ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਹਨਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਤਸਵੀਰ ਵਾਲੇ ਪੋਸਟਰ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟਰ ਵਿਚ ਕੇਜਰੀਵਾਲ ਦਿੱਲੀ ਵਾਸੀਆਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਵਾਸੀਆਂ ਨੂੰ ਸਪੀਡ ਬ੍ਰੇਕਰ ਬਣਨ ਨੂੰ ਲੈ ਕੇ ਵਧਾਈ ਦੇ ਰਹੇ ਹਨ ਜਦਕਿ ਦੂਜੀ ਤਸਵੀਰ ਵਿੱਚ ਅਰਵਿੰਦ ਕੇਜਰੀਵਾਲ ਨਵੇਂ ਡਸਟਬਿਨ ਲਗਾਉਣ ਦੀ ਵਧਾਈ ਦੇ ਰਹੇ ਹਨ। ਸੋਸ਼ਲ ਮੀਡਿਆ ਤੇ ਵਾਇਰਲ ਇਹਨਾਂ ਪੋਸਟਰਾਂ ਨੂੰ ਸ਼ੇਅਰ ਕਰਦੇ ਹੋਏ ਕੇਜਰੀਵਾਲ ਸਰਕਾਰ ‘ਤੇ ਤੰਜ਼ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਪੇਜ ‘We Support Sukhbir Singh Badal’ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ਡਸ਼ਟਵੀਨ ਅਤੇ ਸਪੀਡ ਬ੍ਰੇਕਰਾਂ ਨਾਲੋਂ ਵੱਧ ਪੈਸੇ ਤਾਂ ਦਿੱਲੀ ਮਾਡਲ ਵਾਲੇ ਉਨ੍ਹਾਂ ਦੇ ਇਸ਼ਤਿਹਾਰਾਂ ਤੇ ਖਰਚ ਦਿੰਦੇ ਨੇ।’

ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ Major Surendra Poonia ਨੇ ਵੀ ਕੇਜਰੀਵਾਲ ਸਰਕਾਰ ‘ਤੇ ਤੰਜ਼ ਕਸਦਿਆਂ ਇਹ ਪੋਸਟਰ ਸ਼ੇਅਰ ਕੀਤਾ। Major Surendra Poonia ਨੇ ਵਾਇਰਲ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ, “Thank you Kejriwal Ji RoseFolded hands”

ਇਸ ਦੇ ਨਾਲ ਹੀ ਦੂਜੀ ਵਾਇਰਲ ਤਸਵੀਰ ਨੂੰ ਦਿੱਲੀ ਵੈਸਟ ਤੋਂ ਮੇਂਬਰ ਪਾਰਲੀਮੈਂਟ ਪ੍ਰਵੇਸ਼ ਸਾਹਿਬ ਸਿੰਘ ਨੇ ਸ਼ੇਅਰ ਕਰਦਿਆਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵੀਡੀਓ ਦੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਧਾਨਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਲੀਡਰਾਂ ਵੱਲੋਂ ਆਪਣੀ ਆਪਣੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਇਸ ਦੌਰਾਨ ਕਈ ਗੁੰਮਰਾਹਕੁੰਨ ਅਤੇ ਫਰਜ਼ੀ ਪੋਸਟਾਂ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਪਹਿਲੀ ਤਸਵੀਰ
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪਹਿਲੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਧਿਆਨ ਦੇ ਨਾਲ ਵੇਖਿਆ। ਇਸ ਪੋਸਟ ਵਿਚ ਇੱਕ ਯੂਜ਼ਰ ਨੇ ਅਸਲੀ ਪੋਸਟਰ ਦੀ ਤਸਵੀਰ ਨੂੰ ਕੰਮੈਂਟ ਸੈਕਸ਼ਨ ਵਿੱਚ ਪੋਸਟ ਕੀਤਾ ਸੀ। ਯੂਜ਼ਰ ਦੁਆਰਾ ਪੋਸਟ ਕੀਤੇ ਗਏ ਪੋਸਟਰ ਵਿਚ ਲਿਖਿਆ ਹੈ, “ਜ਼ਖੀਰਾ ਗੋਲਚੱਕਰ ਤੋਂ ਮੁੰਡਕਾ ਰੋਹਤਕ ਰੋਡ ਦੇ ਮੁਰੰਮਤ ਕਾਰਜ ਦਾ ਨਿਰਮਾਣ ਸ਼ੁਰੂ”
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਤੁਸੀਂ ਵਾਇਰਲ ਦੋਵੇਂ ਤਸਵੀਰਾਂ ਵਿੱਚ ਅੰਤਰ ਹੇਠਾਂ ਦੇਖ ਸਕਦੇ ਹੋ।

ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੀਵਰਡ ਸਰਚ ਦੇ ਜਰੀਏ ਜ਼ਖੀਰਾ ਗੋਲਚੱਕਰ ਤੋਂ ਮੁੰਡਕਾ ਰੋਹਤਕ ਰੋਡ ਦੇ ਮੁਰੰਮਤ ਕਾਰਜ ਦੇ ਨਿਰਮਾਣ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਨਿਰਮਾਣ ਕਾਰਜ ਨੂੰ ਲੈ ਕੇ ਯੂਟਿਊਬ ‘ਤੇ ਆਪ ਦੇ ਅਧਿਕਾਰਿਕ ਯੂ ਟਿਊਬ ਹੈਂਡਲ ਤੇ ਉਦਘਾਟਨ ਸਮਾਰੋਹ ਦੀ ਵੀਡੀਓ ਮਿਲੀ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਇਸ ਕਾਰਜ ਦੀ ਸ਼ੁਰੂਆਤ ਕਰਦੇ ਹਨ।
ਦੂਜੀ ਤਸਵੀਰ
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਦੇ ਲਈ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ। ਹਾਲਾਂਕਿ ਇਸ ਦੌਰਾਨ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਤੁਸੀਂ ਤਸਵੀਰ ਨੂੰ ਕੁਝ ਕੀ ਵਰਲਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਸਿਧਾਰਥ ਸੇਤੀਆ ਨਾਮਕ ਟਵਿੱਟਰ ਅਕਾਊਂਟ ਤੇ ਅਸਲੀ ਪੋਸਟ ਦੀ ਤਸਵੀਰ ਮਿਲੀ।
ਸਿਧਾਰਥ ਸੇਤੀਆ ਨੇ ਅਸਲੀ ਪੋਸਟਰ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਵਾਇਰਲ ਹੋ ਰਹੀ ਤਸਵੀਰ ਫੋਟੋਸ਼ਾਪ ਹੈ। ਅਸਲੀ ਤਸਵੀਰ ਵਿੱਚ ਕਿਹਾ ਜਾ ਰਿਹਾ ਹੈ,’ਕੋਵਿਡ ਤੋਂ ਪੀਡ਼ਤ ਪਰਿਵਾਰ ਦੇ ਨਾਲ ਦਿੱਲੀ ਸਰਕਾਰ।’
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਦੀ ਤੁਲਨਾ ਅਸਲੀ ਪੋਸਟਰ ਦੀ ਤਸਵੀਰ ਦੇ ਨਾਲ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਵਿਚ ਕਈ ਖਾਮੀਆਂ ਨਜ਼ਰ ਆਈਆਂ ਜਿਸ ਤਰ੍ਹਾਂ ਕਿ ਲਾਈਨਾਂ ਦਾ ਅਲਾਈਨਮੈਂਟ ਸਹੀ ਨਹੀਂ ਹੈ ਜਦਕਿ ਅਸਲ ਤਸਵੀਰ ਵਿੱਚ ਇਸ ਤਰ੍ਹਾਂ ਨਹੀਂ ਹੈ।

ਇਸ ਦੌਰਾਨ ਅਸੀਂ ਵਾਇਰਲ ਦਾਅਵੇ ਦੀ ਪੂਰੀ ਸੱਚਾਈ ਜਾਣਨ ਦਿੱਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਪੋਕਸਪਰਸਨ ਰਾਘਵ ਚੱਢਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਦਿੱਲੀ ਵਿੱਚ ਇਸ ਤਰ੍ਹਾਂ ਦਾ ਕੋਈ ਪੋਸਟ ਨਹੀਂ ਲਗਾਇਆ ਗਿਆ ਹੈ। ਇਹ ਪੋਸਟਰ ਪੂਰੀ ਤਰ੍ਹਾਂ ਦੇ ਨਾਲ ਫਰਜ਼ੀ ਹਨ। ਬੀਜੇਪੀ ਜਾਣਬੁੱਝ ਕੇ ਗਲਤ ਖ਼ਬਰ ਫੈਲਾ ਰਹੀ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦੋਵੇਂ ਪੋਸਟਰ ਐਡੀਟਿਡ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਾਇਰਲ ਪੋਸਟਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ।
Result: Fabricated
Sources
https://youtu.be/tvxcyk1pnIkhttps://youtu.be/tvxcyk1pnIk
https://twitter.com/ethicalsid/status/1421705043464507396
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044