Fact Check
ਯਮੁਨਾ ਨਦੀ ਦੀ ਸਫਾਈ ਬਾਰੇ ਅਰਵਿੰਦ ਕੇਜਰੀਵਾਲ ਦੇ ਬਿਆਨ ਦਾ ਅਧੂਰਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

Claim
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯਮੁਨਾ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਇਸ ਨਾਲ ਵੋਟਾਂ ਨਹੀਂ ਮਿਲਣਗੀਆਂ
Fact
ਅਰਵਿੰਦ ਕੇਜਰੀਵਾਲ ਦੇ ਬਿਆਨ ਦਾ ਅਧੂਰਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇੰਟਰਵਿਊ ਤੋਂ ਲਈ ਗਈ ਇਸ ਕਲਿੱਪ ‘ਚ ਕੇਜਰੀਵਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ‘ਯਮੁਨਾ ‘ਤੇ ਵੋਟਾਂ ਨਹੀਂ ਮਿਲਣਗੀਆਂ।‘ 36 ਸਕਿੰਡ ਦੀ ਕਲਿੱਪ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯਮੁਨਾ ਨੂੰ ਇਸ ਲਈ ਸਾਫ਼ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਸ ਨੂੰ ਵੋਟਾਂ ਨਹੀਂ ਮਿਲਣਗੀਆਂ।
29 ਦਸੰਬਰ 2024 ਨੂੰ ਦਿੱਲੀ ਭਾਜਪਾ ਦੇ ਅਧਿਕਾਰਤ ਫੇਸਬੁੱਕ ਖਾਤੇ ਤੋਂ ਕੀਤੀ ਗਈ ਇੱਕ ਪੋਸਟ ਵਿੱਚ ਅਰਵਿੰਦ ਕੇਜਰੀਵਾਲ ਦੇ ਇੰਟਰਵਿਊ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਗਈ। ਇਸ ਕਲਿੱਪ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ,“ਕੇਜਰੀਵਾਲ ਹੁਣ ਰਾਜਨੀਤੀ ਨੂੰ ਥੋੜ੍ਹਾ ਸਮਝਣ ਲੱਗ ਪਏ ਹਨ ਅਤੇ ਹੁਣ ਉਹ ਇਹ ਵੀ ਸਮਝ ਗਏ ਹਨ ਕਿ ਹਿੰਦੂਆਂ ਦੀ ਆਸਥਾ ਅਤੇ ਸ਼ਰਧਾ ਦੇ ਪ੍ਰਤੀਕ ਯਮੁਨਾ ਜੀ ਦੀ ਸਫਾਈ ਕਰਨ ਨਾਲ ‘ਆਪ’ ਨੂੰ ਵੋਟਾਂ ਨਹੀਂ ਮਿਲਣਗੀਆਂ। ਉਹ ਬਹੁਤ ਚਲਾਕ ਆਦਮੀ ਹੈ!”
ਅਜਿਹੀਆਂ ਹੋਰ ਪੋਸਟਾਂ ਇੱਥੇ ਅਤੇ ਇੱਥੇ ਦੇਖੋ ।

Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਗੂਗਲ ਲੈਂਸ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੀ ਫਰੇਮਾਂ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ 27 ਦਸੰਬਰ 2024 ਨੂੰ ‘ਪ੍ਰਾਖਰ ਕੇ ਪ੍ਰਵਚਨ‘ ਨਾਮ ਦੇ ਯੂਟਿਊਬ ਚੈਨਲ ‘ਤੇ ਪੋਸਟ ਕੀਤੀ ਇੰਟਰਵਿਊ ਵਿੱਚ ਅਰਵਿੰਦ ਕੇਜਰੀਵਾਲ ਦੀ ਵਾਇਰਲ ਕਲਿੱਪ ਨਾਲ ਮਿਲਦੇ-ਜੁਲਦੇ ਵਿਜ਼ੂਅਲ ਮਿਲੇ।

ਪੂਰੀ ਵੀਡੀਓ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਕਲਿੱਪ ਦਾ ਹਿੱਸਾ 43 ਮਿੰਟ 34 ਸਕਿੰਟ ‘ਤੇ ਸੁਣਿਆ ਜਾ ਸਕਦਾ ਹੈ । ਸਵਾਲ ਪੁੱਛਣ ਵਾਲੇ ਨੇ ਕਿਹਾ,”ਜੇ ਤੁਸੀਂ ਯਮੁਨਾ ਨੂੰ ਸਾਫ ਕਰ ਦਿਉ ਤਾਂ ਦਿੱਲੀ ‘ਚ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਲੋਕ ਦੇਖਣਗੇ ਅਤੇ ਕਹਿਣਗੇ…ਦੇਖੋ ਇਹ ਸਾਫ ਹੋ ਗਈ ਹੈ, ਸਾਨੂੰ ਇੱਥੇ ਝੱਗ ਦਿਖਾਈ ਦਿੰਦੀ ਸੀ। ਅਰਵਿੰਦ ਕੇਜਰੀਵਾਲ ਇਸ ਦੇ ਜਵਾਬ ਵਿੱਚ ਕਹਿੰਦੇ ਹਨ , “ਪ੍ਰਾਖਰ, ਮੈਂ ਹੁਣ ਰਾਜਨੀਤੀ ਨੂੰ ਥੋੜ੍ਹਾ ਸਮਝਣ ਲੱਗ ਗਿਆ ਹਾਂ, ਮੈਨੂੰ ਯਮੁਨਾ ਉੱਤੇ ਵੋਟ ਨਹੀਂ ਮਿਲਣਗੇ…” ਜਿਸ ਤੋਂ ਬਾਅਦ ਉਹ ਕਹਿੰਦੇ ਹਨ , “ਪਰ ਮੈਂ ਫਿਰ ਵੀ ਯਮੁਨਾ ਨੂੰ ਸਾਫ਼ ਕਰਾਂਗਾ, ਕਿਉਂਕਿ ਮੈਂ ਇੱਥੇ ਵੋਟ ਦੀ ਰਾਜਨੀਤੀ ਕਰਨ ਨਹੀਂ ਆਇਆ। ਇਹ ਲੋਕ ਸਿਰਫ ਵੋਟ ਦੀ ਰਾਜਨੀਤੀ ਕਰ ਰਹੇ ਸਨ। ਉਹ ਸੱਤਾ ਤੋਂ ਪੈਸਾ, ਪੈਸੇ ਤੋਂ ਸੱਤਾ ਕਰ ਰਹੇ ਸਨ। ਇਹ ਮੈਂ ਕਰਨ ਨਹੀਂ ਆਇਆ ਹਾਂ। ਮੈਂ ਸਕੂਲ ਬਣਾਉਂਦੇ ਸਮੇਂ ਇਹ ਨਹੀਂ ਦੇਖਦਾ ਕਿ ਮੈਨੂੰ ਇਸ ਤੋਂ ਵੋਟਾਂ ਮਿਲਣਗੀਆਂ ਜਾਂ ਨਹੀਂ। ਜਦੋਂ ਮੈਂ ਹਸਪਤਾਲ ਬਣਾਉਂਦਾ ਹਾਂ, ਮੈਂ ਇਹ ਨਹੀਂ ਦੇਖਦਾ ਕਿ ਮੈਨੂੰ ਵੋਟਾਂ ਮਿਲਣਗੀਆਂ ਜਾਂ ਨਹੀਂ… ਮੈਂ ਕੰਮ ਕਰਦਾ ਹਾਂ। ਮੈਂ ਇੱਥੇ ਕੰਮ ਕਰਨ ਲਈ ਹਾਂ”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਇੰਟਰਵਿਊ ਦੇ 35 ਮਿੰਟ ‘ਤੇ ਵੀ ਕੇਜਰੀਵਾਲ ਕਹਿੰਦੇ ਹਨ,”ਯਮੁਨਾ ਨੂੰ ਸਾਫ਼ ਕੀਤਾ ਜਾ ਸਕਦਾ ਹੈ ਅਤੇ ਅਸੀਂ ਇਸਨੂੰ ਸਾਫ਼ ਕਰਾਂਗੇ।” ਜਿਸ ਤੋਂ ਬਾਅਦ ਉਹ ਯਮੁਨਾ ਦੀ ਸਫ਼ਾਈ ‘ਚ ਆ ਰਹੀਆਂ ਰੁਕਾਵਟਾਂ ਅਤੇ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਚਰਚਾ ਕਰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਪਿਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਯਮੁਨਾ ਨਦੀ ਨੂੰ ਪੰਜ ਸਾਲ ਦੇ ਅੰਦਰ ਸਾਫ਼ ਕਰਨ ਦਾ ਵਾਅਦਾ ਕੀਤਾ ਸੀ। ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਯਮੁਨਾ ਨਦੀ ਦੀ ਸਫਾਈ ਨਾ ਕਰ ਸਕਣ ਕਾਰਨ ‘ਆਪ’ ਸਰਕਾਰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ‘ ਪ੍ਰਾਖਰ ਕੇ ਪ੍ਰਚਾਰ ‘ ਇੰਟਰਵਿਊ ਦੀ ਇੱਕ ਕਲਿੱਪ ਵੀ ਸ਼ੇਅਰ ਕੀਤੀ ਹੈ । ਇਸ ਕਲਿੱਪ ਵਿੱਚ, ਉਹ ਯਮੁਨਾ ਨੂੰ ਸਾਫ਼ ਕਰਨ ਲਈ “ਐਕਸ਼ਨ ਪਲਾਨ” ਬਾਰੇ ਵਿਸਥਾਰ ਵਿੱਚ ਗੱਲ ਕਰਦੇ ਦਿਖਾਈ ਦੇ ਰਹੇ ਹਨ।
Conclusion
ਸਾਡੀ ਜਾਂਚ ਤੋਂ ਅਸੀਂ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਅਰਵਿੰਦ ਕੇਜਰੀਵਾਲ ਦੀ ਅਧੂਰੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Result: Missing Context
Sources
YouTube Video on the channel PrakharkePravachan, shared on December 27th, 2024.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।