Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਅਧਿਆਪਕਾ ਤੇ ਹੋਏ ਲਾਠੀਚਾਰਜ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ।
Fact
ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2021 ਦੀ ਹੈ ਜਦੋਂ ਅਨਮੋਲ ਗਗਨ ਮਾਨ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ ਵਿਰੋਧ ਜਤਾ ਰਹੇ ਸਨ।
ਕੁਝ ਦਿਨ ਪਹਿਲਾਂ ਸੰਗਰੂਰ ਦੇ ਪਿੰਡ ਖੁਰਾਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ‘ਤੇ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਮੀਡਿਆ ਦੀ ਰਿਪੋਰਟ ਮੁਤਾਬਕ,ਅਧਿਆਪਕਾਂ ਵਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸੇ ਮੰਗ ਦੇ ਚੱਲਦੇ ਹੀ ਉਨ੍ਹਾਂ ਵੱਲੋਂ ਸੰਗਰੂਰ ਵਿਖੇ ਸੀਐੱਮ ਰਿਹਾਇਸ਼ ਵੱਲ ਕੂਚ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਉਹਨਾਂ ਤੇ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਨੂੰ ਲੈ ਕੇ ਸੂਬੀ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਵੱਖ ਵੱਖ ਸਿਆਸਤਦਾਨਾਂ ਵਲੋਂ ਇਸ ਮਾਮਲੇ ਤੇ ਬਿਆਨ ਦਿੱਤੇ ਜਾ ਰਹੇ ਹਨ।
ਇਸ ਤਹਿਤ ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਮੰਤਰੀ ਅਨਮੋਲ ਗਗਨ ਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਧਿਆਪਕਾ ਤੇ ਹੋਏ ਲਾਠੀਚਾਰਜ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ।
ਫੇਸਬੁੱਕ ਪੇਜ ਮੰਜੀ ਠੋਕ ਮਹਿਕਮਾਂ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਅਧਿਆਪਕਾ ਤੇ ਹੋਏ ਲਾਠੀਚਾਰਜ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ।’ ਕਈ ਯੂਜ਼ਰ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਅਨਮੋਲ ਗਗਨ ਮਾਨ ਦੁਆਰਾ ਇਸਤੀਫੇ ਜਾ ਜ਼ਿਕਰ ਵੀ ਕਰ ਰਹੇ ਹਨ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਵੀਡੀਓ ਨੂੰ ਖੰਗਾਲਿਆ। ਸਾਨੂੰ ਇਹ ਵੀਡੀਓ ਮੀਡਿਆ ਅਦਾਰਾ ‘ਡੀ 5 ਚੈਨਲ’ ਦੁਆਰਾ ਸਾਲ 2021 ਦੇ ਵਿੱਚ ਅਪਲੋਡ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਡੀ 5 ਚੈਨਲ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਗਗਨ ਅਨਮੋਲ ਮਾਨ ਨੇ ਕੀਤੀ ਪ੍ਰੈੱਸ ਕਾਨਫ਼ਰੰਸ ਵਿਰੋਧੀ, ਪਾਰਟੀਆਂ ‘ਤੇ ਖੜ੍ਹੇ ਕੀਤੇ ਸਵਾਲ।’ ਪੱਤਰਕਾਰ ਦੁਆਰਾ ਸਵਾਲ ਪੁੱਛਣ ਤੇ ਜਵਾਬ ਦਿੰਦਿਆਂ ਅਨਮੋਲ ਗਗਨ ਮਾਨ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਉਸ ਵੇਲੇ ਦੀ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਵਿਰੋਧ ਕੀਤਾ ਸੀ। ਇਸ ਬਿਆਨ ਨੂੰ 10 ਮਿੰਟ 16 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।
ਅਨਮੋਲ ਗਗਨ ਮਾਨ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ ਕਈ ਹੋਰਨਾਂ ਮੀਡਿਆ ਅਦਾਰਿਆਂ ਵੀ ਕਵਰ ਕੀਤੀ ਗਈ ਸੀ। ਡੇਲੀ ਅਜੀਤ ਨੇ ਵੀ ਇਸ ਵੀਡੀਓ ਨੂੰ ਸਾਲ 2021 ਵਿੱਚ ਅਪਲੋਡ ਕਰਦਿਆਂ ਸਿਰਲੇਖ ਦਿੱਤਾ,’ਆਪ ਆਗੂ ਅਨਮੋਲ ਗਗਨ ਮਾਨ ਵਲੋਂ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ।’ ਇਸ ਵੀਡੀਓ ਵਿੱਚ ਵੀ ਵਾਇਰਲ ਹੋ ਰਹੇ ਬਿਆਨ ਨੂੰ 10 ਮਿੰਟ 16 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਹਾਲੀਆ ਨਹੀਂ ਸਗੋਂ ਸਾਲ 2021 ਦੀ ਹੈ ਜਦੋਂ ਅਨਮੋਲ ਗਗਨ ਮਾਨ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਕਾਂਗਰਸ ਸਰਕਾਰ ਖਿਲਾਫ ਵਿਰੋਧ ਜਤਾਇਆ ਸੀ।
Our Sources
Report of Daily Ajit News uploaded on June 16. 2021
Report of D5 Channel Punjabi uploaded on June 16. 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
October 25, 2025
Neelam Chauhan
October 23, 2025
Shaminder Singh
August 4, 2025