ਯਾਤਰੀਆਂ ਸਮੇਤ ਕੁਲ 270 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਜਾਨਾਂ ਗੁਆਉਣ ਵਾਲੇ ਲੋਕ ਅਹਿਮਦਾਬਾਦ ਦੇ ਮੇਘਨਾਨਗਰ ਖੇਤਰ ਵਿੱਚ ਸਥਿਤ ਬੀ.ਜੇ. ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਕੈਂਪਸ ਨਾਲ ਜੁੜੇ ਹੋਏ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹਾਦਸੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਫ਼ਨ ਉਹਨਾਂ ਲੋਕਾਂ ਦੇ ਹਨ ਜਿਹਨਾਂ ਦੀ ਅਹਿਮਦਾਬਾਦ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਵੀਡੀਓ ਦੇ ਵਿੱਚ ਇਕ ਕਮਰੇ ਦੇ ਅੰਦਰ ਵੱਡੀ ਤਾਦਾਦ ਦੇ ਵਿੱਚ ਕਫ਼ਨ ਦੇਖੇ ਜਾ ਸਕਦੇ ਹਨ।
ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਾਨੂੰ ਸਰਚ ਦੇ ਦੌਰਾਨ ਵਾਇਰਲ ਵੀਡੀਓ ਇੱਕ ਇੰਸਟਾਗ੍ਰਾਮ ਅਕਾਊਂਟ ‘itz_army_jaat_01′ ਦੁਆਰਾ ਮਈ 13, 2025 ਨੂੰ ਅਪਲੋਡ ਮਿਲੀ।

ਸਰਚ ਦੌਰਾਨ ਸਾਨੂੰ ਇਹ ਵੀਡੀਓ ਇੱਕ ਹੋਰ ਇੰਸਟਾਗ੍ਰਾਮ ਅਕਾਊਂਟ ‘ramanuj9309‘ ਦੁਆਰਾ ਮਈ 11, 2025 ਨੂੰ ਅਪਲੋਡ ਇਕ ਪੋਸਟ ਵਿੱਚ ਮਿਲੀ। ਇਸ ਤੋਂ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ ਪੁਰਾਣੀ ਹੈ ਜਦਕਿ ਅਹਿਮਦਾਬਾਦ ਵਿੱਚ ਹਵਾਈ ਹਾਦਸਾ 12 ਜੂਨ 2025 ਨੂੰ ਵਾਪਰਿਆ ਸੀ।

ਹਾਲਾਂਕਿ, ਆਪਣੀ ਜਾਂਚ ਵਿੱਚ ਅਸੀਂ ਇਹ ਪਤਾ ਨਹੀਂ ਲਗਾ ਸਕੇ ਹਾਂ ਕਿ ਵਾਇਰਲ ਵੀਡੀਓ ਕਦੋਂ ਰਿਕਾਰਡ ਕੀਤੀ ਗਈ ਸੀ ਅਤੇ ਇਹ ਕਿਹੜੀ ਜਗ੍ਹਾ ਦੀ ਹੈ ਪਰ ਇਹ ਸਪਸ਼ਟ ਹੈ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਇਸ ਦਾ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਕਰੈਸ਼ ਹੋਏ ਜਹਾਜ਼ ਨਾਲ ਕੋਈ ਸੰਬੰਧ ਨਹੀਂ ਹੈ।
Our Sources
Instagram video uploaded by itz_army_jaat_01 , Dated May 13, 2025
Instagram video uploaded by ramanuj9309, Dated May 11, 2025
Neelam Chauhan
November 24, 2025
Shaminder Singh
November 7, 2025
Kushel Madhusoodan
August 8, 2025