Authors
Claim
ਸੰਸਦ ਭਵਨ ਦੀਆਂ ਸੀਟਾਂ ‘ਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਗਈਆਂ
Fact
ਵਾਇਰਲ ਹੋ ਰਹੀ ਇਹ ਤਸਵੀਰ ਕਰਨਾਟਕ ਵਿਧਾਨ ਸਭਾ ਦੀ ਹੈ।
17 ਦਸੰਬਰ ਨੂੰ ਸੰਸਦ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਬੇਡਕਰ ਨੂੰ ਲੈ ਕੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਸੀ ਅਤੇ ਕਿਹਾ ਸੀ, “ਇਹ ਹੁਣ ਇੱਕ ਫੈਸ਼ਨ ਬਣ ਗਿਆ ਹੈ – ਅੰਬੇਡਕਰ, ਅੰਬੇਡਕਰ… ਜੇਕਰ ਤੁਸੀਂ ਰੱਬ ਦੇ ਇੰਨਾ ਨਾਮ ਲੈਂਦੇ ਤਾਂ ਸੱਤ ਜਨਮ ਲਈ ਸਵਰਗ ਮਿਲ ਜਾਂਦਾ।” ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ‘ਤੇ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਅਮਿਤ ਸ਼ਾਹ ਦੀ ਆਲੋਚਨਾ ਕਰ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਸਦ ਦੀਆਂ ਸੀਟਾਂ ‘ਤੇ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
19 ਦਸੰਬਰ, 2024 ਨੂੰ ਫੇਸਬੁੱਕ ਯੂਜ਼ਰ ਦੁਆਰਾ ਪੋਸਟ (ਆਰਕਾਈਵ) ਵਿੱਚ ਤਸਵੀਰ ਸਾਂਝੀ ਕੀਤੀ ਗਈ ਜਿਸ ਵਿੱਚ ਹਰ ਸੀਟ ‘ਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਦਿਖਾਈ ਦੇ ਰਹੀ ਹੈ। ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ, ”ਅੱਜ ਸੰਸਦ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਵਾਇਰਲ ਹੋਈ ਹੈ।
Fact Check/Verification
ਅਸੀਂ ਦਾਅਵੇ ਦੀ ਪੁਸ਼ਟੀ ਕਰਨ ਲਈ ਗੂਗਲ ਨੇ ਕੁਝ ਕੀ ਵਰਡਸ ਦੇ ਜਰੀਏ ਸਰਚ ਕੀਤੀ। ਇਸ ਦੌਰਾਨ ਸਾਨੂੰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਅਧਿਕਾਰਤ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਲੈਂਜ਼ ਦੀ ਮਦਦ ਨਾਲ ਸਰਚ ਕੀਤੀ। ਇਸ ਦੌਰਾਨ ਸਾਨੂੰ ਇਹ ਤਸਵੀਰ 19 ਦਸੰਬਰ 2024 ਨੂੰ ਨਿਊਜ਼ ਟਾਕ ਦੁਆਰਾ ਪ੍ਰਕਾਸ਼ਤ ਰਿਪੋਰਟ ਵਿੱਚ ਮਿਲੀ। ਰਿਪੋਰਟ ਵਿੱਚ ਇਸ ਨੂੰ ਕਰਨਾਟਕ ਵਿਧਾਨ ਸਭਾ ਦਾ ਦੱਸਿਆ ਗਿਆ ਹੈ।
ਹੁਣ ਅਸੀਂ ਗੂਗਲ ‘ਤੇ ‘ਅੰਬੇਡਕਰ ਦੀ ਕਰਨਾਟਕ ਅਸੈਂਬਲੀ ਵਿਚ ਤਸਵੀਰਾਂ’ ਕੀ ਵਰਡ ਨਾਲ ਖੋਜ ਕੀਤੀ। ਸਾਨੂੰ ਇਸੇ ਤਸਵੀਰ ਦੇ ਨਾਲ ਹਿੰਦੁਸਤਾਨ ਟਾਈਮਜ਼ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ 19 ਦਸੰਬਰ ਨੂੰ ਬੇਲਗਾਵੀ ਦੇ ਸੁਵਰਨਾ ਸੌਧਾ ਵਿਖੇ ਚੱਲ ਰਹੇ ਸਰਦ ਰੁੱਤ ਸੈਸ਼ਨ ਵਿੱਚ ਕਾਂਗਰਸ ਨੇ ਅਮਿਤ ਸ਼ਾਹ ਦੇ ਬਿਆਨ ਦੇ ਵਿਰੋਧ ਵਿੱਚ ਬੈਂਚਾਂ ‘ਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਰੱਖ ਦਿੱਤੀਆਂ ਜਿਸ ਤੋਂ ਬਾਅਦ ਕਰਨਾਟਕ ਵਿਧਾਨ ਪ੍ਰੀਸ਼ਦ ‘ਚ ਕਾਂਗਰਸ ਅਤੇ ਭਾਜਪਾ ਮੈਂਬਰਾਂ ‘ਚ ਹੋਈ ਝੜਪ ਕਾਰਨ ਹੰਗਾਮੇ ਦੀ ਸਥਿਤੀ ਬਣ ਗਈ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਇਹ ਕਦਮ ਭਾਰਤੀ ਸੰਵਿਧਾਨ ਦੇ ਨਿਰਮਾਤਾ ਅੰਬੇਡਕਰ ‘ਤੇ ਅਮਿਤ ਸ਼ਾਹ ਦੀ ਟਿੱਪਣੀ ਦੇ ਵਿਰੋਧ ‘ਚ ਚੁੱਕਿਆ ਗਿਆ ਸੀ।
ਅਸੀਂ ਇਹ ਤਸਵੀਰ ਕਾਂਗਰਸ ਦੇ ਅਧਿਕਾਰਤ ਐਕਸ ਅਕਾਉਂਟ ਦੁਆਰਾ ਕੀਤੀ ਪੋਸਟ ਵਿੱਚ ਵੀ ਮਿਲੀ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,”ਅਮਿਤ ਸ਼ਾਹ ਜੀ, ਇਹ ਕਰਨਾਟਕ ਵਿਧਾਨ ਸਭਾ ਵਿੱਚ ਤੁਹਾਡੇ ਲਈ ਇੱਕ ਤਸਵੀਰ ਹੈ – ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ ਜੈ ਭੀਮ।”
Conclusion
ਵਾਇਰਲ ਹੋ ਰਹੀ ਇਹ ਤਸਵੀਰ ਕਰਨਾਟਕ ਵਿਧਾਨ ਸਭਾ ਦੀ ਹੈ।
Result: Partly False
Sources
Report published by Hindustan Times on 19th December 2024.
Report published by News Tak on 19th December 2024.
X post by Congress on 19th December 2024.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।