ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਅਸਾਮ 'ਚ ਹਾਲ ਵਿੱਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ? ਪੁਰਾਣੀਆਂ...

ਕੀ ਅਸਾਮ ‘ਚ ਹਾਲ ਵਿੱਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ? ਪੁਰਾਣੀਆਂ ਤਸਵੀਰਾਂ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਅਸਾਮ ਦੇ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਬਣੀ ਹੋਈ ਹੈ। ਅਸਾਮ ਦੇ ਤਕਰੀਬਨ 20 ਜ਼ਿਲ੍ਹਿਆਂ ਵਿੱਚ ਕਰੀਬ 1.50 ਲੱਖ ਤੋਂ ਵੱਧ ਲੋਕ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਹਨ। ਰਿਪੋਰਟ ਦੇ ਮੁਤਾਬਕ ਅਸਾਮ ਦੇ ਕਚਾਰ ਜ਼ਿਲ੍ਹੇ ਵਿੱਚ ਹੀ 50,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਦੇ ਲਈ ਫੌਜ , ਅਰਧ ਸੈਨਿਕ ਬਲ , ਐਨਡੀਆਰਐਫ ਅਤੇ ਐਮਰਜੈਂਸੀ ਸੇਵਾਵਾਂ ਨੂੰ ਤੈਨਾਤ ਕੀਤਾ ਗਿਆ ਹੈ।

ਇਸ ਦੌਰਾਨ ਸੋਸ਼ਲ ਮੀਡੀਆ ਤੇ ਅਸਾਮ ਦੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਾਲ ਹੀ ‘ਚ ਅਸਾਮ ਵਿਚ ਆਏ ਹੜ੍ਹ ਦੀਆਂ ਹਨ।

ਫੇਸਬੁੱਕ ਪੇਜ ‘ਰਮਨਦੀਪ ਕੌਰ ਗਿੱਲ’ ਨੇ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ਅਸਾਮ ‘ਚ ਭਾਰੀ ਬਰਸਾਤ ,24 ਜ਼ਿਲ੍ਹਿਆਂ ਵਿੱਚ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਹੁਣ ਤੱਕ 7 ਦੀ ਮੌਤ; ਕੇਰਲ ‘ਚ ਭਾਰੀ ਮੀਂਹ ਦਾ ਅਲਰਟ।’ ਇਸ ਪੋਸਟ ਨੂੰ ਹੁਣ ਤਕ 35 ਤੋਂ ਵੱਧ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਅਸਾਮ ਵਿਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ
Courtesy: Facebook/RamandeepKaurGill

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ ‘ਰੋਚਕ ਗੱਲਾਂ’ ਨੇ ਵੀ ਵਾਇਰਲ ਤਸਵੀਰਾਂ ਨੂੰ ਅਸਾਮ ਵਿੱਚ ਤਾਜ਼ਾ ਬਣੇ ਹਾਲਾਤ ਦੱਸਦਿਆਂ ਸ਼ੇਅਰ ਕੀਤਾ।

ਅਸਾਮ ਵਿਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ
Courtesy: Facebook/RochakGallan

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਅਸਾਮ ਵਿਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਇਕ ਇਕ ਕਰਕੇ ਜਾਂਚ ਸ਼ੁਰੂ ਕੀਤੀ।

ਪਹਿਲੀ ਤਸਵੀਰ

ਵਾਇਰਲ ਹੋ ਰਹੀ ਪਹਿਲੀ ਤਸਵੀਰ ਦੇ ਵਿੱਚ ਟ੍ਰੇਨ ਨੂੰ ਪਾਣੀ ਦੇ ਵਿੱਚ ਫਸਿਆ ਹੋਇਆ ਦੇਖਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ‘ਤੇ ਸਾਨੂੰ ਵਾਇਰਲ ਤਸਵੀਰ ‘ਇੰਡੀਆ ਟੁਡੇ’ ਦੁਆਰਾ 17 ਮਈ 2022 ਨੂੰ ਪ੍ਰਕਾਸ਼ਤ ਆਰਟੀਕਲ ‘ਚ ਅਪਲੋਡ ਮਿਲੀ। ਇਸ ਤਸਵੀਰ ਦੇ ਕ੍ਰੈਡਿਟ ਵੀ ਇੰਡੀਆ ਟੂਡੇ ਨੂੰ ਦਿੱਤੇ ਗਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਹੈ।

ਅਸਾਮ ਵਿਚ ਆਏ ਹੜ੍ਹ ਦੀਆਂ ਨੇ ਇਹ ਤਸਵੀਰਾਂ
Courtesy: India Today

ਦੂਜੀ ਤਸਵੀਰ

ਵਾਇਰਲ ਹੋ ਰਹੀ ਦੂਜੀ ਤਸਵੀਰ ਵਿਚ ਘਰ ‘ਚ ਮੌਜੂਦ ਬੱਚੇ ਅਤੇ ਵਿਅਕਤੀਆਂ ਨੂੰ ਹੜ੍ਹ ਵਾਲੇ ਪਾਣੀ ਵਿਚ ਖੜ੍ਹੇ ਦੇਖਿਆ ਜਾ ਸਕਦਾ ਹੈ।

ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕਨੌਮਿਕ ਟਾਈਮਜ਼ ਦੁਆਰਾ 29 ਅਗਸਤ 2021 ਨੂੰ ਪ੍ਰਕਾਸ਼ਤ ਆਰਟੀਕਲ ਚ ਅਪਲੋਡ ਮਿਲੀ। ਇਸ ਦੇ ਨਾਲ ਹੀ ਇੰਡੀਅਨ ਐਕਸਪ੍ਰੈਸ ਨੇ ਵੀ ਇਨ੍ਹਾਂ ਤਸਵੀਰਾਂ ਨੂੰ 28 ਅਗਸਤ 2021 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ। ਆਰਟੀਕਲ ਦੇ ਮੁਤਾਬਕ, ਇਹ ਤਸਵੀਰ ਸਾਲ 2019 ਵਿੱਚ ਅਸਾਮ ‘ਚ ਆਏ ਹੜ੍ਹ ਦੀ ਹੈ ਜਿਥੇ ਹੜ੍ਹ ਦੇ ਕਾਰਨ ਪ੍ਰਦੇਸ਼ ਦੇ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਗਏ ਸਨ।

Courtesy: Economic Times

ਇਸ ਤਸਵੀਰ ਨੂੰ ਟਵਿੱਟਰ ਪੇਜ ‘ਹਿਊਮਨ ਇੰਟਰਨੈਸ਼ਨਲ’ ਨੇ ਵੀ 28 ਅਗਸਤ 2021 ਨੂੰ ਅਪਲੋਡ ਕੀਤਾ ਸੀ। ਆਪਣੀ ਸਰਚ ਦੇ ਦੌਰਾਨ ਸਾਨੂੰ ਇਸ ਤਸਵੀਰ ਦਾ ਅਸਲ ਸਰੋਤ ਨਹੀਂ ਮਿਲ ਸਕਿਆ ਪਰ ਇਹ ਸਪਸ਼ਟ ਹੈ ਕਿ ਵਾਇਰਲ ਤਸਵੀਰ ਪੁਰਾਣੀ ਹੈ।

ਤੀਜੀ ਤਸਵੀਰ

ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਹੜ੍ਹ ਵਿਚ ਕੁਝ ਵਿਅਕਤੀਆਂ ਨੂੰ ਸਾਮਾਨ ਢੋਂਦੇ ਹੋਏ ਦੇਖਿਆ ਜਾ ਸਕਦਾ ਹੈ।

ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਬਿਜ਼ਨਸ ਟੂਡੇ ਦੁਆਰਾ 16 ਜੁਲਾਈ 2019 ਨੂੰ ਪ੍ਰਕਾਸ਼ਿਤ ਆਰਟੀਕਲ ‘ਚ ਅਪਲੋਡ ਮਿਲੀ। ਆਰਟੀਕਲ ਦੇ ਮੁਤਾਬਕ, ਇਹ ਤਸਵੀਰ ਵੀ ਸਾਲ 2019 ਵਿੱਚ ਆਏ ਹੜ੍ਹ ਦੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਜਦਕਿ 43 ਲੱਖ ਤੋਂ ਵੱਧ ਲੋਕ ਹੜ੍ਹ ਦੇ ਕਾਰਨ ਪ੍ਰਭਾਵਿਤ ਹੋ ਗਏ।

Courtesy: Business Today

ਵਾਇਰਲ ਹੋ ਰਹੀ ਤਸਵੀਰ ਸਾਨੂੰ ‘ਇੰਡੀਆ ਟੀ ਵੀ’ ਦੁਆਰਾ 22 ਜੁਲਾਈ 2019 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਵੀ ਅਪਲੋਡ ਮਿਲੀ। ਅਸੀਂ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਤਸਵੀਰ ਪੁਰਾਣੀ ਹੈ।

ਚੌਥੀ ਤਸਵੀਰ

ਵਾਇਰਲ ਹੋ ਰਹੀ ਤਸਵੀਰ ਤੇ ਵਿਚ ਕੁਝ ਘਰਾਂ ਨੂੰ ਹੜ੍ਹ ਵਿੱਚ ਡੁੱਬਿਆ ਦੇਖਿਆ ਜਾ ਸਕਦਾ ਹੈ।

ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ‘ਏਸ਼ੀਆ ਨੈਟ ਨਿਊਜ਼ਏਬਲ’ ਦੁਆਰਾ 21 ਜੁਲਾਈ 2020 ਨੂੰ ਪ੍ਰਕਾਸ਼ਿਤ ਆਰਟੀਕਲ ‘ਚ ਅਪਲੋਡ ਮਿਲੀ।

Courtesy: AsiaNet Newsable

Latestly ਨੇ ਵੀ ਵਾਇਰਲ ਤਸਵੀਰ ਨੂੰ 23 ਜੁਲਾਈ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ। ਲੇਟਸਟਲੀ ਦੀ ਰਿਪੋਰਟ ਦੇ ਮੁਤਾਬਕ, ਸਾਲ 2019 ‘ਚ ਅਸਾਮ ਵਿੱਚ ਆਏ ਹੜ੍ਹ ਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ.ਐਸ.ਡੀ.ਐਮ.ਏ.) ਨੇ ਕਿਹਾ ਸੀ ਕਿ ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ, ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ 89 ਹੋ ਗਈ ਹੈ।

ਇਸ ਨਾਲ ਹੀ ਵਾਇਰਲ ਤਸਵੀਰ ਸਾਨੂੰ ਟਵਿੱਟਰ ਯੂਜਰ ਨਦੀਮ ਦੁਆਰਾ ਵੀ 21 ਜੁਲਾਈ 2020 ਨੂੰ ਅਪਲੋਡ ਮਿਲੀ। ਹਾਲਾਂਕਿ ਆਪਣੀ ਸਰਚ ਦੇ ਦੌਰਾਨ ਅਸੀਂ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ।

ਪੰਜਵੀਂ ਤਸਵੀਰ

ਵਾਇਰਲ ਹੋਈ ਤਸਵੀਰ ਵਿੱਚ ਕੁਝ ਵਿਅਕਤੀਆਂ ਨੂੰ ਹੜ੍ਹ ‘ਚ ਕਿਸ਼ਤੀ ਤੇ ਬੈਠਿਆਂ ਦੇਖਿਆ ਜਾ ਸਕਦਾ ਹੈ।

ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੰਡੀਆ ਟੂਡੇ ਦੁਆਰਾ 6 ਅਗਸਤ 2019 ਨੂੰ ਪ੍ਰਕਾਸ਼ਿਤ ਆਰਟੀਕਲ ‘ਚ ਅਪਲੋਡ ਮਿਲੀ। ਇਸ ਤਸਵੀਰ ਦੇ ਲਈ ਕ੍ਰੈਡਿਟ ਮੀਡੀਆ ਏਜੰਸੀ ਪੀਟੀਆਈ ਨੂੰ ਦਿੱਤੀ ਗਏ ਹਨ।

Courtesy: India Today

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਅਸਾਮ ਵਿੱਚ ਹੜ੍ਹ ਦੇ ਹਾਲਾਤ ਦੇ ਨਾਮ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚੋਂ ਚਾਰ ਤਸਵੀਰਾਂ ਪੁਰਾਣੀਆਂ ਹਨ। ਅਸਮ ਵਿੱਚ ਪਿਛਲੇ ਸਾਲਾਂ ਵਿੱਚ ਆਏ ਹੜ੍ਹ ਦੀਆਂ ਤਸਵੀਰਾਂ ਨੂੰ ਹਾਲੀਆ ਦੱਸਦਿਆਂ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤੀ ਜਾਰੀ ਹੈ।

Result: Misleading Content/Partly False

Our Sources

Media report by India Today on May 17,2022
Media report by Economic Times on August 29,2021
Media report by India Today on August 6, 2019
Media report by Business Today on July 16,2019
Media report by AsiaNet Newsable on July 21,2020


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular