ਸੋਸ਼ਲ ਮੀਡਿਆ ਤੇ ਟੀਵੀ ਐਂਕਰ ਅੰਜਨਾ ਓਮ ਕਸ਼ਯਪ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸਰਕਾਰ ਦਾ ਸਮਰਥਨ ਕਰਨ ਲਈ ਮਾਫੀ ਮੰਗ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਅੰਜਨਾ ਓਮ ਕਸ਼ਯਪ ਨੂੰ ਪੱਤਰਕਾਰੀ ਦੇ ਮਿਆਰ ਡਿੱਗਣ ਬਾਰੇ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਅੰਜਨਾ ਓਮ ਕਸ਼ਯਪ ਕਹਿੰਦੀ ਹੈ ਕਿ ਉਹ ਮਾਫੀ ਮੰਗਣ ਆਈ ਹੈ ਕਿਉਂਕਿ ਲੋਕਾਂ ਦੇ ਉਸ ਦਾ ਸਾਥ ਦਿੱਤਾ ਪਰ ਉਹਨਾਂ ਨੇ ਜਨਤਾ ਦੀ ਆਵਾਜ਼ ਬਣਨ ਦੀ ਜਗ੍ਹਾ ਸੱਤਾ ਕੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ। ਵੀਡੀਓ ਵਿੱਚ ਅੰਜਨਾ ਓਮ ਕਸ਼ਯਪ ਨੂੰ ਇੱਕ ਹੋਰ ਮੌਕਾ ਮੰਗਦੇ ਸੁਣਿਆ ਜਾ ਸਕਦਾ ਹੈ।

Fact
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸੀਂ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਵਿੱਚ ਕਈ ਖਾਮੀਆਂ ਸਨ। ਅਸੀਂ ਅੰਜਨਾ ਓਮ ਕਸ਼ਯਪ ਦੇ ਬੋਲ ਅਤੇ ਆਡੀਓ ਵਿੱਚ ਅੰਤਰ ਪਾਇਆ ਜਿਸ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਐਡੀਟਡ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੀਡੀਓ ਨੂੰ ਏਆਈ ਡਿਟੈਕਸ਼ਨ ਟੂਲ ਦੀ ਮਦਦ ਦੇ ਨਾਲ ਖੰਗਾਲਿਆ। ਅਸੀਂ ਇਸ ਵੀਡੀਓ ਦੀ Cantilux ਟੂਲ ਦੀ ਮਦਦ ਨਾਲ ਜਾਂਚ ਕੀਤੀ। ਇਸ ਟੂਲ ਦੇ ਮੁਤਾਬਕ ਵਾਇਰਲ ਵੀਡੀਓ ਦੇ ਏਆਈ ਜਨਰੇਟਡ ਹੋਣ ਦੀ ਕਾਫੀ ਸੰਭਾਵਨਾ ਹੈ।

ਇਕ ਹੋਰ ਟੂਲ Deepware ਮੁਤਾਬਕ, ਵਾਇਰਲ ਹੋ ਰਹੀ ਵੀਡੀਓ ਸ਼ੱਕੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਪੂਰਾ ਵਰਜ਼ਨ ਅੰਜਨਾ ਓਮ ਕਸ਼ਯਪ ਦੁਆਰਾ 16 ਅਕਤੂਬਰ 2023 ਨੂੰ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਮਿਲਿਆ।
ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਸੀ,’ਅੱਜ, ਇੱਕ ਬਿਹਾਰੀ ਤੁਹਾਡੇ ਸਾਹਮਣੇ ਖੜ੍ਹਾ ਹੈ।’ ਇਸ ਵੀਡੀਓ ਵਿੱਚ ਅੰਜਨਾ ਓਮ ਕਸ਼ਯਪ ਆਪਣੇ ਸਫ਼ਰ ਅਤੇ ਬਿਹਾਰੀ ਹੋਣ ਦੇ ਅਨੁਭਵ ਨੂੰ ਸਾਂਝਾ ਕਰ ਰਹੇ ਸਨ।

ਸਰਚ ਦੇ ਦੌਰਾਨ ਸਾਨੂੰ ਇਹ ਪੂਰਾ ਵੀਡੀਓ ਅੰਜਨਾ ਓਮ ਕਸ਼ਯਪ ਨਾਮ ਦੇ ਇੱਕ ਯੂ ਟਿਊਬ ਚੈਨਲ ‘ਤੇ 17 ਅਕਤੂਬਰ 2023 ਨੂੰ ਅਪਲੋਡ ਕੀਤਾ ਮਿਲਿਆ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਪਰ ਸਾਨੂੰ ਕਿਤੇ ਵੀ ਵਾਇਰਲ ਵੀਡੀਓ ਵਿੱਚ ਸੁਣਾਈ ਦੇ ਰਹੀਆਂ ਚੀਜ਼ਾਂ ਦਾ ਜਿਕਰ ਨਹੀਂ ਮਿਲਿਆ।
ਸਾਨੂੰ ਵਾਇਰਲ ਰਹੀ ਵੀਡੀਓ ਅਤੇ ਅੰਜਨਾ ਓਮ ਕਸ਼ਯਪ ਨਾਮ ਦੇ ਯੂ ਟਿਊਬ ਤੇ ਚੈਨਲ ਅਪਲੋਡ ਵੀਡੀਓ ਵਿੱਚ ਕਾਫੀ ਸਮਾਨਤਾਵਾਂ ਵੀ ਨਜ਼ਰ ਆਈਆਂ। ਅਸੀਂ ਪਾਇਆ ਕਿ ਇਹਨਾਂ ਦੋਵਾਂ ਵੀਡੀਓ ਵਿੱਚ ਅੰਜਨਾ ਓਮ ਕਸ਼ਯਪ ਦੇ ਹੱਥਾਂ ਅਤੇ ਸਰੀਰ ਦੀ ਹਰਕਤ ਇੱਕ ਸਮਾਨ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਟੀਵੀ ਐਂਕਰ ਅੰਜਨਾ ਓਮ ਕਸ਼ਯਪ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਏਆਈ ਦੀ ਮਦਦ ਨਾਲ ਐਡਿਟ ਕੀਤਾ ਗਿਆ ਹੈ।
Our Sources
Deepware
Cantilux
Video uploaded by Anjana Om Kashyap on Instagram, Dated October 16, 2023
Video uploaded by Anjana Om Kashyap on You Tube, Dated October 17, 2023