Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬਾਂਦਰ ਨੇ ਮਗਰਮੱਛ 'ਤੇ ਹਮਲਾ ਕਰ ਕੁੱਤੇ ਨੂੰ ਬਚਾਇਆ
ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਗਰਮੱਛ ਇੱਕ ਕੁੱਤੇ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੇਖ ਕੇ ਉਥੇ ਮੌਜੂਦ ਬਾਂਦਰ ਮਗਰਮੱਛ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਮਗਰਮੱਛ ਕੁੱਤੇ ਨੂੰ ਛੱਡ ਦਿੰਦਾ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰ ਵੀਡੀਓ ਨੂੰ ਸਾਂਝਾ ਕਰ ਰਹੇ ਹਨ ਅਤੇ ਬਾਂਦਰ ਦੀ ਬਹਾਦਰੀ ਦੀ ਪ੍ਰਸ਼ੰਸਾ ਕਰ ਰਹੇ ਹਨ। ਵਾਇਰਲ ਪੋਸਟ ਦਾ ਆਰਕਾਈਵ ਇਥੇ ਦੇਖੋ। ਇਥੇ ਅਤੇ ਇਥੇ ਹੋਰ ਪੋਸਟਾਂ ਵੇਖੋ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਸਾਨੂੰ ਵੀਡੀਓ ਦੇ ਹੇਠਾਂ ਸੋਰਾ ਏਆਈ ਦਾ ਵਾਟਰਮਾਰਕ ਦੇਖਿਆ, ਜਿਸ ਨਾਲ ਸਾਨੂੰ ਸ਼ੱਕ ਹੋਇਆ ਕਿ ਇਹ ਏਆਈ ਦੁਆਰਾ ਬਣਾਈ ਗਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਦੇ ਇੱਕ ਕੀਫ੍ਰੇਮ ਦੀ ਜਾਂਚ AI ਖੋਜ ਟੂਲ Wasitai ‘ਤੇ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਵੀਡੀਓ ਵਿੱਚਲਾ ਦ੍ਰਿਸ਼ ਸੰਭਾਵਤ ਤੌਰ ‘ਤੇ AI ਦੁਆਰਾ ਬਣਾਇਆ ਗਿਆ ਹੈ।

AI ਸਰਚ ਟੂਲ Decopy ਨੇ ਵੀ ਵੀਡੀਓ ਵਿੱਚਲੇ ਦ੍ਰਿਸ਼ ਨੂੰ 100 ਪ੍ਰਤੀਸ਼ਤ AI ਜਨਰੇਟਡ ਦੱਸਿਆ।

ਵੀਡੀਓ ਦੇ ਇੱਕ ਹੋਰ ਕੀਫ੍ਰੇਮ ਨੂੰ ਅਸੀਂ AI ਡਿਟੈਕਸ਼ਨ ਟੂਲ Sightengine ਤੇ ਵੀ ਚੈਕ ਕੀਤਾ। ਇਸ ਟੂਲ ਨੇ ਵੀਡੀਓ ਵਿੱਚ ਦ੍ਰਿਸ਼ ਨੂੰ 91 ਪ੍ਰਤੀਸ਼ਤ AI ਦੁਆਰਾ ਤਿਆਰ ਕੀਤਾ ਦੱਸਿਆ।

ਵਾਇਰਲ ਵੀਡੀਓ ਦੀ ਜਾਂਚ ਕਰਦੇ ਸਮੇਂ ਅਸੀਂ ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ ਦੇ ਡੀਪਫੇਕ ਵਿਸ਼ਲੇਸ਼ਣ ਯੂਨਿਟ (DAU) ਨਾਲ ਸੰਪਰਕ ਕੀਤਾ, ਜਿਸਦਾ ਨਿਊਜ਼ਚੈਕਰ ਵੀ ਹਿੱਸਾ ਹੈ। DAU ਨੇ ਵੀਡੀਓ ਨੂੰ AIorNot ਅਤੇ Image Whisperer ਵਰਗੇ ਟੂਲਸ ਦੀ ਵਰਤੋਂ ਕਰਕੇ ਵੀਡੀਓ ਦੀ ਪੁਸ਼ਟੀ ਕੀਤੀ। ਇਹਨਾਂ ਟੂਲਸ ਨੇ ਵੀ ਇਸ ਵੀਡੀਓ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ ਦੱਸੀ।


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
Sources
WasItAI Website
Sightengine Website
Decopy AI Website
Analysis By DAU