Claim
ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੀਤੀ ਸੀ ਮੁਸਲਿਮ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਦੀ ਮੰਗ
Fact
ਵਾਇਰਲ ਲੈਟਰ ਫਰਜ਼ੀ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਸ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਲਿਖਿਆ ਇੱਕ ਕਥਿਤ ਲੈਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਵੋਟਿੰਗ ਦੌਰਾਨ ਮੁਸਲਿਮ ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤੀ ਸੀ।
ਵਾਇਰਲ ਪੱਤਰ ਕਥਿਤ ਤੌਰ ‘ਤੇ ਅਰਵਿੰਦ ਕੇਜਰੀਵਾਲ ਦੁਆਰਾ ਚੋਣ ਕਮਿਸ਼ਨ ਦੇ ਬੀਸੀ ਪਾਤਰਾ ਨੂੰ ਲਿਖਿਆ ਗਿਆ ਹੈ ਅਤੇ ਪੱਤਰ ਦੇ ਹੇਠਾਂ ਉਨ੍ਹਾਂ ਦੇ ਦਸਤਖਤ ਵੀ ਮੌਜੂਦ ਹਨ। ਇਸ ਪੱਤਰ ਵਿੱਚ ਲਿਖਿਆ ਹੈ,”ਮੈਂ ਇਹ ਪੱਤਰ ਨਵੀਂ ਦਿੱਲੀ ਹਲਕੇ ਵਿੱਚ ਕੱਲ੍ਹ ਹੋਣ ਵਾਲੀ ਚੋਣ ਸੰਬੰਧੀ ਇੱਕ ਮਹੱਤਵਪੂਰਨ ਬੇਨਤੀ ਲਈ ਲਿਖ ਰਿਹਾ ਹਾਂ ਜਿਵੇਂ ਕਿ ਤੁਸੀਂ ਅਤੇ ਚੋਣ ਕਮਿਸ਼ਨ ਜਾਣਦੇ ਹੋ, ਨਵੀਂ ਦਿੱਲੀ ਵਿੱਚ ਬਹੁਤ ਸਾਰੇ ਘੱਟ ਗਿਣਤੀ ਵੋਟਰ ਹਨ, ਖਾਸ ਕਰਕੇ ਮੁਸਲਿਮ ਵੋਟਰ। ਅਸੀਂ ਸਾਰੇ ਜਾਣਦੇ ਹਾਂ ਕਿ ਮੁਸਲਮਾਨ ਵੱਡੀ ਗਿਣਤੀ ਵਿੱਚ ਵੋਟ ਪਾਉਂਦੇ ਹਨ ਪਰ ਫਿਰ ਵੀ ਹਿੰਦੂਆਂ ਅਤੇ ਹੋਰ ਧਾਰਮਿਕ ਸਮੂਹਾਂ ਦੁਆਰਾ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਅਜਿਹੇ ਮਾਮਲੇ ਵੀ ਹਨ ਜਿੱਥੇ ਵਾਲਮੀਕਿ ਅਤੇ ਦਲਿਤ ਗੁੰਡਿਆਂ ਨੇ ਮੁਸਲਮਾਨਾਂ ਨੂੰ ਕੁੱਟਿਆ ਅਤੇ ਹਮਲਾ ਕੀਤਾ।
ਪੱਤਰ ਵਿੱਚ ਅੱਗੇ ਲਿਖਿਆ ਹੈ, “ਇਸ ਲਈ ਭਾਰਤੀ ਗਣਰਾਜ ਦੇ 76ਵੇਂ ਸਾਲ ਵਿੱਚ, ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੱਲ੍ਹ ਨਵੀਂ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਮੁਸਲਿਮ ਵੋਟਰਾਂ ਲਈ ਹੇਠ ਲਿਖੇ ਪ੍ਰਬੰਧ ਕਰੇ: 1. ਘਰ ਤੋਂ ਪੋਲਿੰਗ ਬੂਥ ਤੱਕ ਪਿਕ-ਅੱਪ ਅਤੇ ਡ੍ਰੌਪ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ। 2. ਦੇਰੀ ਤੋਂ ਬਚਣ ਲਈ ਮੁਸਲਿਮ ਵੋਟਰਾਂ ਦੀ ਆਈਡੀ ਜਾਂਚ ਨਹੀਂ ਕੀਤੀ ਜਾਣੀ ਚਾਹੀਦੀ 3. ਸਿਰਫ਼ ਮੁਸਲਮਾਨਾਂ ਲਈ ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਤੋਂ ਵਧਾ ਕੇ ਰਾਤ 8 ਵਜੇ ਤੱਕ ਕੀਤਾ ਜਾਣਾ ਚਾਹੀਦਾ ਹੈ।
ਇਹ ਪੱਤਰ X ‘ਤੇ ਇਸ ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਹੈ।

Fact Check/Verification
ਨਿਊਜ਼ਚੈਕਰ ਨੇ ਪਹਿਲਾਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤੀ ਪਰ ਸਾਨੂੰ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿੱਚ ਵਾਇਰਲ ਪੱਤਰ ਦਾ ਜ਼ਿਕਰ ਹੋਵੇ ਜਦੋਂਕਿ ਅਜਿਹੇ ਵਿਵਾਦਪੂਰਨ ਪੱਤਰ ਨੂੰ ਲੈ ਕੇ ਮੀਡੀਆ ਵਿੱਚ ਜ਼ਰੂਰ ਸੁਰਖੀ ਬਣਦੀ।
ਇਸ ਤੋਂ ਬਾਅਦ ਅਸੀਂ ਅਰਵਿੰਦ ਕੇਜਰੀਵਾਲ ਦੇ ਐਕਸ ਅਕਾਊਂਟ ਦੀ ਖੋਜ ਕੀਤੀ, ਤਾਂ ਸਾਨੂੰ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿੱਚ ਵੱਖ-ਵੱਖ ਲੋਕਾਂ ਨੂੰ ਲਿਖੇ ਪੱਤਰ ਮਿਲੇ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਚੋਣ ਕਮਿਸ਼ਨ ਵੀ ਸ਼ਾਮਲ ਸਨ ਪਰ ਚੋਣ ਕਮਿਸ਼ਨ ਨੂੰ ਲਿਖੇ ਇੱਕ ਪੱਤਰ ਵਿੱਚ ਕੇਜਰੀਵਾਲ ਨੇ ਕਮਿਸ਼ਨ ਤੋਂ ਪ੍ਰਾਪਤ ਇੱਕ ਨੋਟਿਸ ਦਾ ਜਵਾਬ ਦਿੱਤਾ ਸੀ। ਇਸ ਵਿੱਚ ਉਸਨੇ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਸਹੂਲਤਾਂ ਦੀ ਮੰਗ ਨਹੀਂ ਕੀਤੀ।

ਆਪਣੀ ਜਾਂਚ ਦੌਰਾਨ ਅਸੀਂ ਆਮ ਆਦਮੀ ਪਾਰਟੀ ਦੇ ਫੇਸਬੁੱਕ ਅਕਾਊਂਟ ਦੀ ਖੋਜ ਕੀਤੀ ਅਤੇ ਸਾਨੂੰ ਅਰਵਿੰਦ ਕੇਜਰੀਵਾਲ ਦੁਆਰਾ 19 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਇੱਕ ਪੱਤਰ ਮਿਲਿਆ। ਜਦੋਂ ਅਸੀਂ ਇਸ ਪੱਤਰ ਦੀ ਤੁਲਨਾ ਵਾਇਰਲ ਪੱਤਰ ਨਾਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਦੋਵਾਂ ਪੱਤਰਾਂ ਵਿੱਚ ਇੱਕੋ ਪੱਤਰ ਨੰਬਰ NCO/25/10 ਦਾ ਜ਼ਿਕਰ ਸੀ।

ਹਾਲਾਂਕਿ ਅਸਲ ਪੱਤਰ ਵਿੱਚ, ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸਫਾਈ ਕਰਮਚਾਰੀਆਂ ਲਈ ਰਿਆਇਤੀ ਦਰਾਂ ‘ਤੇ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਦਿੱਲੀ ਸਰਕਾਰ ਇਨ੍ਹਾਂ ਜ਼ਮੀਨਾਂ ‘ਤੇ ਮਜ਼ਦੂਰਾਂ ਲਈ ਘਰ ਬਣਾਏਗੀ।

ਸਾਨੂੰ ਇਹ ਪੱਤਰ ਆਮ ਆਦਮੀ ਪਾਰਟੀ ਦੇ X ਖਾਤੇ ਤੋਂ 19 ਜਨਵਰੀ, 2025 ਨੂੰ ਪੋਸਟ ਕੀਤਾ ਮਿਲਿਆ। ਇਸ ਪੱਤਰ ਨੂੰ ਪੋਸਟ ਕਰਦੇ ਸਮੇਂ, ਕੈਪਸ਼ਨ ਵਿੱਚ ਲਿਖਿਆ ਸੀ, “ਅਰਵਿੰਦ ਕੇਜਰੀਵਾਲ ਨੇ ਸਰਕਾਰੀ ਕਰਮਚਾਰੀਆਂ ਲਈ ਘਰ ਬਣਾਉਣ ਲਈ ਜ਼ਮੀਨ ਮੁਹੱਈਆ ਕਰਵਾਉਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਅਤੇ ਰਿਆਇਤੀ ਦਰਾਂ ‘ਤੇ ਜ਼ਮੀਨ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਦਿੱਲੀ ਸਰਕਾਰ ਇਸ ਜ਼ਮੀਨ ‘ਤੇ ਸਰਕਾਰੀ ਕਰਮਚਾਰੀਆਂ ਲਈ ਘਰ ਬਣਾਏਗੀ। ਇਸ ਵਿੱਚ, ਸਭ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਲਈ ਘਰ ਬਣਾਏ ਜਾਣਗੇ।

ਅਸੀਂ ਆਪਣੀ ਜਾਂਚ ਵਿੱਚ ਆਮ ਆਦਮੀ ਪਾਰਟੀ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੱਤਰ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਫਰਜ਼ੀ ਹੈ ਅਤੇ ਅਜਿਹਾ ਕੋਈ ਪੱਤਰ ਨਹੀਂ ਲਿਖਿਆ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਲੈਟਰ ਫਰਜ਼ੀ ਹੈ।
Result: False
(With Inputs from Kushel HM)
Our Sources
A letter posted by AAP FB account on 19th Jan 2025
A letter posted by AAP X account on 19th Jan 2025
Telephonic Conversation with AAP
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।