Fact Check
ਭਾਰਤੀ ਸੈਨਾ ਨੇ ਪੀਓਕੇ ਵਿੱਚ ਨਹੀਂ ਕੀਤੀ ਏਅਰ ਸਟ੍ਰਾਈਕ, ਮੀਡੀਆ ਨੇ ਫੈਲਾਈ ਫੇਕ ਨਿਊਜ਼
ਪੀਓਕੇ ਵਿੱਚ ਭਾਰਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਏਅਰ ਸਟ੍ਰਾਈਕ, ਕਈ ਅੱਤਵਾਦੀ ਠਿਕਾਣੇ ਤਬਾਹ, ਸੈਨਾ ਦੇ ਜਵਾਨਾਂ ਦਾ ਆਪਰੇਸ਼ਨ ਸਫਲ। ਸੋਸ਼ਲ ਮੀਡੀਆ ਸਮੇਤ ਦੇਸ਼ ਦੀਆਂ ਪ੍ਰਮੁੱਖ ਮੀਡੀਆ ਏਜੰਸੀਆਂ ਅਤੇ ਲੋਕਾਂ ਦੁਆਰਾ ਇਹ ਦਾਅਵਾ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

19 ਨਵੰਬਰ ਦੀ ਸ਼ਾਮ ਨੂੰ ਦੇਸ਼ ਦੇ ਟੀਵੀ ਚੈਨਲਾਂ ਤੇ ਇੱਕ ਖ਼ਬਰ ਫਲੈਸ਼ ਹੋਈ। ਖ਼ਬਰ ਅਤਿਵਾਦੀਆਂ ਅਤੇ ਪਾਕਿਸਤਾਨ ਦੇ ਨਾਲ ਸਬੰਧਿਤ ਸੀ ਇਸ ਲਈ ਲੋਕਾਂ ਨੇ ਇਸ ਨੂੰ ਤੇਜ਼ੀ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।

ਖਬਰ ਦੇ ਮੁਤਾਬਕ ਭਾਰਤੀ ਸੈਨਾ ਨੇ ਫਿਰ ਤੋਂ ਸੀਮਾ ਪਾਰ ਪੀਓਕੇ ਤੇ ਜ਼ਬਰਦਸਤ ਏਅਰ ਸਟ੍ਰਾਈਕ ਕਰਦੇ ਹੋਏ ਕਈ ਅਤਿਵਾਦੀਆਂ ਨੂੰ ਮਾਰ ਗਿਰਾਇਆ। ਇਸ ਦੇ ਨਾਲ ਹੀ ਕਈ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਵੀ ਸਾਹਮਣੇ ਆਈ। ਸਮਾਚਾਰ ਏਜੰਸੀ ਪੀਟੀਆਈ ਦੇ ਹਵਾਲੇ ਤੋਂ ਦੇਸ਼ ਦੇ ਕਈ ਮੀਡੀਆ ਏਜੰਸੀਆਂ ਨੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ।
ਆਜ ਤਕ , ਏਬੀਪੀ , ਇੰਡੀਆ ਟੁਡੇ , ਰੀਪਬਲਿਕ ਭਾਰਤ ਅਤੇ ਅਮਰ ਉਜਾਲਾ ਸਮੇਤ ਕਈ ਮੀਡੀਆ ਏਜੰਸੀਆਂ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ। ਦੇਸ਼ ਦੇ ਕਈ ਪੱਤਰਕਾਰਾਂ ਨੇਤਾਵਾਂ ਨੇ ਵੀ ਇਸ ਖ਼ਬਰ ਨੂੰ ਸ਼ੇਅਰ ਕੀਤਾ। ਇਸ ਖ਼ਬਰ ਨੂੰ ਸ਼ੇਅਰ ਕਰਨ ਵਾਲਿਆਂ ਵਿੱਚ ਅੰਜਨਾ ਓਮ ਕਸ਼ਿਅਪ , ਦੀਪਕ ਚੌਰਸੀਆ ਸਮੇਤ ਰੂਬੀਆ ਲਿਆਕਤ ਸ਼ਾਮਿਲ ਸਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਬੀਜੇਪੀ ਦੇ ਅਰੁਣ ਯਾਦਵ, ਹਰੀਓਮ ਪਾਂਡੇ , ਅਰੁਣ ਸਿਨਹਾ ਸਮੇਤ ਕਈ ਵੱਡੇ ਨੇਤਾਵਾਂ ਨੇ ਵੀ ਇਸ ਖ਼ਬਰ ਨੂੰ ਸ਼ੇਅਰ ਕੀਤਾ। ਕਈ ਨੇਤਾਵਾਂ ਅਤੇ ਪੱਤਰਕਾਰਾਂ ਨੇ ਬਾਅਦ ਵਿੱਚ ਆਪਣੇ ਟਵੀਟ ਡਿਲੀਟ ਕਰ ਦਿੱਤੇ ਅਤੇ ਮੀਡੀਆ ਏਜੰਸੀਆਂ ਨੇ ਵੀ ਆਪਣੇ ਆਰਟੀਕਲ ਦੇ ਵਿਚ ਸੰਸ਼ੋਧਨ ਕੀਤਾ ।




Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦਿੱਲੀ ਅਸੀਂ ਗੂਗਲ ਤੇ ਕੁਝ ਕੀਵਰਡ ਦੀ ਮੱਦਦ ਨਾਲ ਖੋਜਿਆ। ਅਸੀਂ ਪਾਇਆ ਕਿ ਸੈਨਾ ਦੁਆਰਾ ਕਥਿਤ ਏਅਰ ਸਟ੍ਰਾਈਕ ਦੀਆਂ ਖ਼ਬਰਾਂ ਕਈ ਡਿਜੀਟਲ ਵੈੱਬਸਾਈਟਾਂ ਤੇ ਮੌਜੂਦ ਸਨ ।

ਕਈ ਮੀਡੀਆ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਪਤਾ ਚੱਲਿਆ ਕਿ ਸਾਰੀਆਂ ਰਿਪੋਰਟਾਂ ਵਿੱਚ ਪੀਟੀਆਈ ਦੇ ਹਵਾਲਾ ਦੇ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ।
ਖੋਜ ਦੇ ਦੌਰਾਨ ਸਾਨੂੰ ਆਦਿੱਤਯ ਰਾਜ ਕਾਲ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਤੇ ਵਿੱਚ ਸੈਨਾ ਦੇ ਹਵਾਲੇ ਤੋਂ ਇਹ ਸਟ੍ਰਾਈਕ ਦੀ ਖ਼ਬਰ ਨੂੰ ਫੇਕ ਦੱਸਿਆ ਗਿਆ ਹੈ।

ਪੜਤਾਲ ਦੌਰਾਨ ਸਾਨੂੰ ਦ ਹਿੰਦੂ ਦੇ ਸੈਨਾ ਮਾਮਲਿਆਂ ਦੇ ਪੱਤਰਕਾਰ ਦਿਨਾਕਰ ਪੈਰੀ ਦਾ ਟਵੀਟ ਮਿਲਿਆ। ਟਵੀਟ ਦੇ ਵਿੱਚ ਸੈਨਾ ਦੇ ਹਵਾਲੇ ਤੋਂ ਪੀਓਕੇ ਵਿਚ ਏਅਰ ਸਟਰਾਈਕ ਵਰਗੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ।

ਇਸ ਦੇ ਇਲਾਵਾ ਪੜਤਾਲ ਦੇ ਦੌਰਾਨ ਸਾਨੂੰ ANI ਦੁਆਰਾ ਸੈਨਾ ਦੇ ਹਵਾਲੇ ਤੋਂ ਕੀਤਾ ਗਿਆ ਟਵੀਟ ਮਿਲਿਆ। ਟਵੀਟ ਵਿੱਚ ਸਾਫ਼ ਕੀਤਾ ਗਿਆ ਕਿ ਸੈਨਾ ਦੁਆਰਾ ਪੀਓਕੇ ਵਿੱਚ ਏਅਰ ਸਟ੍ਰਾਈਕ ਨਹੀਂ ਕੀਤੀ ਗਈ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪੀਟੀਆਈ ਦੇ ਹਵਾਲੇ ਤੋਂ ਕਈ ਪ੍ਰਮੁੱਖ ਮੀਡੀਆ ਏਜੰਸੀਆਂ ਨੇ ਫੇਕ ਨਿਊਜ਼ ਨੂੰ ਪ੍ਰਕਾਸ਼ਿਤ ਕੀਤਾ।
Result: False
Sources
ANI- https://twitter.com/ANI/status/1329422315088617472
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044